ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਦਾ ਉੜਮੁੜ ਵਿਖੇ ਭਰਵਾਂ ਸਵਾਗਤ
ਟਾਂਡਾ ਉੜਮੁੜ, 25 ਨਵੰਬਰ (ਭਗਵਾਨ ਸਿੰਘ ਸੈਣੀ)-ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਉਤਸਵ ਨੂੰ ਸਮਰਪਿਤ ਹੁਸ਼ਿਆਰਪੁਰ ਤੋਂ ਆਰੰਭ ਹੋਈ ਵਿਸ਼ੇਸ਼ ਯਾਤਰਾ ਅੱਜ ਟਾਂਡਾ ਪਹੁੰਚੀ। ਇਸ ਯਾਤਰਾ ਦਾ ਉੜਮੁੜ ਵਿਖੇ ਮੰਨਾ ਮਹਿਰਾ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਟਾਂਡਾ ਉੜਮੁੜ, 25 ਨਵੰਬਰ (ਭਗਵਾਨ ਸਿੰਘ ਸੈਣੀ)-ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਉਤਸਵ ਨੂੰ ਸਮਰਪਿਤ ਹੁਸ਼ਿਆਰਪੁਰ ਤੋਂ ਆਰੰਭ ਹੋਈ ਵਿਸ਼ੇਸ਼ ਯਾਤਰਾ ਅੱਜ ਟਾਂਡਾ ਪਹੁੰਚੀ। ਇਸ ਯਾਤਰਾ ਦਾ ਉੜਮੁੜ ਵਿਖੇ ਮੰਨਾ ਮਹਿਰਾ ਦੀ ਅਗਵਾਈ ਹੇਠ ਸਥਾਨਕ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਲੋਂ ਯਾਤਰਾ ਦੇ ਰਥ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ । ਇਸ ਯਾਤਰਾ ਵਿਚ ਸਮਾਜਿਕ ਸਮਰਸਤਾ ਦੇ ਉੱਤਰ ਖੇਤਰ ਦੇ ਸੰਯੋਜਕ ਸ਼੍ਰੀ ਪ੍ਰਮੋਦ ਜੀ, ਪੰਜਾਬ ਪ੍ਰਾਂਤ ਦੇ ਸੰਯੋਜਕ ਨਰੇਸ਼ ਅਤੇ ਸੰਤ ਮਾਧਵਾਨੰਦ ਗਿਰੀ ਮਹਾਰਾਜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਉੜਮੁੜ ਸਥਿਤ ਰਮਾਇਣੀ ਮੰਦਰ ਵਿਖੇ ਸਤਿਸੰਗ ਦਾ ਆਯੋਜਨ ਵੀ ਕੀਤਾ ਗਿਆ। ਸਤਿਸੰਗ ਦੌਰਾਨ ਸੰਤਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਵਿਚਾਰਾਂ ਅਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਮਾਜਿਕ ਸਮਰਸਤਾ, ਸਮਾਨਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਮੌਕੇ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਯਾਤਰਾ ਦੇ ਜ਼ਿਲ੍ਹਾ ਸਹਿ-ਸੰਯੋਜਕ ਸੰਜੀਵ ਸਿਆਲ, ਕਰਨ, ਅਮਰਦੀਪ ਜੌਲੀ, ਰਮੇਸ਼ਵਰ, ਸੰਨੀ ਪੰਡਿਤ, ਜਤਿੰਦਰ ਟਿੰਕੂ, ਹੇਮੰਤ ਜੈਨ, ਰਛਪਾਲ ਸਿੰਘ, ਪ੍ਰਿੰਸ ਜੌਲੀ, ਅਜੀਤ ਸਿੰਘ, ਹਰਵਿੰਦਰ ਸਿੰਘ ਡਲੀ, ਅਰਵਿੰਦਰ ਸਿੰਘ ਰਸੂਲਪੁਰ, ਵਿਨੂੰ ਪੰਡਿਤ, ਜਵਾਹਰ ਖੁਰਾਣਾ ਸਮੇਤ ਹੋਰ ਕਈ ਪਤਵੰਤੇ ਸੱਜਣ ਅਤੇ ਸ਼ਰਧਾਲੂ ਹਾਜ਼ਰ ਸਨ।