ਅਕਾਲੀ-ਭਾਜਪਾ ਗੱਠਜੋੜ ਸੂਬੇ ਦੇ ਸਰਬਪੱਖੀ ਵਿਕਾਸ ’ਚ ਸਹਾਈ ਹੋਵੇਗਾ-ਭੁੱਲੇਵਾਲ ਰਾਠਾਂ
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਤੋਂ ਗੱਠਜੋੜ ਹੋਣ ਤੋਂ ਬਾਅਦ ਸਾਬਕਾ ਅਕਾਲੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਇੱਥੇ ਆਪਣੀ ਦਫ਼ਤਰ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕਰਦਿਆਂ ਗੱਠਜੋੜ ਹੋਣ ਦੀ ਖ਼ੁਸ਼ੀ ਵਿਚ ਆਗੂਆਂ ਤੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ.
ਗ
ਗੜ੍ਹਸ਼ੰਕਰ ਵਿਖੇ ਮੀਟਿੰਗ ਦੌਰਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨਾਲ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਰਜਿੰਦਰ ਸਿੰਘ ਸ਼ੂਕਾ, ਜਿੰਦਰ ਸਿੰਘ ਗਿੱਲ ਤੇ ਹੋਰ ਮੈਂਬਰ। ਤਸਵੀਰ : ਧਾਲੀਵਾਲ
26-11-2026
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਤੋਂ ਗੱਠਜੋੜ ਹੋਣ ਤੋਂ ਬਾਅਦ ਸਾਬਕਾ ਅਕਾਲੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਇੱਥੇ ਆਪਣੀ ਦਫ਼ਤਰ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕਰਦਿਆਂ ਗੱਠਜੋੜ ਹੋਣ ਦੀ ਖ਼ੁਸ਼ੀ ਵਿਚ ਆਗੂਆਂ ਤੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ. ਭੁੱਲੇਵਾਲ ਰਾਠਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਹੋਇਆ ਗੱਠਜੋੜ ਸੂਬੇ ਦੇ ਸਰਬਪੱਖੀ ਵਿਕਾਸ ਵਿਚ ਸਹਾਈ ਹੋਵੇਗਾ ਤੇ ਇਸ ਨਾਲ ਹਿੰਦੂ ਤੇ ਸਿੱਖਾਂ ਵਿਚ ਭਾਈਚਾਰਕ ਸਾਂਝ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜਦੋਂ ਵੀ ਗੱਠਜੋੜ ਦੀ ਸਰਕਾਰ ਸੱਤਾ ਵਿਚ ਆਈ ਤਾਂ ਸੂਬੇ ਦਾ ਇਤਿਹਾਸਕ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸੂਬਾ ਵਿਕਾਸ ਪੱਖੋਂ ਪਛੜਿਆ ਹੈ। ਇਸ ਮੌਕੇ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰ, ਜੋਗਾ ਸਿੰਘ ਬਗਵਾਈਂ, ਰਜਿੰਦਰ ਸਿੰਘ ਸ਼ੂਕਾ, ਰਸ਼ਪਾਲ ਸਿੰਘ ਕੁੱਕੜਾ, ਨਿਸ਼ਾਨ ਸਿੰਘ ਸਮੁੰਦੜਾ, ਗੁਰਪ੍ਰੀਤ ਕੌਰ ਅਕਾਲਗੜ੍ਹ, ਕੁਲਵਿੰਦਰ ਕੌਰ ਮੋਇਲਾ, ਜਸਵਿੰਦਰ ਕੌਰ ਸ਼ਾਹਪੁਰ, ਏ.ਐੱਸ. ਪਰਮਾਰ ਬਿੰਜੋ, ਧਰਮ ਪਾਲ ਬਿੰਜੋਂ, ਜਿੰਦਰ ਗਿੱਲ, ਐਡਵੋਕੇਟ ਮਨਜੀਤ ਸਿੰਘ ਮਜਾਰਾ ਡੀਂਗਰੀਆਂ, ਰਾਜਾ ਬਿੰਜੋਂ, ਡਾ. ਆਤਮਜੀਤ ਸਿੰਘ, ਅਜੇ ਖੇਪੜ ਭਵਾਨੀਪੁਰ, ਗਿਆਨੀ ਭਗਤ ਸਿੰਘ ਚੱਕ ਹਾਜੀਪੁਰ, ਤਰਸੇਮ ਕਿਸਾਣਾ, ਜੈ ਚੰਦ ਕਟਾਰੀਆ, ਕਰਨਵੀਰ ਸਿੰਘ ਸੈਲਾ ਕਲਾਂ, ਗੁਰਮੇਲ ਸਿੰਘ ਸੈਲਾ ਕਲਾਂ, ਬਲਦੇਵ ਸਿੰਘ ਨਮੋਲੀਆ, ਗਗਨਦੀਪ ਸਿੰਘ ਢਾਡੀ ਖੁਰਦ, ਜਰਨੈਲ ਸਿੰਘ ਗੜ੍ਹੀ, ਜਸਵੀਰ ਸਿੰਘ ਸਰਦੁੱਲਾਪੁਰ, ਪਾਲ ਪੰਡੋਰੀ, ਸੁਰਜੀਤ ਸਿੰਘ ਸਾਧੋਵਾਲ, ਨੰਬਰਦਾਰ ਸੁਖਵਿੰਦਰ ਸਿੰਘ ਗਿੱਲ, ਨੰਬਰਦਾਰ ਮੱਖਣ ਸਿੰਘ ਸਉਲੀ, ਨੰਬਰਦਾਰ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਡੁੱਗਰੀ, ਚਰਨਜੀਤ ਸਿੰਘ ਚੱਕ ਫੁੱਲੂ, ਦਿਲਬਾਗ ਸਿੰਘ ਚੌਹੜਾ, ਅਜੀਤ ਸਿੰਘ ਰਾਮਪੁਰ, ਸਤਨਾਮ ਸਿੰਘ ਨੰਗਲਾਂ, ਦੀਦਾਰ ਸਿੰਘ, ਕੁਲਵਰਨ ਸਿੰਘ ਮੋਇਲਾ, ਨੰਬਰਦਾਰ ਦਵਿੰਦਰ ਸਿੰਘ ਅਕਾਲਗੜ੍ਹ, ਸਤਨਾਮ ਸਿੰਘ ਕਿੱਤਣਾ, ਜਗਤਾਰ ਸਿੰਘ ਚੱਕ ਗੁਰੂ, ਡਾ. ਰਣਦੀਪ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ ਬਾਰਾਪੁਰ, ਰਾਮ ਕਿਸਾਣਾ, ਗਿਆਨੀ ਦੀਦਾਰ ਸਿੰਘ ਢਿੱਲੋਂ ਭੱਜਲਾਂ, ਅਮਰਜੀਤ ਸਿੰਘ ਅਲੀਪੁਰ, ਪਰਮਿੰਦਰ ਸਿੰਘ ਪੰਮਾ ਸੈਲਾ ਖੁਰਦ, ਬਲਵੀਰ ਸਿੰਘ ਖਾਨਪੁਰ, ਕਮਲਜੀਤ ਸਿੰਘ ਬੀਹੜਾਂ, ਹਰਦੀਪ ਸਿੰਘ ਭੰਮੀਆਂ, ਹਰਭਜਨ ਸਿੰਘ ਢਾਡਾ ਕਲਾਂ, ਸੁਖਵਿੰਦਰ ਸਿੰਘ ਢਾਡਾ ਕਲਾਂ, ਨਰਿੰਦਰਜੀਤ ਸਿੰਘ ਪਥਰਾਲਾ ਅਤੇ ਹੋਰ ਵਰਕਰ ਹਾਜ਼ਰ ਹੋਏ।