ਲੋਟਸ ਪਬਲਿਕ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਮਾਹਿਲਪੁਰ, 25 ਨਵੰਬਰ (ਰਜਿੰਦਰ ਸਿੰਘ)-ਲੋਟਸ ਪਬਲਿਕ ਸਕੂਲ ਕੈਂਡੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ।
ਮਾਹਿਲਪੁਰ, 25 ਨਵੰਬਰ (ਰਜਿੰਦਰ ਸਿੰਘ)-ਲੋਟਸ ਪਬਲਿਕ ਸਕੂਲ ਕੈਂਡੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਵਿਦਿਆਰਥਣ ਦਿਲਪ੍ਰੀਤ ਕੌਰ, ਤਨਵੀਰ ਕੌਰ ਅਤੇ ਸਿਮਰਨਜੋਤ ਸਿੰਘ ਨੇ ਸ਼ਬਦ ਉਚਾਰਨ ਕੀਤਾ। ਹਰਨੀਤ ਕੌਰ ਅਤੇ ਕਰੀਤਿਕਾ ਨੇ ਇਕ ਮਸਤਾਨਾ ਯੋਗੀ ਧਾਰਮਿਕ ਗੀਤ ਪੇਸ਼ ਕੀਤਾ, ਨਮਨੀਤ ਕੌਰ, ਦੀਕਿਸ਼ਾ, ਜਸ ਨੇ ਵਾਹ ਗੁਰੂ ਧਾਰਮਿਕ ਗੀਤ ਪੇਸ਼ ਕੀਤਾ। ਚਰਨਜੀਤ, ਵਿਸ਼ਾਲ ਦੀਪ, ਜਸਕੀਰਤ ਸਿੰਘ ਨੇ ਕਵੀਸ਼ਰੀ ਪੇਸ਼ ਕੀਤੀ। ਮੈਨੇਜਿੰਗ ਡਾਇਰੈਕਟਰ ਤੇਜਿੰਦਰ ਕੌਰ ਤੇ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਵਾਰੇ ਵਿਚਾਰ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਬਨਸਪਤੀ ਵਾਤਾਵਰਨ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣੇ, ਹਵਾ ਪਾਣੀ ਨੂੰ ਸ਼ੁੱਧ ਰੱਖਣ ਦੇ ਉਪਾਅ, ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਯਤਨ ਕਰਨੇ ਆਦਿ ਵਾਰੇ ਚਾਨਣਾ ਪਾਈ ਅਤੇ ਪ੍ਰਣ ਲਿਆ ਗਿਆ। ਇਸ ਮੌਕੇ ਅਮਨਦੀਪ ਕੌਰ, ਸਿਮਰਨ ਕੌਰ, ਰਜਨੀ ਮੱਲ, ਸਿਮਰਨ, ਪਰਮਿੰਦਰ ਕੌਰ ਮੈਡਮ ਹਾਜ਼ਰ ਸਨ।