ਭੱਜਲਾਂ ਵਿਖੇ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਨੇ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)- ਨਜ਼ਦੀਕੀ ਪਿੰਡ ਭੱਜਲਾਂ ਦੇ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਵੱਲੋਂ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ 10 ਸਾਲ ਤੋਂ ਘੱਟ ਉਮਰ ਵਿਚ ਲੜਕੀਆਂ ਵਿਚੋਂ ਅੰਮ੍ਰਿਤ ਕੌਰ ਪੁੱਤਰੀ ਪ੍ਰਸ਼ੋਤਮ ਲਾਲ ਨੇ ਪਹਿਲਾ, ਨਵਰੂਪ ਕੌਰ ਪੁੱਤਰ ਨਵਜੀਤ ਸਿੰਘ ਢਿੱਲੋਂ ਨੇ ਦੂਜਾ ਸਥਾਨ, ਲੜਕਿਆਂ ਵਿਚ ਹੈਰੀ ਪੁੱਤਰ ਸੁਰਿੰਦਰ ਪਾਲ ਨੇ ਪਹਿਲਾ, ਏਕ ਜੋਤੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੂਜਾ ਤੇ ਮਹਿਤਾਬ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਪ
ਪਿੰਡ ਭੱਜਲਾਂ ਵਿਖੇ ਦੌੜ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨਾਲ ਕਲੱਬ ਪ੍ਰਬੰਧਕ ਤੇ ਪਿੰਡ ਵਾਸੀ ਮੋਹਤਵਰ। ਤਸਵੀਰ : ਧਾਲੀਵਾਲ
26-11-2026
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)- ਨਜ਼ਦੀਕੀ ਪਿੰਡ ਭੱਜਲਾਂ ਦੇ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਵੱਲੋਂ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ 10 ਸਾਲ ਤੋਂ ਘੱਟ ਉਮਰ ਵਿਚ ਲੜਕੀਆਂ ਵਿਚੋਂ ਅੰਮ੍ਰਿਤ ਕੌਰ ਪੁੱਤਰੀ ਪ੍ਰਸ਼ੋਤਮ ਲਾਲ ਨੇ ਪਹਿਲਾ, ਨਵਰੂਪ ਕੌਰ ਪੁੱਤਰ ਨਵਜੀਤ ਸਿੰਘ ਢਿੱਲੋਂ ਨੇ ਦੂਜਾ ਸਥਾਨ, ਲੜਕਿਆਂ ਵਿਚ ਹੈਰੀ ਪੁੱਤਰ ਸੁਰਿੰਦਰ ਪਾਲ ਨੇ ਪਹਿਲਾ, ਏਕ ਜੋਤੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੂਜਾ ਤੇ ਮਹਿਤਾਬ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 14 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੇ ਦੌੜ ਮੁਕਾਬਲੇ ਵਿਚ ਅੰਮ੍ਰਿਤ ਕੌਰ ਪੁੱਤਰੀ ਪ੍ਰਸ਼ੋਤਮ ਲਾਲ ਨੇ ਪਹਿਲਾ, ਕਿਰਨਜੋਤ ਕੌਰ ਪੁੱਤਰੀ ਹਰਜਿੰਦਰ ਕੌਰ ਨੇ ਦੂਜਾ ਤੇ ਨਵਨੀਤ ਕੌਰ ਪੁੱਤਰੀ ਸੰਜੀਵ ਕੁਮਾਰ ਨੇ ਦੂਜਾ, ਲੜਕਿਆਂ ਵਿਚ ਮਨਜੋਤ ਸਿੰਘ ਪੁੱਤਰ ਸੰਜੀਵ ਕੁਮਾਰ ਨੇ ਪਹਿਲਾ, ਸਰਤਾਜ ਸਿੰਘ ਪੁੱਤਰ ਪਰਦੀਪ ਸਿੰਘ ਨੇ ਦੂਜਾ ਤੇ ਏਸਮੀਤ ਪੁੱਤਰ ਸੁਰਿੰਦਰ ਨੇ ਤੀਜਾ ਸਥਾਨ, 17 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਵਿਚ ਕਿਰਨਜੋਤ ਕੌਰ ਪੁੱਤਰੀ ਰਸ਼ਪਾਲ ਸਿੰਘ ਨੇ ਪਹਿਲਾ, ਕਿਰਨਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਦੂਜਾ ਤੇ ਅੰਮ੍ਰਿਤ ਕੌਰ ਪੁੱਤਰੀ ਪ੍ਰਸ਼ੋਤਮ ਲਾਲ ਨੇ ਤੀਜਾ ਸਥਾਨ, ਲੜਕਿਆਂ ਵਿਚ ਸਚਿਨ ਪੁੱਤਰ ਗਨੇਸ਼ ਕੁਮਾਰ ਨੇ ਪਹਿਲਾ, ਏਕਮ ਜੋਤ ਪੁੱਤਰ ਲਖਵਿੰਦਰ ਸਿੰਘ ਨੇ ਦੂਜਾ ਤੇ ਸੰਜੇ ਪੁੱਤਰ ਗਨੇਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਬੱਚਿਆਂ ਦੀ ਹੌਂਸਲਾ ਵਧਾਈ ਲਈ ਰਿਫਰੈਸ਼ਮੈਂਟ ਅਤੇ ਇਨਾਮਾਂ ਦੀ ਸੇਵਾ ਰਾਮਜੀ ਦਾਸ ਥਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਗਿਆਨੀ ਦੀਦਾਰ ਸਿੰਘ ਢਿੱਲੋਂ, ਸੂਬੇਦਾਰ ਕੇਵਲ ਸਿੰਘ ਢਿੱਲੋਂ, ਰਾਜ ਕੁਮਾਰ ਸਰਪੰਚ, ਸੁਰਿੰਦਰ ਸਿੰਘ ਬੜਪੱਗਾ, ਰਣਜੀਤ ਸਿੰਘ, ਰਣਵੀਰ ਸਿੰਘ ਫ਼ੌਜੀ ਯੂ.ਐੱਸ.ਏ., ਸ਼ਿੰਗਾਰਾ ਰਾਮ ਭੱਜਲ, ਬਖ਼ਸ਼ੀਸ਼ ਸਿੰਘ, ਸੁਖਵਿੰਦਰ ਸਿੰਘ ਸੱਜਣ, ਰਾਮ ਸਿੰਘ ਥਿੰਦ, ਮਾਰਸ਼ਲ ਰਾਮਪੁਰ ਬਿਲੜੋਂ, ਜਸਕਰਨ ਸਿੰਘ ਜੱਸਾ, ਸੁਖਵਿੰਦਰ ਸਿੰਘ ਬੱਧਣ, ਦੀਦਾਰ ਸਿੰਘ ਸਹੋਤਾ, ਸੇਵਾ ਸਿੰਘ ਬੱਧਣ, ਬਾਲਾ ਸਿੰਘ ਮਾਣਕ, ਲੁਭਾਇਆ ਸਿੰਘ ਥਿੰਦ, ਨਵਜੀਤ ਸਿੰਘ, ਹਿੰਮਤ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ ਭੂਰਾ, ਕੁਲਵੰਤ ਸਿੰਘ ਆਦਿ ਹਾਜ਼ਰ ਹੋਏ।