ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ’ਚ ਡਾਇਆ ਖਾਦ ਦੀ ਕਿੱਲਤ
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ਵਿਚ ਡਾਇਆ ਖਾਦ ਦੀ ਵੱਡੀ ਕਿੱਲਤ ਚੱਲ ਰਹੀ ਹੈ। ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਵੀ ਲੋੜ ਅਨੁਸਾਰ ਡਾਇਆ ਖਾਦ ਨਾਲ ਮਿਲਣ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੜ੍ਹਸ਼ੰਕਰ, 25 ਨਵੰਬਰ (ਧਾਲੀਵਾਲ)-ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਰੋੜ ਮਜਾਰਾ ਦੀ ਕੋ-ਆਪ੍ਰੇਟਿਵ ਸੁਸਾਇਟੀ ਵਿਚ ਡਾਇਆ ਖਾਦ ਦੀ ਵੱਡੀ ਕਿੱਲਤ ਚੱਲ ਰਹੀ ਹੈ। ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਵੀ ਲੋੜ ਅਨੁਸਾਰ ਡਾਇਆ ਖਾਦ ਨਾਲ ਮਿਲਣ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋ-ਆਪ੍ਰੇਟਿਵ ਸੁਸਾਇਟੀ ਨਾਲ ਸਬੰਧਕ ਕਿਸਾਨਾਂ ਨੇ ਦੱਸਿਆ ਕਿ ਕੋ-ਆਪ੍ਰੇਟਿਵ ਸੁਸਾਇਟੀ ਅਧੀਨ 8 ਪਿੰਡ ਆਉਂਦੇ ਹਨ ਤੇ ਸੁਸਾਇਟੀ ਨੂੰ ਸਿਰਫ਼ ਡਾਇਆ ਖਾਦ ਦੇ 175 ਬੋਰੇ ਹੀ ਆਏ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਸੁਸਾਇਟੀਆਂ ਅਧੀਨ ਸਿਰਫ਼ 3-4 ਪਿੰਡ ਹੀ ਆਉਂਦੇ ਹਨ ਉੱਥੇ ਤਾਂ ਲੋੜ ਅਨੁਸਾਰ ਡਾਇਆ ਖਾਦ ਮਿਲ ਗਈ ਪਰ ਜਿਸ ਸੁਸਾਇਟੀ ਅਧੀਨ 8 ਪਿੰਡ ਆਉਂਦੇ ਹਨ ਉੱਥੇ ਛੋਟੀਆਂ ਸੁਸਾਇਟੀ ਤੋਂ ਵੀ ਕਿਤੇ ਘੱਟ ਡਾਇਆ ਖਾਦ ਭੇਜੀ ਗਈ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸੁਸਾਇਟੀ ਨਾਲ ਵਿਤਕਰਾ ਕਰਦੇ ਹੋਏ ਕਿਸਾਨਾਂ ਨੂੰ ਜਾਣਬੁੱਝ ਕੇ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ।