20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਾਰਡ ਨੰਬਰ 3 ’ਚ ਭਾਜਪਾ ਦੇ ਸ਼ਕਤੀ ਕੇਂਦਰ ਇੰਚਾਰਜਾਂ, ਬੂਥ ਇੰਚਾਰਜਾਂ ਅਤੇ ਸੀਨੀਅਰ ਵਰਕਰਾਂ ਦੀ ਮੀਟਿੰਗ

ਮੁਕੇਰੀਆਂ, 19 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਵਾਰਡ ਨੰਬਰ 3 ਵਿਚ ਭਾਜਪਾ ਦੇ ਸ਼ਕਤੀ ਕੇਂਦਰ ਇੰਚਾਰਜਾਂ, ਬੂਥ ਇੰਚਾਰਜਾਂ ਅਤੇ ਸੀਨੀਅਰ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਸਰਕਲ ਮੁਕੇਰੀਆਂ ਦੇ ਪ੍ਰਧਾਨ ਪ੍ਰਦੀਪ ਸਿੰਘ ਪਲਾਹਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਪਲਾਹਾ ਨੇ ਭਾਜਪਾ ਦੇ ਆਉਣ ਵਾਲੇ ਪ੍ਰੋਗਰਾਮਾਂ ਸੰਬੰਧੀ ਸਾਰੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ।

Ad Position 21
No active advertisement
ਅਜੀਤ ਡੈਸਕ 20-11-2026
ਮੁਕੇਰੀਆਂ, 19 ਨਵੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਵਾਰਡ ਨੰਬਰ 3 ਵਿਚ ਭਾਜਪਾ ਦੇ ਸ਼ਕਤੀ ਕੇਂਦਰ ਇੰਚਾਰਜਾਂ, ਬੂਥ ਇੰਚਾਰਜਾਂ ਅਤੇ ਸੀਨੀਅਰ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਸਰਕਲ ਮੁਕੇਰੀਆਂ ਦੇ ਪ੍ਰਧਾਨ ਪ੍ਰਦੀਪ ਸਿੰਘ ਪਲਾਹਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਪਲਾਹਾ ਨੇ ਭਾਜਪਾ ਦੇ ਆਉਣ ਵਾਲੇ ਪ੍ਰੋਗਰਾਮਾਂ ਸੰਬੰਧੀ ਸਾਰੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਲਾਹਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵਾਰਡ ਨੰਬਰ 3 ’ਚ ਹਮੇਸ਼ਾ ਭਾਜਪਾ ਦੀ ਲਹਿਰ ਰਹੀ ਹੈ । ਇਸ ਵਾਰ 2027 ਦੀਆਂ ਚੋਣਾਂ ’ਚ ਵੀ ਇਸ ਵਾਰਡ ਤੋਂ ਪਾਰਟੀ ਦਾ ਵੋਟ ਪ੍ਰਤੀਸ਼ਤ ਪਹਿਲਾਂ ਨਾਲੋਂ ਵਧਾਉਣ ਲਈ ਯਤਨ ਕੀਤੇ ਜਾਣਗੇ । ਇਸ ਮੌਕੇ ਵਾਰਡ ਨਾਲ ਸਬੰਧਤ ਇਲਾਕੇ ਦੀਆਂ ਜ਼ਰੂਰਤਾਂ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਹੁਦੇਦਾਰਾਂ ਨੇ ਦੱਸਿਆ ਕਿ ਮਿਊਂਸਪਲ ਕੌਂਸਲ ਦਫ਼ਤਰ ਦੇ ਨਾਲ ਬਣਿਆ ਕਮਿਊਨਿਟੀ ਹਾਲ ਬਹੁਤ ਹੀ ਮਾੜੀ ਹਾਲਤ ਵਿਚ ਹੈ । ਪੇਂਟ, ਮੁਰੰਮਤ ਅਤੇ ਸਫ਼ਾਈ ਨਾ ਹੋਣ ਕਾਰਨ ਲੋਕ ਇਸ ਹਾਲ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ । ਇਸੇ ਤਰ੍ਹਾਂ ਮਿਊਂਸਪਲ ਦਫ਼ਤਰ ਦੇ ਨਾਲ ਕਮੇਟੀ ਪਾਰਕ ਦੇ ਨਾਂਅ ਨਾਲ ਮਸ਼ਹੂਰ ਇਕ ਪਾਰਕ ਵੀ ਹੈ, ਜੋ ਬਜ਼ੁਰਗਾਂ ਅਤੇ ਔਰਤਾਂ ਲਈ ਸੈਰ ਅਤੇ ਯੋਗਾ ਕਰਨ ਦੇ ਨਾਲ-ਨਾਲ ਬੱਚਿਆਂ ਦੇ ਖੇਡਣ ਲਈ ਵੀ ਢੁੱਕਵੀਂ ਥਾਂ ਹੈ ਪਰ ਲੰਮੇ ਸਮੇਂ ਤੋਂ ਸਹੀ ਸਾਂਭ-ਸੰਭਾਲ ਨਾ ਹੋਣ ਅਤੇ ਅਣਚਾਹੇ ਲੋਕਾਂ ਦੇ ਉੱਥੇ ਬੈਠੇ ਰਹਿਣ ਕਾਰਨ ਸਥਾਨਕ ਲੋਕ ਇਸ ਪਾਰਕ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰ ਪਾ ਰਹੇ ਹਨ । ਪਲਾਹਾ ਨੇ ਇਸ ਸਬੰਧੀ ਕਿਹਾ ਕਿ ਜਲਦੀ ਹੀ ਸਬੰਧਿਤ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਜਾਵੇਗਾ । ਮੀਟਿੰਗ ਦੌਰਾਨ ਭਾਜਪਾ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਪਾਰਟੀ ਅਹੁਦੇਦਾਰਾਂ ਨੂੰ ਵਾਰਡ ਵਿੱਚ ਸੰਪਰਕ ਮੁਹਿੰਮ ਤੇਜ਼ ਕਰਨ ਅਤੇ ਕੇਂਦਰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਕੋਈ ਵੀ ਲਾਭਪਾਤਰੀ ਇਨ੍ਹਾਂ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ । ਇਸ ਮੌਕੇ ਸੁਧੀਰ ਮਹਾਜਨ, ਰੋਹਿਤ ਭੱਲਾ, ਮੋਨਿਕਾ ਅਰੋੜਾ, ਅਸ਼ਵਨੀ ਕੁਮਾਰ, ਗੌਰਵ ਸ਼ਰਮਾ, ਸੁਸ਼ਾਂਤ ਸਚਦੇਵਾ, ਮਨੂ ਮਲਹੋਤਰਾ, ਵਿਵੇਕ ਜੈਨ, ਰਾਜੇਸ਼ ਕੁਮਾਰ ਅਤੇ ਸੰਜੀਵ ਮਹਾਜਨ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ’ਚ ਓਹੜਪੁਰ ਸਕੂਲ ਦੀ ਝੰਡੀ ਅਗਲੀ ਖ਼ਬਰ ਲੱਕੜ ਮੰਡੀ ਨੌਸ਼ਹਿਰਾ ’ਚ ਲਗਾਏ ਜਾ ਰਹੇ ਕੂੜੇ ਦੇ ਡੰਪ ਖ਼ਿਲਾਫ਼ ਧਰਨਾ ਜਾਰੀ
Ad Position 24