16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ’ਚ ‘ਮਾਊਰਪੰਖ’ ਸਮਾਗਮ ਕਰਵਾਇਆ

ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ)-ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ’ਚ ਸਾਲਾਨਾ ਦਿਵਸ ਅਤੇ ਸਹਿ-ਸਥਾਪਨਾ ਦਿਵਸ ਮੌਕੇ ‘ਮਾਊਰਪੰਖ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ.

Ad Position 21
No active advertisement
ਅਜੀਤ ਡੈਸਕ 17-11-2026
ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ)-ਟਰਿੱਪਲ ਐਮ ਸਕੂਲ ਆਫ਼ ਐਕਸੀਲੈਂਸ ਹੁਸ਼ਿਆਰਪੁਰ ’ਚ ਸਾਲਾਨਾ ਦਿਵਸ ਅਤੇ ਸਹਿ-ਸਥਾਪਨਾ ਦਿਵਸ ਮੌਕੇ ‘ਮਾਊਰਪੰਖ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਪ੍ਰਸਿੱਧ ਅਧਿਆਪਕਾ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ‘ਚ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ: ਜਸਵੀਰਾ ਅਨੂਪ ਮਿਨਹਾਸ ਹਾਜ਼ਰ ਹੋਏ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨਾਲ ਜੁੜੀਆਂ ਹੋਰ ਹਸਤੀਆਂ ਤੋਂ ਇਲਾਵਾ ਜਰਨੈਲ ਸਿੰਘ ਸੈਣੀ, ਡਾ: ਵਿਧੀ ਭੱਲਾ ਪ੍ਰਿੰਸੀਪਲ ਡੀ.ਏ.ਵੀ. ਬੀ.ਐਡ ਕਾਲਜ ਹੁਸ਼ਿਆਰਪੁਰ, ਡਾ: ਨਵਨੀਤ ਗੁਲਜ਼ਾਰ ਸਿਟੀ ਹਸਪਤਾਲ, ਪ੍ਰਿੰ: ਸ਼ੈਲੇਂਦਰ ਠਾਕੁਰ, ਪ੍ਰਿੰ: ਆਸਾਪੁਰ ਸਿੰਘ ਬੇਦੀ, ਸ਼ਸ਼ੀ ਭੂਸ਼ਨ ਹਾਂਡਾ, ਮੀਨੂੰ, ਅਨਿਲ ਨਈਅਰ ਨੈਚੂਰਲ ਬੇਕਰੀ, ਦੀਪਾਂਕਰ ਡਾਇਰੈਕਟਰ ਟਾੱਲ ਬਰਚ ਸਕੂਲ ਗੜ੍ਹਸ਼ੰਕਰ, ਆਤੁਸ਼ੀ ਤੇ ਰਜਤ, ਪ੍ਰੋ: ਕਸ਼ਮੀਰ ਸਿੰਘ, ਪ੍ਰੋ: ਸੁਰੇਸ਼ ਕੁਮਾਰ ਭਾਰਦਵਾਜ, ਪ੍ਰੋ: ਧਰਮਪਾਲ, ਪ੍ਰੋ: ਅਸ਼ਵਨੀ ਕੁਮਾਰ ਤੇ ਹਿਮਾਂਸ਼ੂ ਚਾਵਲਾ ਆਦਿ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਤਿਲਕ ਲਗਾਉਣ ਉਪਰੰਤ ਹੋਈ। ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਰਿਆਂ ਵਲੋਂ ਸਾਂਝੇ ਤੌਰ ‘ਤੇ ਜੋਤੀ ਜਲਾ ਕੇ ਸਮਾਗਮ ਦੀ ਆਰੰਭਤਾ ਕਰਵਾਈ ਗਈ। ਇਸ ਮੌਕੇ ਸ੍ਰੀਮਤੀ ਸੁਦੇਸ਼ ਰਾਣੀ ਕਪੂਰ ਪ੍ਰਧਾਨ, ਨਿਰਦੇਸ਼ਕ ਰੀਨਾ ਕਪੂਰ, ਸੰਸਥਾਪਕ ਪ੍ਰੋ: ਮਨੋਜ ਕਪੂਰ, ਪ੍ਰਿੰ: ਰੇਨੂੰ ਚਾਹਲ, ਵਾਇਸ ਪ੍ਰਿੰ: ਸ਼ੀਤਲ ਮੇਅਰ, ਇੰਜ: ਅਕਸ਼ੈ ਸ਼ਾਰਦਾ, ਪ੍ਰੀ-ਸਕੂਲ ਦੀ ਮੁਖੀ ਸ਼ਵੇਤਾ ਅਗਨੀਹੋਤਰੀ, ਗੀਤਾਂਜਲੀ ਨਾਗਪਾਲ, ਪ੍ਰੀ-ਪ੍ਰਾਇਮਰੀ ਦੇ ਮੁਖੀ ਰਾਕੇਸ਼ ਬੇਸਿਨ, ਮੀਨਾ ਆਦਿ ਵਲੋਂ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰ: ਰੇਨੂੰ ਚਾਹਲ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ‘ਚ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਸਮਾਗਮ ਦਾ ਮੁੱਖ ਆਕਰਸ਼ਣ ਪੜ੍ਹਾਈ ਅਤੇ ਖੇਡਾਂ ‘ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ। ਇਸ ਮੌਕੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ 100 ‘ਚੋਂ 100 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਮਾਊਰਪੰਖ ਤਹਿਤ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜੀਵਨ ਯਾਤਰਾ ‘ਤੇ ਵੀ ਝਾਤ ਪਾਈ ਗਈ। ਇਸ ਮੌਕੇ ਮੁੱਖ ਮਹਿਮਾਨ ਡਾ: ਅਨੂਪ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਜੀਵਨ ਹੀ ਅਜਿਹਾ ਸਮਾਂ ਹੈ, ਜਿਸ ‘ਚ ਮਨੁੱਖ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੀਤੀ ਹੋਈ ਮਿਹਨਤ ਦਾ ਫਲ ਮਨੁੱਖ ਸਾਰੀ ਉਮਰ ਭੋਗਦਾ ਹੈ। ਇਸ ਮੌਕੇ ਸਮਾਗਮ ਦੀ ਸਫਲਤਾ ‘ਚ ਯੋਗਦਾਨ ਦੇਣ ਲਈ ਸੁਨਾਲੀ, ਕਮਲਜੀਤ ਸਿੰਘ, ਸਕੂਲ ਦੀ ਵੈੱਬਸਾਈਟ ਟੀਮ, ਐਪਲੀਕੇਸ਼ਨ ਤੇ ਤਕਨੀਕੀ ਕੰਮ ਕਰਨ ਵਾਲੀ ਟੀਮ ਦੇ ਇੰਜੀਨੀਅਰ ਦੇਵਾਸ਼ੀਯ ਚੋਪੜਾ, ਡਿਜੀਟਲ ਪ੍ਰਬੰਧ ਸੁਰਭੀ, ਲਕਸ਼ਮੀ ਅਤੇ ਅਮਿਤ ਮਹਾਜਨ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਬੱਚੇ ਦੇਸ਼ ਦਾ ਉੱਜਵਲ ਭਵ... ਅਗਲੀ ਖ਼ਬਰ ਫ਼ਿਲਮ ‘ਨੋ ਚਲਾਨ ਕਰੋ ਧਿਆਨ’ ਦਾ ਕਲਾਈਮੈਕਸ ਰਿਆਤ ਬਾਹਰਾ ਯੁਨੀਵਰਸਿਟੀ ’ਚ ਹੋਇਆ
Ad Position 24