15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਝਪਟਮਾਰੀ ਦੀ ਵਾਰਦਾਤ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਮਾਂਵਾਂ-ਧੀਆਂ ਜ਼ਖ਼ਮੀ

ਅੱਡਾ ਸਰਾਂ , 15 ਨਵੰਬਰ (ਮਸੀਤੀ)- ਅੱਜ ਸਵੇਰੇ ਟਾਂਡਾ ਪਿੰਡ ਢੱਟ ਦੇ ਮੋੜ ਨੇੜੇ ਮੋਟਰਸਾਈਕਲ ਸਵਾਰ ਝਪਟਮਾਰ ਵੱਲੋਂ ਸਕੂਟਰੀ ਤੇ ਜਾ ਰਹੀਆਂ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਸਕੂਟਰੀ ਸਵਾਰ ਮਾਂ-ਧੀ ਜ਼ਖਮੀ ਹੋ ਗਈਆਂ।

Ad Position 21
No active advertisement
ਅਜੀਤ ਡੈਸਕ 16-11-2026
ਅੱਡਾ ਸਰਾਂ , 15 ਨਵੰਬਰ (ਮਸੀਤੀ)- ਅੱਜ ਸਵੇਰੇ ਟਾਂਡਾ ਪਿੰਡ ਢੱਟ ਦੇ ਮੋੜ ਨੇੜੇ ਮੋਟਰਸਾਈਕਲ ਸਵਾਰ ਝਪਟਮਾਰ ਵੱਲੋਂ ਸਕੂਟਰੀ ਤੇ ਜਾ ਰਹੀਆਂ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕੂਟਰੀ ਤੋਂ ਡਿੱਗਣ ਕਾਰਨ ਸਕੂਟਰੀ ਸਵਾਰ ਮਾਂ-ਧੀ ਜ਼ਖਮੀ ਹੋ ਗਈਆਂ। ਵਾਰਦਾਤ ਸਵੇਰੇ ਵਾਪਰੀ ਜਦੋਂ ਸਿਮਰਨ ਗੁਲਸ਼ੀ ਪਤਨੀ ਬਲਜਿੰਦਰ ਸਿੰਘ ਆਪਣੀ ਮਾਤਾ ਵੀਨਾ ਗੁਲਸ਼ੀ ਅਤੇ ਆਪਣੇ ਦੋ ਛੋਟੇ ਬੱਚਿਆਂ ਨਾਲ ਸਕੂਟਰੀ ਤੇ ਸਵਾਰ ਹੋ ਕੇ ਟਾਂਡਾ ਵੱਲੋਂ ਆਪਣੇ ਪਿੰਡ ਨੈਣੋਵਾਲ ਵੈਦ ਜਾ ਰਹੀਆਂ ਸਨ। ਇਸ ਦੌਰਾਨ ਸੈਣੀ ਪੈਟਰੋਲ ਪੰਪ ਨੇੜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਝਪਟਮਾਰ ਨੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚੱਲਦਿਆਂ ਉਹ ਸਕੂਟਰੀ ਤੋਂ ਡਿਗ ਗਈਆਂ। ਰੋਡ ’ਤੇ ਰਾਹਗੀਰ ਆਉਂਦੇ ਦੇਖ ਝਪਟਮਾਰ ਫ਼ਰਾਰ ਹੋ ਗਿਆ। ਸੜਕ ’ਤੇ ਡਿੱਗਣ ਕਾਰਨ ਮਾਂਵਾਂ ਧੀਆਂ ਜ਼ਖਮੀ ਹੋ ਗਈਆਂ । ਦੋਨਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਜਨਮਜੀਤ ਸਿੰਘ ਘੁੰਮਣ ਦੂਜੀ ਵਾਰ ਬਣੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਅਗਲੀ ਖ਼ਬਰ ਪਿੰਡ ਚੌਹੜਾ ਦੇ ਇਕ ਘਰ ’ਚੋਂ ਲੱਖਾਂ ਦਾ ਸਾਮਾਨ ਚੋਰੀ
Ad Position 24