ਬੀ.ਡੀ.ਪੀ.ਓ. ਉਦੇਪਾਲ ਸਿੰਘ ਨੇ ਅਹੁਦਾ ਸੰਭਾਲਿਆ
ਤਲਵਾੜਾ, 14 ਨਵੰਬਰ (ਮਨੀਸ਼ਾ ਮਹਿਤਾ)- ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਬੀ. ਡੀ.
ਤਲਵਾੜਾ, 14 ਨਵੰਬਰ (ਮਨੀਸ਼ਾ ਮਹਿਤਾ)- ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਬੀ.ਡੀ.ਪੀ.ਓ. ਉਦੇਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਕਰਦਿਆਂ ਬੀ.ਡੀ.ਪੀ.ਓ. ਉਦੇਪਾਲ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਪੰਚਾਇਤ ਸਕੱਤਰ ਰਣਜੀਤ ਸਿੰਘ ਬੋਦਲ, ਪੰਚਾਇਤ ਸਕੱਤਰ ਮਦਨ ਲਾਲ, ਪੰਚਾਇਤ ਸਕੱਤਰ ਨਰੇਸ਼ ਕੁਮਾਰ, ਨਵਜੀਵਨ ਕਲਰਕ, ਗਰਜ ਸੁਪਰਡੈਂਟ, ਜੇ.ਈ. ਗੋਰਵ, ਮੋਹਿਤ ਏ.ਪੀ.ਓ., ਨਿਰਬਕਾਰ ਸਿੰਘ ਰਾਮਗੜ੍ਹੀਆ ਟੀ.ਏ., ਰਾਜਿੰਦਰ, ਰਾਮ ਮੂਰਤੀ, ਸੁਨੀਤਾ ਆਦਿ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਬੀ.ਡੀ.ਪੀ.ਓ. ਉਦੇਪਾਲ ਸਿੰਘ ਬਟਾਲਾ ਸ਼ਹਿਰ ਤੋਂ ਬਦਲ ਕੇ ਆਏ ਹਨ ਅਤੇ ਬੀ.ਡੀ.ਪੀ.ਓ. ਵਿਕਰਮ ਦਾ ਤਬਾਦਲ ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਕਰ ਦਿੱਤਾ ਜਾਵੇਗਾ।