14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮਨਾਈ

ਮੁਕੇਰੀਆਂ, 14 ਨਵੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਸ੍ਰੀ ਸ੍ਰੀ 1008 ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਮੁਫ਼ਤ ਓ. ਪੀ.

Ad Position 21
No active advertisement
ਅਜੀਤ ਡੈਸਕ 15-11-2026
ਮੁਕੇਰੀਆਂ, 14 ਨਵੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਚੈਰੀਟੇਬਲ ਹਸਪਤਾਲ ਵਿਖੇ ਮਹੰਤ ਸ੍ਰੀ ਸ੍ਰੀ 1008 ਮਹੰਤ ਰਾਮ ਪ੍ਰਕਾਸ਼ ਜੀ ਦੀ 16ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਅਤੇ ਮੁਫ਼ਤ ਓ.ਪੀ.ਡੀ. ਸਲਿੱਪ ਕੈਂਪ ਲਗਾਇਆ ਗਿਆ। ਸਭ ਤੋਂ ਪਹਿਲਾਂ ਮੈਨੇਜਮੈਂਟ ਕਮੇਟੀ ਵੱਲੋਂ ਮਹੰਤ ਰਾਮ ਪ੍ਰਕਾਸ਼ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਇਸ ਉਪਰੰਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਜੰਗੀ ਲਾਲ ਮਹਾਜਨ, ਵਾਈਸ ਪ੍ਰਧਾਨ ਮਹੰਤ ਰਮੇਸ਼ ਦਾਸ, ਜੁਆਇੰਟ ਸਕੱਤਰ ਰਾਜੇਸ਼ ਲਖਨਪਾਲ, ਖ਼ਜ਼ਾਨਚੀ ਰਵਿੰਦਰ ਸਿੰਘ ਚੱਕ, ਅਜੈ ਅਗਰਵਾਲ, ਸ਼ੇਰ ਸਿੰਘ ਅਤੇ ਉਦੇ ਸ਼ੰਕਰ ਹਾਜ਼ਰ ਸਨ। ਇਸ ਮੌਕੇ ਹਸਪਤਾਲ ਦੇ ਸੀਨੀਅਰ ਡਾਕਟਰ ਵੀ.ਪੀ. ਸਿੰਘ, ਡਾ. ਜੀ.ਪੀ. ਸਿੰਘ, ਡਾ. ਅੰਜਲੀ, ਡਾ. ਦੀਪੇਸ਼, ਡਾ. ਰਣਜੋਧ ਸਿੰਘ, ਡਾ. ਹੀਮਾਂਕ ਗਾਂਧੀ ਸਮੇਤ ਹਸਪਤਾਲ ਅਤੇ ਨਰਸਿੰਗ ਕਾਲਜ ਦਾ ਸਟਾਫ਼ ਵੀ ਸ਼ਾਮਲ ਹੋਇਆ। ਇਸ ਕੈਂਪ ਦੌਰਾਨ 253 ਤੋਂ ਵੱਧ ਵਿਅਕਤੀਆਂ ਦੀ ਮੁਫ਼ਤ ਓ.ਪੀ.ਡੀ. ਅਤੇ ਸਿਹਤ ਜਾਂਚ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਹਰੀ ਸਿੰਘ ਜਸਵਾਲ ਦੋਆਬਾ ਫੁੱਟਬਾਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਮੰਡੀਆਂ ’ਚ ਮਟਰਾਂ ਦੀ ਖ਼ਰੀਦ ਦੇ ਰੇਟ ਤੇ ਲਿਫ਼ਟਿੰਗ ਨੂੰ ਲੈ ਕੇ ਪੈਦਾ ਹੋਇਆ ਮਸਲਾ ਸੁਲਝਿਆ
Ad Position 24