ਚੋਰੀ ਦੀਆਂ 2 ਵੱਖ-ਵੱਖ ਘਟਨਾਵਾਂ ਨੂੰ ਹੱਲ ਕਰਨ ’ਚ ਪੁਲਿਸ ਤੰਤਰ ਨਾਕਾਮ
ਬੀਣੇਵਾਲ, 12 ਨਵੰਬਰ (ਬੈਜ ਚੌਧਰੀ)-ਥਾਣਾ ਗੜ੍ਹਸ਼ੰਕਰ ਅਧੀਨ ਪੈਂਦੀ ਪੁਲਿਸ ਚੌਕੀ ਬੀਣੇਵਾਲ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਿਛਲੇ ਸਮੇਂ ’ਚ ਹੋਈਆਂ ਦੋ ਵੱਖ-ਵੱਖ ਚੋਰੀ ਦੀਆਂ ਘਟਨਾਵਾਂ ਨੂੰ ਹੱਲ ਕਰਨ ’ਚ ਪੁਲਿਸ ਤੰਤਰ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਜਾਣਕਾਰੀ ਮੁਤਾਬਿਕ ਇਕ ਚੋਰੀ ਦੀ ਘਟਨਾ ’ਚ ਤਾਂ ਪੁਲਿਸ ਦੋਸ਼ੀਆਂ ਦੀ ਸ਼ਨਾਖ਼ਤ ਹੀ ਨਹੀਂ ਕਰ ਸਕੀ, ਜਦਕਿ ਦੂਸਰੀ ਘਟਨਾ ਵਿਚ ਚੋਰਾਂ ਦੀ ਸ਼ਨਾਖ਼ਤ ਤਾਂ ਹੋ ਗਈ, ਪਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਥਾਣਾ ਟਾਹਲੀਵਾਲ ਦੀ ਪੁਲਿਸ ਨੇ ਫੁਰਤੀ ਵਰਤ ਕੇ ਚੋਰ ਫੜ੍ਹ ਲਏ ਅਤੇ ਹਿਮਾਚਲ ’ਚ ਕੀਤੀਆਂ 3 ਚੋਰੀਆਂ ਦਾ ਸਾਮਾਨ ਗਹਿਣੇ ਤੇ ਨਕਦੀ ਬਰਾਮਦ ਕਰਕੇ ਮਾਮਲੇ ਹੱਲ ਕਰ ਲਏ।
ਬੀਣੇਵਾਲ, 12 ਨਵੰਬਰ (ਬੈਜ ਚੌਧਰੀ)-ਥਾਣਾ ਗੜ੍ਹਸ਼ੰਕਰ ਅਧੀਨ ਪੈਂਦੀ ਪੁਲਿਸ ਚੌਕੀ ਬੀਣੇਵਾਲ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪਿਛਲੇ ਸਮੇਂ ’ਚ ਹੋਈਆਂ ਦੋ ਵੱਖ-ਵੱਖ ਚੋਰੀ ਦੀਆਂ ਘਟਨਾਵਾਂ ਨੂੰ ਹੱਲ ਕਰਨ ’ਚ ਪੁਲਿਸ ਤੰਤਰ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਜਾਣਕਾਰੀ ਮੁਤਾਬਿਕ ਇਕ ਚੋਰੀ ਦੀ ਘਟਨਾ ’ਚ ਤਾਂ ਪੁਲਿਸ ਦੋਸ਼ੀਆਂ ਦੀ ਸ਼ਨਾਖ਼ਤ ਹੀ ਨਹੀਂ ਕਰ ਸਕੀ, ਜਦਕਿ ਦੂਸਰੀ ਘਟਨਾ ਵਿਚ ਚੋਰਾਂ ਦੀ ਸ਼ਨਾਖ਼ਤ ਤਾਂ ਹੋ ਗਈ, ਪਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਥਾਣਾ ਟਾਹਲੀਵਾਲ ਦੀ ਪੁਲਿਸ ਨੇ ਫੁਰਤੀ ਵਰਤ ਕੇ ਚੋਰ ਫੜ੍ਹ ਲਏ ਅਤੇ ਹਿਮਾਚਲ ’ਚ ਕੀਤੀਆਂ 3 ਚੋਰੀਆਂ ਦਾ ਸਾਮਾਨ ਗਹਿਣੇ ਤੇ ਨਕਦੀ ਬਰਾਮਦ ਕਰਕੇ ਮਾਮਲੇ ਹੱਲ ਕਰ ਲਏ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਰਾਂ ਵਲੋਂ ਉਕਤ ਪੁਲਿਸ ਸਟੇਸ਼ਨ ਅਧੀਨ ਚੋਰੀ ਦੀਆਂ 3 ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ’ਚ ਗੜ੍ਹਸ਼ੰਕਰ ਪੁਲਿਸ ਹੱਥ ਮਲਦੀ ਰਹਿ ਗਈ। ਪਹਿਲੀ ਚੋਰੀ ਦੀ ਘਟਨਾ 22 ਜੂਨ 2026 ਦੀ ਹੈ, ਜਦ ਤਿੰਨ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਪਿੰਡ ਮਲਕੋਵਾਲ-ਬੀਤ ’ਚ ਅਵਤਾਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਦਿਨ ਦਿਹਾੜੇ 12 ਵਜੇ ਕੀਤੀ ਇਸ ਚੋਰੀ ’ਚ ਕਰੀਬ 13 ਤੋਲੇ ਸੋਨੇ ਦੇ ਗਹਿਣੇ ਤੇ 6 ਲੱਖ ਰੁਪਏ ਨਕਦ (ਕੁੱਲ 24 ਲੱਖ ਰੁਪਏ ਤੋਂ ਵੱਧ ਦਾ ਸਾਮਾਨ) ਲੁੱਟ ਕੇ ਚੋਰ ਫ਼ਰਾਰ ਹੋ ਗਏ। ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਸ਼ਨਾਖ਼ਤ ਤਾਂ ਹੋ ਗਈ, ਪਰ ਪੁਲਿਸ ਚੋਰਾਂ ਨੂੰ ਫੜਨ ’ਚ ਸਫਲ ਨਹੀਂ ਹੋ ਸਕੀ। ਟਾਹਲੀਵਾਲ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਰਿੰਕੂ ਸੂਰਿਆ ਨੇ ਦੱਸਿਆ ਕਿ ਉਨ੍ਹਾਂ ਜੋ ਵੀ ਸਾਮਾਨ ਬਰਾਮਦ ਕੀਤਾ, ਉਹ ਵੀ ਪੂਰਾ ਨਹੀਂ ਸੀ ਤੇ ਉਹ ਸਾਮਾਨ ਸਾਡੇ ਇਲਾਕੇ ਤੋਂ ਹੀ ਚੋਰੀ ਕੀਤਾ ਸੀ। ਦੂਜੀ ਘਟਨਾ 5 ਤੇ 6 ਸਤੰਬਰ ਦੀ ਵਿਚਕਾਰਲੀ ਰਾਤ ਦੀ ਹੈ, ਜਦ ਚੋਰਾਂ ਵਲੋਂ ਇੱਕੋ ਰਾਤ ਪੁਲਿਸ ਚੌਕੀ ਬੀਣੇਵਾਲ ਦੇ ਨਾਲ ਲੱਗਦੀ ਗਲੀ ਵਿਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਇੱਕ ਦੁਕਾਨ ਤੋਂ 50 ਹਜਾਰ ਰੁਪਏ ਦਾ ਕਪੜਾ, ਇੱਕ ਰੈਡੀਮੇਡ ਦੀ ਦੁਕਾਨ ਤੋਂ 1 ਲੱਖ 25 ਹਜਾਰ ਰੁਪਏ ਮੁੱਲ ਦਾ ਰੈਡੀਮੇਡ ਕੱਪੜਾ ਤੇ ਆਰਟੀਫੀਸ਼ੀਅਲ ਜਵੈਲਰੀ ਲੈ ਗਏ। ਚੋਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਣ ਦੇ ਬਾਵਜੂਦ ਚੋਰਾਂ ਦੀ ਸ਼ਨਾਖਤ ਕਰਨ ‘ਚ ਪੁਲਿਸ ਅਸਮਰਥ ਰਹੀ ਹੈ। ਜਦਕਿ ਐਸ.ਐਚ.ਓ. ਗੜ੍ਹਸ਼ੰਕਰ ਗਗਨਦੀਪ ਸਿੰਘ ਸੇਖੋਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਪੁਲਿਸ ਕੋਸ਼ਿਸ਼ ਕਰ ਰਹੀ ਹੈ।