13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਰਸੀ ’ ਤੇ ਵਿਸ਼ੇਸ਼ - ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ

ਹੁਸ਼ਿਆਰਪੁਰ- ਨਾਮ ਦੇ ਰਸੀਏ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦਾ ਜਨਮ ਬੀਬੀ ਰਾਜ ਕੌਰ ਦੀ ਕੁੱਖੋਂ ਪਿਤਾ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਲੰਗੇਰੀ (ਮਾਹਿਲਪੁਰ) ਵਿਖੇ 4 ਮਈ 1889 ਈ. ਨੂੰ ਹੋਇਆ।

Ad Position 21
No active advertisement
ਸੰਤ ਬਾਬਾ ਜਵਾਲਾ ਸਿੰਘ। 13-11-2026
ਹੁਸ਼ਿਆਰਪੁਰ- ਨਾਮ ਦੇ ਰਸੀਏ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦਾ ਜਨਮ ਬੀਬੀ ਰਾਜ ਕੌਰ ਦੀ ਕੁੱਖੋਂ ਪਿਤਾ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਲੰਗੇਰੀ (ਮਾਹਿਲਪੁਰ) ਵਿਖੇ 4 ਮਈ 1889 ਈ. ਨੂੰ ਹੋਇਆ। ਬਚਪਨ ਤੋਂ ਹੀ ਆਪ ਨੂੰ ਨਾਮ ਸਿਮਰਨ ਅਤੇ ਪ੍ਰਭੂ ਭਗਤੀ ਦੀ ਲਗਨ ਹੋਣ ਕਾਰਨ ਆਪ ਹਮੇਸ਼ਾ ਇਕਾਂਤ ’ਚ ਰਹਿਣਾ ਪਸੰਦ ਕਰਦੇ ਸਨ । ਆਪ ਭਰ ਜਵਾਨੀ ’ਚ ਕਰੀਬ 18 ਸਾਲ ਦੀ ਉਮਰ ’ਚ ਫੌਜ ’ਚ ਭਰਤੀ ਹੋਏ ਅਤੇ ਆਪ ਦੀ ਪਲਟਨ ਦੀ ਪੋਸਟਿੰਗ ਰਾਵਲਪਿੰਡੀ (ਪਾਕਿ) ਵਿਖੇ ਹੋਈ। ਇੱਥੇ ਹੀ ਆਪ ਨੇ ਹੋਤੀ ਮਰਦਾਨ ਸੰਪਰਦਾ ਦੇ ਮਹਾਂਪੁਰਸ਼ ਸੰਤ ਕਰਮ ਸਿੰਘ ਤੋਂ ਵਰੋਸਾਏ ਸੰਤ ਆਇਆ ਸਿੰਘ ਦੀ ਸੰਗਤ ਕੀਤੀ। ਆਪ ਕਰੀਬ 2 ਸਾਲ ਹੋਤੀ ਮਰਦਾਨ ਰਹੇ ਅਤੇ ਇਸ ਉਪਰੰਤ ਬਾਬਾ ਆਇਆ ਸਿੰਘ ਦਾ ਹੁਕਮ ਪਾ ਕੇ ਆਪਣੇ ਜੱਦੀ ਪਿੰਡ ਲੰਗੇਰੀ ਆ ਗਏ। ਇਸ ਤੋਂ ਕੁਝ ਸਮੇਂ ਬਾਅਦ ਆਪ ਨੇ ਪਿੰਡ ਹਰਖੋਵਾਲ ਵਿਖੇ ਸਿੱਖੀ ਦੇ ਪ੍ਰਚਾਰ ਲਈ ਕੇਂਦਰ ਸਥਾਪਿਤ ਕੀਤਾ ਜਿਸ ਨੂੰ ਸੰਗਤਾਂ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਦੇ ਨਾਮ ਨਾਲ ਜਾਣਦੀਆਂ ਹਨ। ਭੁੱਲੀ ਭਟਕੀ ਲੋਕਾਈ ਨੂੰ ਗੁਰਮਤਿ ਸਿਧਾਂਤਾਂ ਤੋਂ ਜਾਣੂ ਕਰਵਾਉਂਦਿਆਂ ਆਪ ਪਿੰਡ ਡੁਮੇਲੀ ਵਿਖੇ ਬਾਬਾ ਦਲੀਪ ਸਿੰਘ ਦੇ ਅਸਥਾਨ ’ਤੇ 13 ਨਵੰਬਰ 1957 ਨੂੰ ਸੱਚਖੰਡ ਪਿਆਨਾ ਕਰ ਗਏ। ਡੇਰਾ ਸੰਤਗੜ੍ਹ ਹਰਖੋਵਾਲ ’ਚ ਆਪ ਦੀ ਬਰਸੀ ਮੌਕੇ ਗੁਰਮਤਿ ਸਮਾਗਮ 13 ਨਵੰਬਰ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪਰਦਾਏ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਜਿਨ੍ਹਾਂ ’ਚ ਵੱਖ-ਵੱਖ ਸੰਤ ਮਹਾਂਪੁਰਸ਼, ਰਾਗੀ-ਢਾਡੀ ਤੇ ਪ੍ਰਚਾਰਕ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਨਗੇ। -ਨਰਿੰਦਰ ਸਿੰਘ ਬੱਡਲਾ
Ad Position 22
No active advertisement
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਦੇ ਵਿਦਿਆਰਥੀਆਂ ਵਲੋਂ ਨਿਰਵਾਣਾ ਦਾ ਦੌਰਾ ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਖੇਡਾਂ ਦਾ ਮ... ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -19 ’ ਚ ਹੁਸ਼ਿਆਰਪੁਰ ਦੀਆਂ ਲੜਕੀਆਂ ਦੀ ਟੀਮ ਜੇਤੂ
Ad Position 24