ਸ਼ਿਵਪੁਰੀ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ
ਮੁਕੇਰੀਆਂ, 10 ਨਵੰਬਰ (ਰਾਮਗੜ੍ਹੀਆ)-ਉੱਤਰੀ ਗੋਲਾਰਧ ਦੇ ਸਰਦ ਮੌਸਮ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਮਿਥਿਹਾਸਿਕ ਤਿਉਹਾਰ ਇਸ ਕਾਰਤਿਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਗਿਆ। ਇਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਹੈ।
ਮੁਕੇਰੀਆਂ, 10 ਨਵੰਬਰ (ਰਾਮਗੜ੍ਹੀਆ)-ਉੱਤਰੀ ਗੋਲਾਰਧ ਦੇ ਸਰਦ ਮੌਸਮ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਮਿਥਿਹਾਸਿਕ ਤਿਉਹਾਰ ਇਸ ਕਾਰਤਿਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਗਿਆ। ਇਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਹੈ। ਅਧਿਆਤਮਿਕ ਤੌਰ ’ਤੇ ਇਹ ‘ਹਨੇਰੇ ਉੱਤੇ ਰੌਸ਼ਨੀ ਦੀ ਜਿੱਤ’ ਦਾ ਪ੍ਰਤੀਕ ਹੈ। ਮੁਕੇਰੀਆਂ ਦੇ ਸ਼ਿਵਪੁਰੀ ਵਿਚ ਦੀਵਾਲੀ ਮਨਾਉਣ ਦੀ ਇਕ ਵਿਲੱਖਣ ਤਰੀਕੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਿਵ ਭੂਮੀ ਉਨ੍ਹਾਂ ਦੀ ਕਰਮ ਭੂਮੀ ਹੈ ਕਿਉਂਕਿ ਇਹ ਭਗਵਾਨ ਸ਼ਿਵ ਦਾ ਨਿਵਾਸ ਹੈ। ਇਸ ਮੌਕੇ ਐੱਸ.ਆਈ. ਯੁੱਧਵੀਰ ਸਿੰਘ, ਏ.ਐੱਸ.ਆਈ. ਰਵਿੰਦਰ ਸਿੰਘ ਨੇ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿਚ ਦੀਵੇ ਜਗਾਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਪੰਕਜ ਕੁਮਾਰ, ਕਪਿਲ, ਰੁਦਰਯਾਂਸ਼, ਤਰੁਣ, ਹਰਪ੍ਰੀਤ ਆਦਿ ਸਮੇਤ ਹਜ਼ਾਰਾਂ ਲੋਕ ਹਾਜ਼ਰ ਸਨ।