10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੇ . ਐਮ . ਐਸ . ਕਾਲਜ ਵਿਖੇ ਮਰਹੂਮ ਪ੍ਰਿੰਸੀਪਲ ਡਾ . ਸ਼ਬਨਮ ਕੌਰ ਨੂੰ ਸਮਰਪਿਤ ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ ਲਗਾਇਆ

ਦਸੂਹਾ, 10 ਨਵੰਬਰ (ਭੁੱਲਰ)-ਕੇ. ਐਮ.

Ad Position 21
No active advertisement
ਕੇ. ਐਮ. ਐਸ. ਕਾਲਜ ਦਸੂਹਾ ਵਿਖੇ ਖ਼ੂਨਦਾਨ ਕੈਂਪ ’ਚ ਸ਼ਾਮਿਲ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨਾਲ ਪ੍ਰਿੰਸੀਪਲ ਡਾਕਟਰ ਮਾਨਵ ਸੈਣੀ ਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਭੁੱਲਰ 11-11-2026
ਦਸੂਹਾ, 10 ਨਵੰਬਰ (ਭੁੱਲਰ)-ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਦਸੂਹਾ ਵਿਖੇ 10 ਨਵੰਬਰ ਨੂੰ ਮਰਹੂਮ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਸਾਲਾਨਾ ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਸਰਦਾਰ ਕਰਮਵੀਰ ਸਿੰਘ ਘੁੰਮਣ, ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ, ਸਾਬਕਾ ਸੀ.ਐਮ.ਓ ਡਾ. ਰਾਜੇਸ਼ ਕੁਮਾਰ ਬੱਗਾ, ਗੈਸ ਏਜੰਸੀ ਦਸੂਹਾ ਦੇ ਮਾਲਕ ਜਗਦੀਸ਼ ਸਿੰਘ ਸੋਹੀ, ਡਾ. ਰਾਜੇਸ਼ ਕੁਮਾਰ, ਦਸੂਹਾ ਦੇ ਨਗਰ ਕੌਂਸਲ ਪ੍ਰਧਾਨ ਸੋਨੂੰ ਖ਼ਾਲਸਾ, ਐਮ.ਸੀ. ਬਲਦੇਵ ਠਾਕੁਰ, ਹੈਪੀ, ਡਾ. ਦਿਲਬਾਗ ਸਿੰਘ ਹੁੰਦਲ, ਮਦਨ ਮੋਹਨ, ਰਮੇਸ਼ ਸ਼ਰਮਾ, ਡਾ. ਵਿਵੇਕ ਗੁਪਤਾ, ਸਤੀਸ਼ ਕਾਲੀਆ, ਮੋਹਿੰਦਰ ਪਾਲ ਰਿਖੀ, ਰਵਿੰਦਰ ਕੁਮਾਰ, ਗੁਰਪ੍ਰਤਾਪ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਕੈਂਪ ਦਾ ਆਯੋਜਨ ਦੋਆਬਾ ਹਸਪਤਾਲ ਬਲੱਡ ਸੈਂਟਰ, ਜਲੰਧਰ ਅਤੇ ਬਲੱਡ ਡੋਨਰ ਵੈੱਲਫੇਅਰ ਸੁਸਾਇਟੀ, ਦਸੂਹਾ ਦੇ ਸਹਿਯੋਗ ਨਾਲ ਕੀਤਾ ਗਿਆ। ਦੋਆਬਾ ਹਸਪਤਾਲ ਵਲੋਂ ਡਾ. ਮਨਪ੍ਰੀ ਤ ਕਟਾਰੀਆ, ਮਿਸਟਰ ਗੁਰਪ੍ਰੀਤ ਸਿੰਘ, ਮਿਸਟਰ ਰੋਹਿਤ ਅਤੇ ਮਿਸਟਰ ਵਿੱਕੀ ਨੇ ਖ਼ੂਨਦਾਨ ਕੈਂਪ ਦੀਆਂ ਸੇਵਾਵਾਂ ਨਿਭਾਈਆਂ। ਇਸ ਖ਼ੂਨਦਾਨ ਕੈਂਪ ਵਿਚ ਕੁੱਲ 35 ਯੂਨਿਟ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨ ਦੇ ਨਾਲ-ਨਾਲ ਕੈਂਪ ਵਿਚ ਖ਼ੂਨ ਦੇ ਟੈੱਸਟ, ਦੰਦਾਂ ਦੀ ਜਾਂਚ, ਅੱਖਾਂ ਦੀ ਜਾਂਚ ਅਤੇ ਜਨਰਲ ਹੈਲਥ ਚੈੱਕਅਪ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਵਿਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਮੁਫ਼ਤ ਸਿਹਤ ਜਾਂਚ ਦੀਆਂ ਸਹੂਲਤਾਂ ਦਾ ਲਾਭ ਉਠਾਇਆ। ਦੰਦਾਂ ਦੀ ਜਾਂਚ ਦਸੂਹਾ ਡੈਂਟਲ ਕਲੀਨਿਕ ਦੇ ਡਾ. ਗਗਨਦੀਪ ਸਿੰਘ, ਡਾ. ਗੁਲਵੀਨ ਅੱਸੀ ਅਤੇ ਅਸਿਸਟੈਂਟ ਕੋਮਲ ਤੇ ਰਾਹੁਲ ਦੀ ਟੀਮ ਵੱਲੋਂ ਕੀਤੀ ਗਈ। ਅੱਖਾਂ ਦੀ ਜਾਂਚ ਸਿਵਲ ਹਸਪਤਾਲ, ਦਸੂਹਾ ਦੇ ਓਫਥੈਲਮਿਕ ਅਫ਼ਸਰ ਰਣਜੀਤ ਸਿੰਘ ਭਾਰਤੀ ਨੇ ਕੀਤੀ। ਖ਼ੂਨ ਦੇ ਟੈੱਸਟ ਗਿੱਲ ਕਲੀਨਿਕਲ ਲੈਬ, ਮੁਕੇਰੀਆਂ ਦੇ ਲੈਬ ਟੈਕਨੀਸ਼ੀਅਨ ਖੇਤਾਬ ਗਿੱਲ, ਉਦੈਸ਼ ਜਰਿਆਲ ਅਤੇ ਅਕਸ਼ੈ ਜਰਿਆਲ ਦੀ ਟੀਮ ਵੱਲੋਂ ਕੀਤੇ ਗਏ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਸਮਾਜ ਵਿਚ ਆਪਸੀ ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਉਪਰਾਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੀਵਾਲੀ ਮਨਾਉਣ ਮੌਕੇ ਡਾ. ਰੂਬੀ ਢੱਲਾ। ਉਨ੍ਹਾਂ ਨੂੰ ਇਸ ਸਮਾਗਮ... ਅਗਲੀ ਖ਼ਬਰ ਕਰਨਜੋਤ ਸਿੰਘ ਧਾਮੀ ਯੂਥ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ
Ad Position 24