08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਰਸੂਲਪੁਰ ਵਲੋਂ ਸਨਮਾਨ

ਟਾਂਡਾ ਉੜਮੁੜ, 9 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਟਾਂਡਾ ਤੋਂ ਮਿਹਨਤੀ ਇਮਾਨਦਾਰ ਆਗੂਆਂ ਨੂੰ ਪਾਰਟੀ ਦੀ ਪੀ. ਏ.

Ad Position 21
No active advertisement
ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਅਰਵਿੰਦਰ ਸਿੰਘ ਰਸੂਲਪੁਰ ਤੇ ਹੋਰ। ਤਸਵੀਰ : ਗੁਰਾਇਆ 10-11-2026
ਟਾਂਡਾ ਉੜਮੁੜ, 9 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਲਕਾ ਟਾਂਡਾ ਤੋਂ ਮਿਹਨਤੀ ਇਮਾਨਦਾਰ ਆਗੂਆਂ ਨੂੰ ਪਾਰਟੀ ਦੀ ਪੀ.ਏ.ਸੀ. ਕਮੇਟੀ, ਜਰਨਲ ਕੌਸ਼ਲ ਮੈਂਬਰ, ਕੌਮੀ ਮੀਤ ਪ੍ਰਧਾਨ ਸਮੇਤ ਵੱਖ-ਵੱਖ ਅਹੁਦੇ ਦੇ ਕੇ ਨਿਵਾਜਿਆ ਹੈ ਉੱਥੇ ਨਾਲ ਹੀ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਸਮੇਤ ਵੱਖ-ਵੱਖ ਨੌਜਵਾਨਾਂ ਨੂੰ ਅਹੁਦੇਦਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅੱਜ ਟਾਂਡਾ ਵਿਖੇ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਰੱਖੇ ਸਨਮਾਨ ਸਮਾਰੋਹ ਵਿਚ ਰਸੂਲਪੁਰ ਨੇ ਦੱਸਿਆ ਕਿ ਗੁਰਦੀਪ ਸਿੰਘ ਦਾਰਾਪੁਰ, ਕਮਲਜੀਤ ਸਿੰਘ ਕੁਲਾਰ, ਕੰਵਲਜੀਤ ਸਿੰਘ ਨੂੰ ਪਾਰਟੀ ਨੇ ਮੈਂਬਰ ਪੀ.ਏ.ਸੀ. ਨਿਯੁਕਤ ਕੀਤਾ ਹੈ ਉੱਥੇ ਜਥੇ ਗੁਰਨਾਮ ਸਿੰਘ ਸਹਿਬਾਜਪੁਰ, ਗੁਰਮੇਲ ਸਿੰਘ ਸੀਕਰੀ, ਸਿਮਰਜੀਤ ਸਿੰਘ ਅਟਵਾਲ ਅੰਬਾਲਾ ਜੱਟਾਂ, ਵਰਿੰਦਰ ਸਿੰਘ ਜੀਆ ਨੱਥਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਉੱਥੇ ਪਾਰਟੀ ਵਲੋਂ ਨਵ-ਨਿਯੁਕਤ ਅਰਮਿੰਦਰ ਸਿੰਘ ਹੁਸ਼ੈਨਪੁਰ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨਿਯੁਕਤ ਕਰਨ ’ਤੇ ਵਧਾਈ ਦਿੱਤੀ ਤੇ ਸਨਮਾਨ ਕੀਤਾ। ਬਲਵਿੰਦਰ ਸਿੰਘ ਚਿੱਪੜਾ, ਜਸਵੰਤ ਸਿੰਘ ਪੱਖੋਵਾਲ ਅਤੇ ਸੁਖਦੇਵ ਸਿੰਘ ਗੜ੍ਹਦੀਵਾਲ ਨੂੰ ਐਸ.ਸੀ. ਵਿੰਗ ਦਾ ਕੌਮੀ ਜਰਨਲ ਸਕੱਤਰ ਬਣਨ ’ਤੇ ਸਨਮਾਨਿਤ ਕੀਤਾ। ਕੁਲਜੀਤ ਸਿੰਘ ਨੂੰ ਬੀ ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ। ਅਮਰਜੀਤ ਸਿੰਘ ਕਲਸੀਆ ਨੂੰ ਐੱਸ. ਸੀ. ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣੇ ਸੰਜੀਵ ਸਿੰਘ ਕੋਈ, ਸਤਨਾਮ ਸਿੰਘ ਜਾਜਾ ਤੇ ਡਾ. ਅਮੋਲਕ ਸਿੰਘ ਮਰਵਾਹਾ ਬੀ ਸੀ ਵਿੰਗ ਦੇ ਕੌਮੀ ਜਰਨਲ ਸਕੱਤਰ ਬਣੇ। ਚੰਚਲ ਸਿੰਘ ਮਸੀਤੀ ਮਲਕੀਤ ਸਿੰਘ ਉਹੜਪੁਰ ਤੇ ਇਕਬਾਲ ਸਿੰਘ ਬਗੋਲ ਕਲਾਂ ਬੀ ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਹੋਏ। ਇਸ ਤਰ੍ਹਾਂ ਯੂਥ ਅਕਾਲੀ ਦਲ ਵੱਲੋਂ ਵੀ ਗੁਰਵਿੰਦਰ ਸਿੰਘ ਮੋਹਕਮਗੜ ਅਤੇ ਹਰਵਿੰਦਰ ਸਿੰਘ ਸਮਰਾ ਨੂੰ ਯੂਥ ਅਕਾਲੀ ਦਲ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਕੁਲਬੀਰ ਸਿੰਘ ਡੱਫਰ ਕੌਮੀ ਮੀਤ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ ਤੇ ਕੁਲਦੀਪ ਸਿੰਘ ਸਿੱਧੂ ਟਾਂਡਾ ਨੂੰ ਕੌਮੀ ਸਕੱਤਰ ਯੂਥ ਅਕਾਲੀ ਦਲ ਪੰਜਾਬ, ਕਰਨ ਸਿੰਘ ਧੁੱਗਾ ਜਰਨਲ ਸਕੱਤਰ ਪੰਜਾਬ ਤੇ ਜਸਪਾਲ ਸਿੰਘ ਜੇਪੀ ਡੱਡੀਆ ਨੂੰ ਕੌਮੀ ਸੰਯੁਕਤ ਸਕੱਤਰ ਪੰਜਾਬ ਮਨਦੀਪ ਸਿੰਘ ਸ਼ਾਹਪੁਰ ਤੇ ਜਗਰੂਪ ਸਿੰਘ ਸਰਪੰਚ ਨੂੰ ਕੌਮੀ ਸੰਯੁਕਤ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਅਮਨਦੀਪ ਸਿੰਘ ਹੁਸੈਨਪੁਰ ਨੂੰ ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਨਿਯੁਕਤ ਹੋਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਸੂਲਪੁਰ ਨੇ ਕਿਹਾ ਪਾਰਟੀ ਹਮੇਸ਼ਾ ਮਿਹਨਤੀ ਨਿਡਰ ਤੇ ਇਮਾਨਦਾਰ ਟਕਸਾਲੀ ਅਕਾਲੀ ਵਰਕਰਾਂ ਤੇ ਨੌਜਵਾਨਾਂ ਨੂੰ ਮਾਣ ਸਨਮਾਨ ਦਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗਤਕਾ ਐਸੋਸੀਏਸ਼ਨ ’ਚ ਰਾਜ ਅਤੇ ਜ਼ਿਲ੍ਹਾ ਪੱਧਰੀ ਜੇਤੂ ਜਗਜੋਤ ਸਿੰਘ ਕੁਲੀਆਂ ਦਾ ਪਰਮਿੰਦਰ ਸਿੰਘ ਖ਼ਾਲਸਾ ਵਲੋਂ ਸਨਮਾਨ ਅਗਲੀ ਖ਼ਬਰ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਨ...
Ad Position 24