ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ’ਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ-ਧੀਮਾਨ
ਮਾਹਿਲਪੁਰ , 9 ਨਵੰਬਰ (ਰਜਿੰਦਰ ਸਿੰਘ)-ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ਵਿਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਸੰਬੰਧੀ ਹੈਲਥ ਕੇਅਰ ਮੂਵਮੈਂਟ ਦੇ ਆਗੂ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਇਸ ਹੈਲਥ ਸੈਂਟਰ ਦਾ ਨੀਂਹ ਪੱਥਰ ਪ੍ਰਤਾਪ ਸਿੰਘ ਕੈਰੋਂ ਨੇ 19 ਮਈ 195 7 ਵਿਚ ਰੱਖ ਕੇ ਪਾਲਦੀ ਦੇ ਆਸ-ਪਾਸ ਲਗਭਗ 151 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਸਨ।
ਮਾਹਿਲਪੁਰ , 9 ਨਵੰਬਰ (ਰਜਿੰਦਰ ਸਿੰਘ)-ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ਵਿਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਸੰਬੰਧੀ ਹੈਲਥ ਕੇਅਰ ਮੂਵਮੈਂਟ ਦੇ ਆਗੂ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਇਸ ਹੈਲਥ ਸੈਂਟਰ ਦਾ ਨੀਂਹ ਪੱਥਰ ਪ੍ਰਤਾਪ ਸਿੰਘ ਕੈਰੋਂ ਨੇ 19 ਮਈ 195 7 ਵਿਚ ਰੱਖ ਕੇ ਪਾਲਦੀ ਦੇ ਆਸ-ਪਾਸ ਲਗਭਗ 151 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਸਨ। ਉਨ੍ਹਾਂ ਸਿਹਤ ਸੇਵਾਵਾਂ ’ਚ ਸੁਧਾਰ ਨਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਥੇ ਕੋਈ ਮਾਹਿਰ ਡਾਕਟਰ ਨਹੀਂ ਹੈ ਅਤੇ ਨਾ ਹੀ ਐਕਸ ਰੇਅ ਮਸ਼ੀਨ ਹੈ। ਉਨ੍ਹਾਂ ਦੱਸਿਆ ਕਿ ਇਕ ਹੀ ਮੈਡੀਕਲ ਅਫ਼ਸਰ ਹੈ, ਜਿਸ ਨੂੰ ਲਗਭਗ 24 ਘੰਟੇ ਡਿਊਟੀ ਨਿਭਾਉਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਥ ਸੈਂਟਰ ਅਧੀਨ 29 ਹੈਲਥ ਸਬ ਸੈਂਟਰ ਹਨ,ਜਿਨ੍ਹਾਂ ਵਿਚ ਏ.ਐਨ.ਐਮ ਦੀਆਂ ਕੁਲ 29 ਪੋਸਟਾਂ ’ਚੋਂ ਸਿਰਫ਼ ਤੇ ਸਿਰਫ਼ 9 ਮੌਜੂਦ ਹਨ ਤੇ 20 ਖ਼ਾਲੀ ਪਈਆਂ ਹਨ, ਹੈਲਥ ਇੰਸਪੈਕਟਰਾਂ ਦੀਆਂ ਕੁੱਲ 5 ਪੋਸਟਾਂ ਹਨ ਤੇ ਉਨ੍ਹਾਂ ’ਚੋਂ ਸਾਰੇ ਆਨ ਡੈਪੂਟੇਸ਼ਨ ਤੇ ਦੂਸਰੀ ਥਾਵਾਂ ਉੱਤੇ ਆਪਣੀ ਮਨਮਰਜ਼ੀ ਦੀਆਂ ਥਾਵਾਂ ਉੱਤੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਹੈਲਥ ਵਰਕਰਾਂ ਦੀਆਂ ਕੁੱਲ 11 ਅਸਾਮੀਆਂ ’ਚੋਂ 4 ਆਨ ਡੈਪੂਟੇਸ਼ਨ ਉੱਤੇ ਹਨ ਤੇ ਉਨ੍ਹਾਂ ’ਚੋਂ 2 ਹੈਲਥ ਸੈਂਟਰ ਅੰਦਰ ਹੀ ਸਟਾਫ਼ ਦੀ ਘਾਟ ਕਾਰਨ 3 ਦਿਨ ਕੰਮ ਕਰਦੇ ਹਨ ਤੇ ਬਾਕੀ ਦਿਨ ਫ਼ੀਲਡ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਇਨ੍ਹਾਂ ਘਾਟਾਂ ਨੂੰ ਪੂਰਾ ਕਰਨ ਬਜਾਏ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਹੋਏ ਪ੍ਰਾਇਮਰੀ ਹੈਲਥ ਸੈਂਟਰ ਅੰਦਰ ਹੀ ਆਮ ਆਦਮੀ ਕਲੀਨਿਕ ਖ਼ੋਲ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ’ਚ ਡਾਕਟਰਾਂ ਤੇ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ।