08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰਵਿੰਦਰ ਸਿੰਘ ਚੱਕ ਦੀ ਪੁਸਤਕ ‘ਹਲਕਾ ਮੁਕੇਰੀਆਂ ਦੇ ਗੁਰਦੁਆਰਿਆਂ ਦਾ ਦਸਤਾਵੇਜ਼ੀ ਸਰਵੇਖਣ’ ਜਾਰੀ

ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਗੁਰਦੁਆਰਾ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਮੁਕੇਰੀਆਂ ਵਿਖੇ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐੱਸ. ਜੀ.

Ad Position 21
No active advertisement
ਹਲਕਾ ਮੁਕੇਰੀਆਂ ਦੇ ਗੁਰਦੁਆਰਿਆਂ ਦਾ ਦਸਤਾਵੇਜ਼ੀ ਸਰਵੇਖਣ ਪੁਸਤਕ ਦੀ ਤਸਵੀਰ। ਤਸਵੀਰ : ਰਾਮਗੜ੍ਹੀਆ 10-11-2026
ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਗੁਰਦੁਆਰਾ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਮੁਕੇਰੀਆਂ ਵਿਖੇ ਚੇਅਰਮੈਨ ਰਵਿੰਦਰ ਸਿੰਘ ਚੱਕ ਮੈਂਬਰ ਐੱਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਸਾਹਿਬ ਦੁਆਰਾ ਲਿਖੀ ਗਈ ਪੁਸਤਕ ‘ਹਲਕਾ ਮੁਕੇਰੀਆਂ ਦੇ ਗੁਰਦੁਆਰਿਆਂ ਦਾ ਦਸਤਾਵੇਜ਼ੀ ਸਰਵੇਖਣ’ ਜਾਰੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਂਬਰ ਐਸ.ਜੀ.ਪੀ.ਸੀ. ਅਤੇ ਹਲਕਾ ਇੰਚਾਰਜ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਪੁਸਤਕ ਦੀ ਘੁੰਢ ਚੁਕਾਈ ਕਰਵਾਈ। ਇਸ ਮੌਕੇ ਜਥੇਦਾਰ ਭੁੱਲਵਾਲ ਰਾਠਾਂ ਨੇ ਆਪਣੇ ਸੰਬੋਧਨ ਵਿਚ ਸੰਗਤਾਂ ਨੂੰ ਦੱਸਿਆ ਕਿ ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਹਲਕਾ ਮੁਕੇਰੀਆਂ ਦੇ ਗੁਰਦੁਆਰਾ ਸਾਹਿਬ ਸੰਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਿਕ ਰਿਲੀਜ਼ ਕੀਤੀ ਜਾ ਰਹੀ ਪੁਸਤਕ ਤੋਂ ਬਾਕੀ ਹਲਕਿਆਂ ਦੇ ਐਸ.ਜੀ.ਪੀ.ਸੀ. ਮੈਂਬਰਾਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ ਕਿਉਂਕਿ ਇਸ ਪੁਸਤਕ ਰਾਹੀਂ ਗੁਰਦੁਆਰਿਆਂ ਦੇ ਇਤਿਹਾਸ ਅਤੇ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿਚ ਲਿਆਉਣ ਲਈ ਇਕ ਵੱਡਾ ਉਪਰਾਲਾ ਸਿੱਧ ਹੋਵੇਗਾ। ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਚੱਕ ਵਲੋਂ ਇਸ ਪੁਸਤਕ ਰਿਲੀਜ ਸਮਾਗਮ ਦੌਰਾਨ ਪਹੁੰਚਣ ’ਤੇ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਨਿੱਕੀ ਜਿਹੀ ਕੀਤੀ ਗਈ ਮੇਰੀ ਵਲੋਂ ਕੋਸ਼ਿਸ਼ ਵੱਖ-ਵੱਖ ਗੁਰਦੁਆਰਿਆਂ ਨਾਲ ਸਬੰਧਿਤ ਸੁਸਾਇਟੀਆਂ ਅਤੇ ਕਮੇਟੀਆਂ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਿਆ ਹੈ ਜਿਸ ਲਈ ਉਨ੍ਹਾਂ ਵਲੋਂ ਇਸ ਕਿਤਾਬ ਵਿਚ ਕੁਝ ਹੋਰ ਨਵੀਆਂ ਸੋਧਾਂ ਵੀ ਸੰਗਤਾਂ ਦੀ ਰਾਏ ਲੈ ਕੇ ਦਰਜ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਮੁਕੇਰੀਆਂ ਸ਼ਹਿਰ ਦੇ ਇਤਿਹਾਸ ਅਤੇ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਨਾਲ ਸਬੰਧਿਤ ਮਹਾਰਾਜਾ ਰਣਜੀਤ ਸਿੰਘ ਦੀਆਂ ਜੁੜੀਆਂ ਯਾਦਾਂ ਨੂੰ ਵੀ ਸੰਗਤਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਚੇਅਰਮੈਨ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਭਾਈ ਮੋਹਨ ਸਿੰਘ, ਮੈਂਬਰ ਐੱਸ.ਜੀ.ਪੀ.ਸੀ. ਅਤੇ ਹਲਕਾ ਇੰਚਾਰਜ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸ਼ਾਮ ਚੁਰਾਸੀ ਅਤੇ ਸੈਨੇਟ ਮੈਂਬਰ ਸੰਦੀਪ ਸਿੰਘ ਸੀਕਰੀ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦਸੂਹਾ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਬਿਕਰਮ ਸਿੰਘ ਅੱਲ੍ਹਾ ਬ਼ਖਸ਼਼, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੁਕੇਰੀਆਂ ਵਰਿੰਦਰ ਸਿੰਘ ਲਗਵਾਲ, ਸੰਤ ਬਾਬਾ ਸਰਬਜੀਤ ਸਿੰਘ ਮਹਿੰਦੀਪੁਰ, ਅਮਰਜੀਤ ਸਿੰਘ ਢਾਡੇਕਟਵਾਲ, ਆਸਾ ਸਿੰਘ ਕੌਲੀਆਂ, ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਸੌਦਾਗਰ ਸਿੰਘ ਚਨੌਰ, ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਬੇਅੰਤ ਸਿੰਘ ਰੰਧਾਵਾ, ਸਤਨਾਮ ਸਿੰਘ ਧਨੋਆ, ਲਖਵਿੰਦਰ ਸਿੰਘ ਟਿੰਮੀ, ਜਸਵੰਤ ਸਿੰਘ ਰੰਧਾਵਾ, ਸਤਪਾਲ ਸਿੰਘ ਚੱਕ, ਸੁਰਜੀਤ ਸਿੰਘ ਭੱਟੀਆਂ, ਕੁਲਦੀਪ ਸਿੰਘ ਬਰਿਆਣਾ, ਹਰਜੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਹਰਜਿੰਦਰ ਸਿੰਘ ਹੈਰੀ, ਦਵਿੰਦਰ ਸਿੰਘ ਜ਼ਿੰਦਾ, ਬਜ਼ੁਰਗ ਆਗੂ ਰਿਸਾਲਦਾਰ ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ ਬਿੱਟੂ, ਰਾਜਗੁਲਜਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਲਾਡੂ, ਯੁਗ ਪਾਲ ਸਿੰਘ ਹੈਪੀ, ਹਰਮਨਜੀਤ ਸਿੰਘ ਚੱਕ, ਬਲਾਕ ਸੰਮਤੀ ਮੈਂਬਰ ਬੀ.ਸੀ. ਸਰਬਜੀਤ ਕੌਰ ਭੱਟੀਆਂ, ਡਾ. ਜੈਮਨਪ੍ਰੀਤ ਕੌਰ, ਪ੍ਰਿੰ. ਡਾ. ਗੁਰਮੀਤ ਕੌਰ ਗਿੱਲ, ਬੀਬੀ ਸੁਖਵਿੰਦਰ ਕੌਰ, ਮਾ. ਗੁਰਦੇਵ ਸਿੰਘ, ਬਲਵੀਰ ਸਿੰਘ ਬਿਸ਼ਨਪੁਰ, ਸੰਤੌਖ ਸਿੰਘ ਡਾਲੋਵਾਲ, ਭੁਪਿੰਦਰ ਸਿੰਘ ਸੋਨਾ, ਸੰਤੋਖ ਸਿੰਘ ਮੰਝਪੁਰ, ਸੁਰਿੰਦਰ ਸਿੰਘ ਛਿੰਦਾ, ਦਿਲਬਾਗ ਸਿੰਘ ਲਾਡਪੁਰ, ਬਲਵਿੰਦਰ ਸਿੰਘ ਪਨਖੂਹ, ਡਾ. ਬਹਾਦਰ ਮਾਨਸਰ, ਭੁਪਿੰਦਰ ਸਿੰਘ ਪਿੰਕੀ, ਗੁਰਵਿੰਦਰ ਸਿੰਘ ਗਿੰਦੂ, ਰਣਵੀਰ ਸਿੰਘ ਵੀਰਾ, ਗੁਰਵਿੰਦਰ ਸਿੰਘ ਬੱਬੂ ਬੇਲਾ ਸਰਿਆਣਾ, ਜਸਵੰਤ ਸਿੰਘ ਮੁਕੇਰੀਆਂ, ਸ਼ਾਮ ਸਿੰਘ ਸ਼ਾਮਾ, ਰਾਜਵਿੰਦਰ ਸਿੰਘ ਰੋਜ਼ੀ, ਰਾਮ ਸਿੰਘ ਟਾਂਡਾ ਰਾਮ ਸਹਾਏ, ਗੁਰਸਾਹਿਬ ਸਿੰਘ ਤਲਵਾੜਾ, ਬੀਬੀ ਬਲਵਿੰਦਰ ਕੌਰ ਖ਼ਾਲਸਾ ਅਤੇ ਬੀਬੀ ਸੁਰਜੀਤ ਕੌਰ ਐਮ.ਸੀ. ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਵਿਧਾਇਕ ਜਿੰਪਾ ਨੇ ਵੱਖ-ਵੱਖ ਸਮਾਗਮਾਂ ’ਚ ਕੀਤੀ ਸ਼ਿਰਕਤ
Ad Position 24