05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

70ਵੀਂ ਪੰਜਾਬ ਰਾਜ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ’ਚ ਟੀਮ ਵਾਰੀਅਰਜ਼ ਸ਼ੂਟਿੰਗ ਅਕੈਡਮੀ ਹੁਸ਼ਿਆਰਪੁਰ ਦਾ ਸ਼ਾਨਦਾਰ ਪ੍ਰਦਰਸ਼ਨ ਯੂ-14 ਰਾਈਫਲ ’ਚ 2 ਟੀਮਾਂ ਨੇ ਜਿੱਤੇ ਕਾਂਸੀ ਦੇ ਤਗਮੇ

ਭੰਗਾਲਾ, 4 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-70ਵੀਂ ਪੰਜਾਬ ਰਾਜ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਟੀਮ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ-14 ਵਰਗ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਰਾਈਫਲ ਟੀਮ ਮੁਕਾਬਲਿਆਂ ’ਚ 2 ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਯੂ -14 ਲੜਕਿਆਂ ਦੀ ਰਾਈਫਲ ਟੀਮ ਵਿਚ ਅਮਿਤ ਕੁਮਾਰ (ਵਿਕਟੋਰੀਆ ਸਕੂਲ, ਟਾਂਡਾ), ਰੁਦਰਾਂਸ਼ ਮਿਨਹਾਸ (ਵਿਕਟੋਰੀਆ ਸਕੂਲ, ਮੁਕੇਰੀਆਂ) ਅਤੇ ਅਗਮਵੀਰ (ਕੈਂਬਰਿਜ ਸਕੂਲ) ਨੇ ਕਾਂਸੀ ਦਾ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 05-11-2026
ਭੰਗਾਲਾ, 4 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)-70ਵੀਂ ਪੰਜਾਬ ਰਾਜ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਟੀਮ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ-14 ਵਰਗ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਰਾਈਫਲ ਟੀਮ ਮੁਕਾਬਲਿਆਂ ’ਚ 2 ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਯੂ -14 ਲੜਕਿਆਂ ਦੀ ਰਾਈਫਲ ਟੀਮ ਵਿਚ ਅਮਿਤ ਕੁਮਾਰ (ਵਿਕਟੋਰੀਆ ਸਕੂਲ, ਟਾਂਡਾ), ਰੁਦਰਾਂਸ਼ ਮਿਨਹਾਸ (ਵਿਕਟੋਰੀਆ ਸਕੂਲ, ਮੁਕੇਰੀਆਂ) ਅਤੇ ਅਗਮਵੀਰ (ਕੈਂਬਰਿਜ ਸਕੂਲ) ਨੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਯੂ-14 ਲੜਕੀਆਂ ਦੀ ਰਾਈਫਲ ਟੀਮ ਵਿਚ ਪਰਣੀਤ ਕੌਰ (ਗੁਰੂ ਨਾਨਕ ਸਕੂਲ), ਕਿਵਪ੍ਰੀਤ (ਵਿਕਟੋਰੀਆ ਸਕੂਲ, ਮੁਕੇਰੀਆਂ) ਅਤੇ ਗੁਰਨੂਰ ਕੌਰ (ਵਿਕਟੋਰੀਆ ਸਕੂਲ, ਟਾਂਡਾ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਹ ਪ੍ਰਾਪਤੀ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਵਾਰੀਅਰਜ਼ ਸ਼ੂਟਿੰਗ ਅਕੈਡਮੀ ਭੰਗਾਲਾ ਵਲੋਂ ਸਾਰੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਅਕੈਡਮੀ ਦੇ ਕੋਚ ਅਤੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਜਿੱਤ ਆਉਣ ਵਾਲੇ ਸਮੇਂ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਖਿਡਾਰੀਆਂ ਦਾ ਹੌਸਲਾ ਵਧਾਏਗੀ। ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਕਟੋਰੀਆ ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ, ਗੁਰੂ ਨਾਨਕ ਸਕੂਲ ਨੁਸ਼ਹਿਰਾ ਪੱਤਣ ਦੀ ਮੈਨੇਜਮੈਂਟ ਵਲੋਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸ਼ੂਟਿੰਗ ਕੋਚ ਗੁਰਪ੍ਰੀਤ ਸਿੰਘ, ਸ਼ਿਲਪਾ ਜਸਵਾਲ, ਦਵਿੰਦਰ ਕੌਰ, ਪਰਮਜੀਤ ਸਿੰਘ, ਨਿਸ਼ਾਨ ਸਿੰਘ ਅਤੇ ਸੀਨੀਅਰ ਕੋਚ ਮਨਦੀਪ ਸਿੰਘ ਨੇ ਵੀ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਸੂਚਨਾ ਤਕਨਾਲੋਜੀ ਦੇ ਖੇਤਰ ’ਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਪਾਵਰ ਸੈਮੀਨਾਰ ਲਗਾਇਆ ਅਗਲੀ ਖ਼ਬਰ ਸੂਬਾ ਪੱਧਰੀ ਸਕੂਲ ਖੇਡਾਂ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜ਼ਾਂ ਦਾ ਵਧੀਆ ਪ੍ਰਦਰਸ਼ਨ
Ad Position 24