05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ’ਚ ਸਰਕਾਰੀ ਮਿਡਲ ਸਕੂਲ ਓਹੜਪੁਰ ਦੀ ਬੱਲੇ-ਬੱਲੇ

ਟਾਂਡਾ ਉੜਮੁੜ, 4 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਪੰਜਾਬ ਸਰਕਾਰ ਵਲੋਂ ਆਰੰਭੇ ‘ਸਿੱਖਿਆ ਕ੍ਰਾਂਤੀ ਅਭਿਆਨ’ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ) ਹੁਸ਼ਿਆਰਪੁਰ ਮੈਡਮ ਹਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਬੀ. ਐਨ.

Ad Position 21
No active advertisement
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਭਾਗ ਲੈਣ ਵਾਲੇ ਵਿਦਿਆਰਥੀ। ਤਸਵੀਰ : ਗੁਰਾਇਆ 05-11-2026
ਟਾਂਡਾ ਉੜਮੁੜ, 4 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਪੰਜਾਬ ਸਰਕਾਰ ਵਲੋਂ ਆਰੰਭੇ ‘ਸਿੱਖਿਆ ਕ੍ਰਾਂਤੀ ਅਭਿਆਨ’ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ) ਹੁਸ਼ਿਆਰਪੁਰ ਮੈਡਮ ਹਰਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਬੀ.ਐਨ.ਓ. ਪ੍ਰਿੰਸੀਪਲ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਸਕੂਲ ਆਫ਼ ਅਮੀਨੈੱਸ ਟਾਂਡਾ ਵਿਖੇ ਕਰਵਾਏ ਗਏ ਜਿਸ ਵਿਚ ਬਲਾਕ ਟਾਂਡਾ 1 ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਥੀਮ ਅਧੀਨ ਬਹੁਤ ਉਤਸ਼ਾਹ ਨਾਲ਼ ਭਾਗ ਲਿਆ। ਸਰਕਾਰੀ ਮਿਡਲ ਸਕੂਲ ਓਹੜਪੁਰ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਸੌਰਵ ਯਾਦਵ ਨੇ ਥੀਮ ‘ਆਰਟੀਫਿਸ਼ਲ ਇੰਟੇਲਲੀਜੇਂਸੀ ਵਧੀਆ ਜ਼ਿੰਦਗੀ ਈ ਸਹਾਇਕ’ ਤਹਿਤ ਪਹਿਲਾ ਸਥਾਨ ਹਾਸਲ ਕੀਤਾ ਤੇ ਅੱਠਵੀਂ ਜਮਾਤ ਦੀ ਹਰਸਿਮਰਨ ਕੌਰ ਨੇ ਥੀਮ ‘ਕੁਦਰਤੀ ਆਫ਼ਤਾਂ ਦਾ ਪ੍ਰਬੰਧਨ’ ਤਹਿਤ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਮੁਖੀ ਹਰਮਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਇਸ ਮਾਣਮੱਤੀ ਪ੍ਰਾਪਤੀ ਲਈ ਸਾਇੰਸ ਮਾਸਟਰ ਜਸਵੀਰ ਸਿੰਘ ਦਾ ਖ਼ਾਸ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਨੂੰ ਬੂਰ ਪਿਆ। ਇਸ ਮੌਕੇ ’ਤੇ ਸਤੀਸ਼ ਕੁਮਾਰ, ਨਵਦੀਪ ਸਿੰਘ ਤੇ ਐੱਸ. ਐਮ. ਸੀ . ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਨਣਹਾਨਾ ’ਚ ਦੋਹਰੀਆਂ ਬੈਲ ਗੱਡੀਆਂ ਦੀਆਂ ਦੌੜਾਂ ਭਲਕੇ ਅਗਲੀ ਖ਼ਬਰ ਰਸੂਲਪੁਰ ਨੇ 4 ਕੌਮੀ ਮੀਤ ਪ੍ਰਧਾਨ ਬਣਾਉਣ ’ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ
Ad Position 24