04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਰਬਜੋਤ ਸਿੰਘ ਸਾਬੀ ਵਲੋਂ ਸਿੰਘੋਵਾਲ ਸਕੂਲ ਵਿਖੇ ਕਮਰਿਆਂ ਦਾ ਉਦਘਾਟਨ

ਨੰਗਲ ਬਿਹਾਲਾਂ, 3 ਨਵੰਬਰ (ਵਿਨੋਦ ਮਹਾਜਨ)-ਐਨ. ਐਸ.

Ad Position 21
No active advertisement
ਅਜੀਤ ਡੈਸਕ 04-11-2026
ਨੰਗਲ ਬਿਹਾਲਾਂ, 3 ਨਵੰਬਰ (ਵਿਨੋਦ ਮਹਾਜਨ)-ਐਨ. ਐਸ. ਕਿਊ ਐਫ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੋਵਾਲ ਵਿਖੇ ਵਿਦਿਆਰਥੀਆਂ ਲਈ ਕਲਾਸਰੂਮ ਕਮ ਵਰਕਸ਼ਾਪ ਅਤੇ ਲੈਬੋਰਟਰੀ ਕਮ ਕਲਾਸਰੂਮ ਲਈ ਬਣੇ ਕਮਰਿਆਂ ਦਾ ਉਦਘਾਟਨੀ ਸਮਾਗਮ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਦਘਾਟਨ ਉਪਰੰਤ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਮੀਲ ਪੱਥਰ ਸਾਬਤ ਹੋ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਜੋਕਿ ਅਪਣੇ ਆਪ ਵਿਚ ਇਕ ਰਿਕਾਰਡ ਹੈ। ਇਸ ਮੌਕੇ ਲੰਬਰਦਾਰ ਰਾਜਵਿੰਦਰ ਸਿੰਘ ਰੋਜ਼ੀ, ਜੀਵਨ ਕੁਮਾਰੀ ਬਲਾਕ ਸੰਮਤੀ ਮੈਂਬਰ, ਸਰਪੰਚ ਰਕੇਸ਼ ਕੁਮਾਰ ਦੋਲੌਵਾਲ, ਬਲਵਿੰਦਰ ਸੈਣੀ, ਆਂਗਨਵਾੜੀ ਵਰਕਰ ਭਾਰਤੀ ਠਾਕੁਰ, ਮਾਸਟਰ ਸੰਤੋਖ ਸਿੰਘ, ਮਾਸਟਰ ਮਹਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੇਰਾ ’ਚ ਸੰਤ ਸਮਾਗਮ 7 ਨੂੰ-ਕਿਰਪਾਲ ਸਿੰਘ ਗੇਰਾ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਉੜਮੁੜ ਤੋਂ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਵਿਸ਼ਾਲ ਨਗਰ ਕੀਰਤਨ
Ad Position 24