02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਸ਼ਾਲ ਕੁਸ਼ਤੀ ਮੁਕਾਬਲੇ 11 ਤੋਂ

ਬੀਣੇਵਾਲ,1 ਨਵੰਬਰ (ਬੈਜ ਚੌਧਰੀ)-ਸੰਤ ਬਾਬਾ ਢਾਂਗੂਵਾਲੇ ਮਹਾਰਾਜ , ਸੰਤ ਬਾਬਾ ਅਨੂਪ ਮਹਾਰਾਜ ਦੀ ਕਿਰਪਾ ਸਦਕਾ 37ਵਾਂ ਵਿਸ਼ਾਲ ਕੁਸ਼ਤੀ ਮੁਕਾਬਲੇ (ਛਿੰਝ ਜੱਖੇਵਾਲ ਦੀ) 11 ਤੇ 12 ਨਵੰਬਰ ਨੂੰ ਬੀਤ ਇਲਾਕੇ ਦੇ ਪਿੰਡ ਜੱਖੇਵਾਲ (ਬੀਟਨ) ਵਿਖੇ ਕਰਵਾਈ ਜਾ ਰਹੀ ਹੈ। ਉਤਰ ਭਾਰਤ ਦੇ ਵੱਡੇ ਛਿੰਝ ਮੇਲਿਆਂ ਵਿਚ ਸ਼ੁਮਾਰ ਇਸ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਯੂ.

Ad Position 21
No active advertisement
ਅਜੀਤ ਡੈਸਕ 02-11-2026
ਬੀਣੇਵਾਲ,1 ਨਵੰਬਰ (ਬੈਜ ਚੌਧਰੀ)-ਸੰਤ ਬਾਬਾ ਢਾਂਗੂਵਾਲੇ ਮਹਾਰਾਜ , ਸੰਤ ਬਾਬਾ ਅਨੂਪ ਮਹਾਰਾਜ ਦੀ ਕਿਰਪਾ ਸਦਕਾ 37ਵਾਂ ਵਿਸ਼ਾਲ ਕੁਸ਼ਤੀ ਮੁਕਾਬਲੇ (ਛਿੰਝ ਜੱਖੇਵਾਲ ਦੀ) 11 ਤੇ 12 ਨਵੰਬਰ ਨੂੰ ਬੀਤ ਇਲਾਕੇ ਦੇ ਪਿੰਡ ਜੱਖੇਵਾਲ (ਬੀਟਨ) ਵਿਖੇ ਕਰਵਾਈ ਜਾ ਰਹੀ ਹੈ। ਉਤਰ ਭਾਰਤ ਦੇ ਵੱਡੇ ਛਿੰਝ ਮੇਲਿਆਂ ਵਿਚ ਸ਼ੁਮਾਰ ਇਸ ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਯੂ.ਪੀ, ਦਿੱਲੀ ਤੇ ਮਹਾਰਾਸ਼ਟਰ ਤੋਂ ਪਹਿਲਵਾਨ ਕੁਸ਼ਤੀ ਦੰਗਲ ਵਿਚ ਸ਼ਾਮਲ ਹੋ ਕੇ ਆਪਣੀ ਤਾਕਤ ਤੇ ਕਲਾ ਦੇ ਜੌਹਰ ਦਿਖਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲ ਭੂੰਬਲਾ ਪਿੱਪਲੀ ਵਾਲ (ਬੀਣੇਵਾਲ) ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿਚ ਮਾਲੀ (ਝੰਡੀ) ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਤਿੰਨ ਲੱਖ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਕੁਸ਼ਤੀ ਦੰਗਲ ਦਾ ਉਦਘਾਟਨ ਚੌਧਰੀ ਬਲੀ ਰਾਮ (ਲੁਧਿਆਣਾ) ਨਿਵਾਸੀ ਪਿੰਡ ਹਾਜੀਪੁਰ ਕਰਨਗੇ ਅਤੇ 12 ਨਵੰਬਰ ਨੂੰ ਇਨਾਮਾਂ ਦੀ ਵੰਡ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਮੰਡੀਆਂ ’ਚ ਕਿਸਾਨਾਂ ਦੀ ਵੱਡੀ ਪੱਧਰ ’ਤੇ ਹੋ ਰਹੀ ਹੈ ਲੁੱਟ, 5 ਤੋਂ ਲੈ ਕੇ 7 ਕਿੱਲੋ ਤੱਕ ਲਾਇਆ ਜਾ ਰਿਹਾ ਕੱਟ ਅਗਲੀ ਖ਼ਬਰ ਦਿਨ ਵੇਲੇ ਚਲਦੇ ਟਿੱਪਰ ਬੰਦ ਨਾ ਕੀਤੇ ਤਾਂ ਅੱਡਾ ਝੁੰਗੀਆਂ ’ਚ ਧਰਨਾ ਦਿੱਤਾ ਜਾਵੇਗਾ- ਪੰਕਜ ਕ੍ਰਿਪਾਲ
Ad Position 24