ਮੈਡੀਕਲ ਕਰਵਾਉਣ ਜਾ ਰਹੇ ਵਿਅਕਤੀ ਦੀ ਅਚਾਨਕ ਡਿੱਗਣ ਨਾਲ ਮੌਤ
ਮਾਹਿਲਪੁਰ, 31 ਅਕਤੂਬਰ (ਰਜਿੰਦਰ ਸਿੰਘ)-ਵਿਦੇਸ਼ ਜਾਣ ਲਈ ਮੈਡੀਕਲ ਕਰਵਾਉਣ ਜਾ ਰਹੇ ਪਿੰਡ ਝੁੰਗੀਆ ਦਾ 43 ਸਾਲਾ ਵਿਅਕਤੀ ਦੀ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਕਮਲਜੀਤ ਸਿੰਘ ਕਲੋਆ ਵਿਦੇਸ਼ ਨਿਊਜ਼ੀਲੈਂਡ ਜਾਣ ਵਾਸਤੇ ਲੁਧਿਆਣਾ ਵਿਖੇ ਮੈਡੀਕਲ ਕਰਵਾਉਣ ਲਈ ਮੋਟਰ ਸਾਈਕਲ ਪੀ.
ਮਾਹਿਲਪੁਰ, 31 ਅਕਤੂਬਰ (ਰਜਿੰਦਰ ਸਿੰਘ)-ਵਿਦੇਸ਼ ਜਾਣ ਲਈ ਮੈਡੀਕਲ ਕਰਵਾਉਣ ਜਾ ਰਹੇ ਪਿੰਡ ਝੁੰਗੀਆ ਦਾ 43 ਸਾਲਾ ਵਿਅਕਤੀ ਦੀ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਕਮਲਜੀਤ ਸਿੰਘ ਕਲੋਆ ਵਿਦੇਸ਼ ਨਿਊਜ਼ੀਲੈਂਡ ਜਾਣ ਵਾਸਤੇ ਲੁਧਿਆਣਾ ਵਿਖੇ ਮੈਡੀਕਲ ਕਰਵਾਉਣ ਲਈ ਮੋਟਰ ਸਾਈਕਲ ਪੀ.ਬੀ.07 ਏ.ਐਕਸ. 8063 ’ਤੇ ਜਾ ਰਿਹਾ ਸੀ ਜਿਸ ਦੀ ਮੋਟਰਸਾਈਕਲ ਤੋ ਡਿੱਗਣ ਨਾਲ ਮਾਹਿਲਪੁਰ ਨਾਲ ਲਗਦੇ ਪਿੰਡ ਭਾਰਟਾ ਨੇੜੇ ਮੌਤ ਹੋ ਗਈ। ਮੌਕੇ ’ਤੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ, ਜਿਥੇ ਡਾਕਟਰ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਪਹਿਲਾ ਹੀ ਨਿਊਜ਼ੀਲੈਂਡ ਗਈ ਹੋਈ ਤੇ ਉਸ ਦੇ ਬੇਟੇ ਹਨ।