ਲਖਵੀਰ ਸਿੰਘ ਖ਼ਾਲਸਾ ਅਕਾਲ ਗਤਕਾ ਗੁਰਮਤਿ ਗਰੁੱਪ ਨਿਊਯਾਰਕ ਦੇ ਮੀਤ ਪ੍ਰਧਾਨ ਨਿਯੁਕਤ
ਟਾਂਡਾ ਉੜਮੁੜ, 27 ਅਕਤੂਬਰ (ਕੁਲਬੀਰ ਸਿਘ ਗੁਰਾਇਆ)- ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ (ਯੂ. ਐਸ.
ਟਾਂਡਾ ਉੜਮੁੜ, 27 ਅਕਤੂਬਰ (ਕੁਲਬੀਰ ਸਿਘ ਗੁਰਾਇਆ)- ਅਕਾਲ ਗੱਤਕਾ ਗੁਰਮਤਿ ਗਰੁੱਪ ਨਿਊਯਾਰਕ (ਯੂ.ਐਸ.ਏ.) ਵਲੋਂ ਸਿੱਖੀ ਵਿਰਸੇ ਅਤੇ ਗੱਤਕਾ ਕਲਾ ਦੇ ਪ੍ਰਸਾਰ ਲਈ ਲਖਵੀਰ ਸਿੰਘ ਖਾਲਸਾ ਨੂੰ ਗਰੁੱਪ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਗੱਤਕਾ ਗਰੁੱਪ ਦੇ ਪ੍ਰਧਾਨ ਦਲੇਰ ਸਿੰਘ ਅਤੇ ਪ੍ਰਬੰਧਕ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਖਾਲਸਾ ਅਮਰੀਕਾ ਵਿਖੇ ਵੱਖ-ਵੱਖ ਸ਼ਹਿਰਾਂ ਵਿਚ ਲੰਬੇ ਸਮੇਂ ਤੋਂ ਗੁਰਮਤਿ ਅਤੇ ਗੱਤਕੇ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਗਰੁੱਪ ਦੀਆਂ ਗਤੀਵਿਧੀਆਂ ਅਤੇ ਵਿਦੇਸ਼ਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਅਤੇ ਗੁਰਮਤਿ ਪ੍ਰਚਾਰ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਨਿਊਯਾਰਕ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਆਪਣੀ ਨਵੀਂ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲਖਵੀਰ ਸਿੰਘ ਖਾਲਸਾ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਆਖਿਆ ਕਿ ਉਹ ਸਿੱਖ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਤੇ ਗੁਰਮਤਿ ਨਾਲ ਜੋੜਨ ਲਈ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਖਾਲਸਾ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅਤੇ ਕਨੇਡਾ ਦੇ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਵਿਚ ਗੱਤਕੇ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।