20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਿੰਡ ਦਰੀਆ ਵਿਖੇ ਮਹਾਨ ਨਗਰ ਕੀਰਤਨ ਸਜਾਇਆ

ਅੱਡਾ ਸਰਾਂ, 19 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦਰੀਆ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 53ਵਾਂ ਸਾਲਾਨਾ ਖ਼ੁਸ਼ਦਿਲ ਕੀਰਤਨ ਦਰਬਾਰ ਤੇ 30ਵੀਂ ਸਾਲਾਨਾ ਬਰਸੀ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੰਤ ਬਾਬਾ ਮੱਖਣ ਸਿੰਘ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਪਿੰਡ ਦਰੀਆ ਤੋਂ ਸ਼ੁਰੂ ਹੋ ਕੇ ਪਿੰਡ ਕੰਧਾਲਾ ਜੱਟਾਂ, ਘੋੜੇਵਾਹਾ ਅਤੇ ਬਾਬਕ ਵਿਖੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਦਰੀਆ ਵਿਖੇ ਸਮਾਪਤ ਹੋਇਆ।

Ad Position 21
No active advertisement
ਪਿੰਡ ਦਰਿਆ ਤੋਂ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ ਤੇ ਸੰਗਤ। 20-10-2026
ਅੱਡਾ ਸਰਾਂ, 19 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਦਰੀਆ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 53ਵਾਂ ਸਾਲਾਨਾ ਖ਼ੁਸ਼ਦਿਲ ਕੀਰਤਨ ਦਰਬਾਰ ਤੇ 30ਵੀਂ ਸਾਲਾਨਾ ਬਰਸੀ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੰਤ ਬਾਬਾ ਮੱਖਣ ਸਿੰਘ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਪਿੰਡ ਦਰੀਆ ਤੋਂ ਸ਼ੁਰੂ ਹੋ ਕੇ ਪਿੰਡ ਕੰਧਾਲਾ ਜੱਟਾਂ, ਘੋੜੇਵਾਹਾ ਅਤੇ ਬਾਬਕ ਵਿਖੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਦਰੀਆ ਵਿਖੇ ਸਮਾਪਤ ਹੋਇਆ। ਇਸ ਮੌਕੇ ਢਾਡੀ ਗਿਆਨੀ ਰਣਜੀਤ ਸਿੰਘ ਧੁੱਗਾ ਕਲਾਂ ਵਾਲਿਆਂ ਦਾ ਢਾਡੀ ਜਥਾ ਹਾਜ਼ਰੀ ਲਗਾਈ। ਸੰਤ ਬਾਬਾ ਮੱਖਣ ਸਿੰਘ ਨੇ ਦੱਸਿਆ 20 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਮਹਾਨ ਕੀਰਤਨ ਦਰਬਾਰ ’ਚ ਗਿਆਨੀ ਸਰੂਪ ਸਿੰਘ ਕਡਿਆਣਾ ਗਿਆਨੀ ਨਿਰਮਲ ਸਿੰਘ ਨੂਰ ਢਾਡੀ ਜਥਾ ਅੰਮ੍ਰਿਤਸਰ ਸਾਹਿਬ, ਕਵੀਸ਼ਰ ਗਿਆਨੀ ਦਲਵੀਰ ਸਿੰਘ ਗਿੱਲ (ਜੋੜ ਸਿੰਘ ਵਾਲਾ), ਕਵੀਸ਼ਰ ਗਿਆਨੀ ਅਮਰਜੀਤ ਸਿੰਘ (ਸਵਰਾਵਾਂ ਵਾਲੇ), ਭਾਈ ਦਵਿੰਦਰ ਸਿੰਘ ਬੋਦਲਾਂ ਵਾਲੇ, ਭਾਈ ਸਤਨਿੰਦਰ ਪਾਲ ਸਿੰਘ ਬੋਦਲਾਂ ਵਾਲੇ, ਭਾਈ ਹਰਵਿੰਦਰ ਜੀਤ ਸਿੰਘ ਜਹੂਰੇ ਵਾਲੇ, ਪ੍ਰੋਫੈਸਰ ਅਵਤਾਰ ਸਿੰਘ ਬੋਦਲਾਂ ਵਾਲੇ, ਭਾਈ ਜਸਵਿੰਦਰ ਸਿੰਘ ਗੜ੍ਹਦੀਵਾਲਾ ਉਸਤਾਦ ਭਾਈ ਸ਼ਮਿੰਦਰ ਪਾਲ ਸਿੰਘ, ਭਾਈ ਗੁਰਮੁੱਖ ਸਿੰਘ ਕੰਧਾਲਾ ਜੱਟਾਂ ਵਾਲੇ, ਭਾਈ ਜੀਤ ਸਿੰਘ ਰਮਦਾਸਪੁਰ ਵਾਲੇ, ਬੀਬੀ ਮਨਪ੍ਰੀਤ ਕੌਰ ਕੰਧਾਲਾ ਜੱਟਾਂ ਵਾਲੇ, ਬੀਬੀ ਭੁਪਿੰਦਰ ਕੌਰ ਖਾਲਸਾ ਕੰਧਾਲਾ ਜੱਟਾਂ ਵਾਲੇ, ਬੀਬੀ ਖੁਸ਼ਪ੍ਰੀਤ ਕੌਰ ਤੇ ਬੀਬੀ ਭੁਪਿੰਦਰ ਕੌਰ ਕੰਧਾਲਾ ਜੱਟਾਂ ਵਾਲੇ, ਬੀਬੀ ਖੁਸ਼ਪ੍ਰੀਤ ਕੌਰ ਅਤੇ ਹੋਰ ਜਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਨਿਹਾਲ ਕਰਨਗੇ। ਇਸ ਮੌਕੇ ਮਹੰਤ ਬਾਬਾ ਗਿਆਨ ਦੇਵ ਸਿੰਘ ਵੇਦਾਂਤਾ ਆਚਾਰੀਆ ਨਿਰਮਲ ਪੰਚਾਇਤੀ ਅਖਾੜਾ ਕਨਖੱਲ ਹਰਿਦੁਆਰ ਵਾਲੇ ਵਿਸ਼ੇਸ਼ ਤੌਰ ’ਤੇ ਸਮਾਗਮ ’ਚ ਸ਼ਾਮਿਲ ਹੋਣਗੇ। ਇਸ ਮੌਕੇ ਸਰਪੰਚ ਜਸਵਿੰਦਰ ਕੌਰ, ਸਾਬਕਾ ਸਰਪੰਚ ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਰਤਨ ਸਿੰਘ ਇੰਦਰਜੀਤ ਸਿੰਘ ,ਅਮਰਜੀਤ ਸਿੰਘ, ਸੁਰਜੀਤ ਸਿੰਘ, ਖੜਕ ਸਿੰਘ, ਸਤਪਾਲ ਸਿੰਘ ਪੰਚ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਦੀਪ ਕਾਕਾ, ਮਨਿੰਦਰਜੀਤ ਸਿੰਘ, ਗੁਰਬਖ਼ਸ਼ ਸਿੰਘ ਬੱਗਾ, ਸਤਪਾਲ ਸਿੰਘ ਪੰਚ, ਸੋਨੀ ਭਲਵਾਨ, ਤੇਜਵੀਰ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ ਪੰਚ ,ਸੁਖਵਿੰਦਰ ਸਿੰਘ ਪੰਚ, ਲਖਬੀਰ ਸਿੰਘ, ਸਮੂਹ ਗ੍ਰਾਮ ਪੰਚਾਇਤ ਪਿੰਡ ਦਰੀਆ, ਤੇ ਹੋਰ ਸੰਗਤਾਂ ਹਾਜ਼ਰ ਸਨ। ਇਸ ਦੌਰਾਨ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਗਤਕਾ ਅਖਾੜਾ ਜਿਨ੍ਹਾਂ ਨੇ ਨਗਰ ਕੀਰਤਨ ਵਿਚ ਗਤਕੇ ਦੇ ਜੌਹਰ ਦਿਖਾਏ। ਸੰਤ ਬਾਬਾ ਮੱਖਣ ਸਿੰਘ ਨੇ ਇਸ ਨਗਰ ਕੀਰਤਨ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਸਨਮਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੋਗਾ ਦਾ ਅੰਕਸ ਮਿੱਤਲ ਉੜੀਸਾ ਵਿਖੇ ਹੋ ਰਹੀ ਨੈਸ਼ਨਲ ਲਾਨ ਬਾਲ ਚੈਂਪੀਅਨਸ਼ਿਪ ਵਿਚ ਦਿਖਾਏਗਾ ਆਪਣੇ ਜੌਹਰ ਅਗਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦੀ ਸੈਰ
Ad Position 24