ਯੂਰੀਆ ਦਾ ਭਰਿਆ ਹੋਇਆ ਟਰੱਕ ਥਾਣਾ ਹਰਿਆਣਾ ਪੁਲਿਸ ਨੇ ਕੀਤਾ ਕਾਬੂ
ਹਰਿਆਣਾ, 19 ਅਕਤੂਬਰ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਯੂਰੀਏ ਦੀਆਂ ਕਰੀਬ 340 ਬੋਰੀਆਂ ਸਣੇ ਇਕ ਕੈਂਟਰ ਨੰਬਰ ਪੀ. ਬੀ 29 ਆਰ 3395 ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਹਰਿਆਣਾ, 19 ਅਕਤੂਬਰ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਯੂਰੀਏ ਦੀਆਂ ਕਰੀਬ 340 ਬੋਰੀਆਂ ਸਣੇ ਇਕ ਕੈਂਟਰ ਨੰਬਰ ਪੀ.ਬੀ 29 ਆਰ 3395 ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਡਾ. ਸਿਮਰਨਜੀਤ ਸਿੰਘ ਏ. ਡੀ. ਓ. ਹੁਸ਼ਿਆਰਪੁਰ ਵਲੋਂ ਕੈਂਟਰ ਦੇ ਚਾਲਕ ਸੁਖਪ੍ਰੀਤ ਪੁੱਤਰ ਕੁਲਵੀਰ ਸਿੰਘ ਵਾਸੀ ਮਕਾਨ ਨੰਬਰ 1/49 ਮੁਹੱਲਾ ਅਨੰਦ ਨਗਰ ਬੰਗਾ ਐੱਸ. ਬੀ. ਐੱਸ. ਨਗਰ ਜੋ ਇਕ ਕੈਂਟਰ ’ਚੋਂ ਪਿੰਡ ਦੋਲੋਵਾਲ ਦੀ ਇਕ ਹਵੇਲੀ ਵਿਚ ਯੂਰੀਆ ਉਤਾਰ ਰਿਹਾ ਸੀ। ਮੌਕੇ ’ਤੇ ਪਹੁੰਚੇ ਡਾ. ਸਿਮਰਨਜੀਤ ਸਿੰਘ ਸਮੇਤ ਦਪਿੰਦਰ ਸਿੰਘ ਸੰਧੂ ਮੁੱਖ ਖੇਤੀਬਾੜੀ ਅਫ਼ਸਰ ਨੇ ਜਦੋਂ ਚੈੱਕ ਕੀਤਾ ਗਿਆ ਤਾਂ ਯੂਰੀਆ ਦੀਆਂ 140 ਬੋਰੀਆਂ ਕੈਂਟਰ ’ਚ ਲੱਦੀਆਂ ਹੋਈਆਂ ਸਨ ਅਤੇ 160 ਬੋਰੀਆਂ ਜੋ ਕਿ ਐਚ. ਯੂ. ਆਰ. ਐਲ ਕੰਪਨੀ ਸਤੰਬਰ 2024 ਦੀਆਂ ਬਣੀਆਂ ਹੋਈਆਂ ਬਰਾਮਦ ਹੋਈਆਂ, ਜਿਸ ਦੇ ਨਾਲ ਹੀ 39 ਬੋਰੀਆਂ ਟੈਕਨੀਕਲ ਗਰੇਡ ਯੂਰੀਆ ਸਸਪੈਕਟਡ ਫੋਰ ਨੀਮ ਕੋਟਿੰਗ ਤੇ ਅੱਧਾ ਬੋਰਾ ਤਕਰੀਬਨ 20 ਕਿੱਲੋ ਖੇਤੀਬਾੜੀ ਗਰੇਡ ਯੂਰੀਆ ਬਰਾਮਦ ਹੋਇਆ ਤੇ ਇਸ ਦੇ ਸੰਬੰਧ ਵਿਚ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।