ਰਿੰਪੀ ਪਾਠਕ ਭਾਰਤੀ ਜਨਤਾ ਪਾਰਟੀ ਸਰਕਲ ਮੇਘੋਵਾਲ ਦੇ ਪ੍ਰਧਾਨ ਬਣੇ
ਮਾਹਿਲਪੁਰ 18 ਅਕਤੂਬਰ (ਰਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਵਲੋਂ ਹਲਕਾ ਗੜ੍ਹਸ਼ੰਕਰ ਵਿਚ ਨਵੇਂ ਸਰਕਲ ਮੇਘੋਵਾਲ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਪਾਠਕ ਉਰਫ਼ ਰਿੰਪੀ ਪਾਠਕ ਨੂੰ ਲਗਾਇਆ ਗਿਆ ਹੈ। ਇਸ ਮੌਕੇ ਪਾਰਟੀ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ’ਚ ਮੰਡਲਾਂ ਦਾ ਪੁਨਰ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੰਡਲ 5 ਤੋਂ 6 ਬਣਾ ਦਿੱਤੇ ਗਏ ਅਤੇ ਹੁਣ ਅਕਤੂਬਰ 2026 ਵਿਚ ਹੁਣ ਇਕ ਹੋਰ ਨਵਾਂ ਮੰਡਲ ਮੇਘੋਵਾਲ ਬਣਾਇਆ ਗਿਆ ਹੈ।
ਮਾਹਿਲਪੁਰ 18 ਅਕਤੂਬਰ (ਰਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਵਲੋਂ ਹਲਕਾ ਗੜ੍ਹਸ਼ੰਕਰ ਵਿਚ ਨਵੇਂ ਸਰਕਲ ਮੇਘੋਵਾਲ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਪਾਠਕ ਉਰਫ਼ ਰਿੰਪੀ ਪਾਠਕ ਨੂੰ ਲਗਾਇਆ ਗਿਆ ਹੈ। ਇਸ ਮੌਕੇ ਪਾਰਟੀ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ’ਚ ਮੰਡਲਾਂ ਦਾ ਪੁਨਰ ਗਠਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੰਡਲ 5 ਤੋਂ 6 ਬਣਾ ਦਿੱਤੇ ਗਏ ਅਤੇ ਹੁਣ ਅਕਤੂਬਰ 2026 ਵਿਚ ਹੁਣ ਇਕ ਹੋਰ ਨਵਾਂ ਮੰਡਲ ਮੇਘੋਵਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡਲਾਂ ਦੀ ਗਿਣਤੀ ’ਚ ਹੋ ਰਹੇ ਵਾਧੇ ਦਾ ਪ੍ਰਮੁੱਖ ਕਾਰਨ ਪਿੰਡ-ਪਿੰਡ ਵੱਧ ਰਹੀ ਵਰਕਰਾਂ ਦੀ ਗਿਣਤੀ ਹੈ। ਮੰਡਲਾਂ ਦਾ ਇਹ ਗਠਨ ਇਹ ਦਰਸਾਉਂਦਾ ਹੈ ਕਿ ਅੱਜ ਹਲਕਾ ਗੜ੍ਹਸ਼ੰਕਰ ਦੇ ਪਿੰਡ-ਪਿੰਡ ’ਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿਥੇ ਲੋਕਾਂ ਵਿਚ ਉਤਸ਼ਾਹ ਹੈ, ਉਥੇ ਹੀ ਵਰਕਰਾਂ ਦੀ ਗਿਣਤੀ ਵਧਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਰਟੀ ਮਜ਼ਬੂਤ ਹੋ ਰਹੀ ਹੈ।