18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਰਾਜਪੂਤ ਭਾਈਚਾਰੇ ਨੂੰ ਮੁਕੇਰੀਆਂ ਹਲਕੇ ਤੋਂ ਮਿਲਿਆ ਵੱਡਾ ਮਾਣ

ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਮੁਕੇਰੀਆਂ ਵਿਚ ਰਾਜਪੂਤ ਭਾਈਚਾਰੇ ਨੂੰ ਵੱਡਾ ਮਾਣ ਦਿੰਦੇ ਹੋਏ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਸ੍ਰੀ ਵਰਿੰਦਰ ਲਗਵਾਲ ਨੂੰ ਮੁਕੇਰੀਆਂ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਰਾਜਪੂਤ ਭਾਈਚਾਰੇ ਵਿਚ ਜਿਥੇ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਭਾਈਚਾਰੇ ਵਲੋਂ ਪਾਰਟੀ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-10-2026
ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਮੁਕੇਰੀਆਂ ਵਿਚ ਰਾਜਪੂਤ ਭਾਈਚਾਰੇ ਨੂੰ ਵੱਡਾ ਮਾਣ ਦਿੰਦੇ ਹੋਏ ਰਾਜਪੂਤ ਭਾਈਚਾਰੇ ਨਾਲ ਸੰਬੰਧਿਤ ਸ੍ਰੀ ਵਰਿੰਦਰ ਲਗਵਾਲ ਨੂੰ ਮੁਕੇਰੀਆਂ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਰਾਜਪੂਤ ਭਾਈਚਾਰੇ ਵਿਚ ਜਿਥੇ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਭਾਈਚਾਰੇ ਵਲੋਂ ਪਾਰਟੀ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ੍ਰੀ ਵਰਿੰਦਰ ਲਗਵਾਲ ਜੋ ਇਸ ਇਲਾਕੇ ਦੇ ਉਦਯੋਗ ਖੇਤਰ ਵਿਚ ਜਾਣੀ-ਮਾਣੀ ਹਸਤੀ ਹਨ ਅਤੇ ਉਨ੍ਹਾਂ ਵਲੋਂ ਪੰਜਾਬ ਤੇ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਵਿਚ ਸ਼ਮੂਲੀਅਤ ਕਰਕੇ ਹਲਕੇ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਸੰਬੰਧੀ ਅੱਜ ਉਨ੍ਹਾਂ ਵਰਕਰਾਂ ਦੇ ਇਕੱਠ ਦੇ ਰੂਬਰੂ ਹੁੰਦਿਆਂ ਕੀਤੀ ਗਈ ਪਲੇਠੀ ਮੀਟਿੰਗ ਵਿਚ ਆਪਣੇ ਸੰਬੋਧਨ ’ਚ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਅਤੇ ਸਮੂਹ ਲੀਡਰਸ਼ਿਪ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਏਨੇ ਵੱਡੇ ਪਲੇਟਫ਼ਾਰਮ ’ਤੇ ਉਨ੍ਹਾਂ ਨੂੰ ਖੜ੍ਹਾ ਕਰਕੇ ਇਲਾਕੇ ਦੀ ਸੇਵਾ ਕਰਨ ਦਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਮੁਕੇਰੀਆਂ ਨਾਲ ਸਬੰਧਿਤ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਰਕਲ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਪਿੰਡ-ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਤਨ-ਮਨ-ਧਨ ਨਾਲ ਪੂਰੀ ਇਮਾਨਦਾਰੀ ਵਰਤ ਕੇ ਪਾਰਟੀ ਦੀ ਸੇਵਾ ਕਰਨਗੇ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਇੰਦਰਜੀਤ ਸਿੰਘ ਕਾਹਲੋਂ, ਐਡਵੋਕੇਟ ਠਾਕੁਰ ਸਰਬਜੀਤ ਸਿੰਘ, ਠਾਕੁਰ ਅਸ਼ੋਕ ਕੁਮਾਰ, ਠਾਕੁਰ ਵਿਨੈ ਪ੍ਰਤਾਪ, ਰਾਣਾ ਲਾਖਣ ਸਿੰਘ, ਬੀਬੀ ਸਰਬਜੀਤ ਕੌਰ ਮੈਂਬਰ ਬਲਾਕ ਸੰਮਤੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਵਰਿੰਦਰ ਲਗਵਾਲ ਨੂੰ ਹਲਕਾ ਮੁਕੇਰੀਆਂ ਦਾ ਇੰਚਾਰਜ ਲਗਾ ਕੇ ਮਾਨ ਬਖ਼ਸ਼ਿਆ ਹੈ, ਜਿਸ ਲਈ ਸਾਡਾ ਸਮੂਹ ਭਾਈਚਾਰਾ ਇਕਜੁੱਟ ਹੋ ਕੇ ਵਰਿੰਦਰ ਲਗਵਾਲ ਦੇ ਨਾਲ ਚਟਾਨ ਵਾਂਗ ਖੜ੍ਹਾ ਰਹੇਗਾ। ਇਸ ਮੌਕੇ ਰਿੰਕੂ ਡਡਵਾਲ, ਠਾਕੁਰ ਸੂਰਮ ਸਿੰਘ ਆਲੂ ਭੱਟੀ, ਠਾਕੁਰ ਜਨਕ ਸਿੰਘ, ਠਾਕਰ ਸ਼ੇਰ ਸਿੰਘ ਜਲਾਲਾ, ਪ੍ਰਵੀਨ ਕੁਮਾਰ, ਸ਼ਾਮ ਸਿੰਘ ਵਰੂਵਾਲ, ਸੰਜੀਵ ਰਾਣਾ, ਵਿਨੋਦ ਕੁਮਾਰ, ਸ਼ੰਮੀ, ਰਘਬੀਰ ਸਿੰਘ ਰੰਧਾਵਾ, ਅਰਜਨ ਸਿੰਘ, ਭੁਪਿੰਦਰ ਸਿੰਘ, ਰੁਪਿੰਦਰ ਨੌਸ਼ਹਿਰਾ, ਕੁਲਵੰਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਗੁਰਚਰਨ ਸਿੰਘ, ਰਜੀਵ ਕੁਮਾਰ ਸ਼ਰਮਾ, ਲਾਡੀ, ਰਿੱਕੀ ਗੁਲੇਰੀਆ, ਬਲਦੇਵ ਸਿੰਘ, ਮੱਖਣ ਸਿੰਘ, ਬਾਬਾ ਗੁਰਦਿਆਲ ਸਿੰਘ, ਠਾਕੁਰ ਬਿਕਰਮਜੀਤ ਸਿੰਘ, ਮੁਕੇਸ਼ ਮਾਨਸਰ, ਸਰਪੰਚ ਸੰਦੀਪ ਸਿੰਘ ਸੋਹਲ, ਅਵਤਾਰ ਸਿੰਘ ਗਾਲੜੀਆਂ, ਰਾਣਾ ਲਖਣ ਸਿੰਘ, ਅਸ਼ੋਕ ਕੁਮਾਰ, ਦੀਪਕ, ਗੋਪਾਲ ਸਿੰਘ ਤੇ ਐਡਵੋਕੇਟ ਸਰਬਜੀਤ ਸਿੰਘ ਪਹੁੰਚੇ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਕਾਹਲੋਂ ਨੇ ਸਟੇਜ ਦੀ ਭੂਮਿਕਾ ਨਿਭਾਈ। ਇਸ ਮੌਕੇ ਬੀਬੀ ਸਰਬਜੀਤ ਕੌਰ ਮੈਂਬਰ ਬਲਾਕ ਸੰਮਤੀ ਮੈਂਬਰ, ਸੰਜਨਾ ਰਥੌੜ, ਸੀਮਾ ਠਾਕਰ, ਅਮਰਜੀਤ ਕੌਰ ਮੁਲਤਾਨੀ, ਕਾਜਲ, ਰਚਨਾ, ਕੁਲਦੀਪ ਕੌਰ, ਕੰਚਨ, ਨੇਹਾ, ਸੁਰੇਸ਼ ਕੁਮਾਰੀ, ਤ੍ਰਿਪਤਾ ਦੇਵੀ, ਮਧੂ ਬਾਲਾ, ਨਿਰਮਲਾ ਦੇਵੀ, ਵੀਨਾ ਦੇਵੀ ਅਤੇ ਮੈਡਮ ਸਰਿਤਾ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਜੀਪੁਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧਾ ਅਗਲੀ ਖ਼ਬਰ ਪਰਮਵੀਰ ਸਿੰਘ ਖੱਬਲ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣੇ
Ad Position 24