17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ 70 ਕਿੱਲੇ ਦੇ ਕਰੀਬ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ

ਘੋਗਰਾ, 16 ਅਕਤੂਬਰ (ਆਰ. ਐੱਸ.

Ad Position 21
No active advertisement
ਅਜੀਤ ਡੈਸਕ 17-10-2026
ਘੋਗਰਾ, 16 ਅਕਤੂਬਰ (ਆਰ. ਐੱਸ. ਸਲਾਰੀਆ)-ਬੀਤੇ ਕੱਲ੍ਹ ਬਲਾਕ ਦਸੂਹਾ ਦੇ ਅਧੀਨ ਪੈਂਦੇ ਪਿੰਡ ਘੋਗਰਾ, ਹਲੇੜ, ਗੱਗ ਸੁਲਤਾਨ, ਸੁੰਡੀਆਂ, ਸੱਗਰਾਂ ਆਦਿ ਦੇ ਇਲਾਕੇ ਦੇ ਪਿੰਡਾਂ ਵਿਚ ਹੋਈ ਭਾਰੀ ਗੜੇਮਾਰੀ ਤੇ ਬਾਰਿਸ਼ ਨਾਲ ਕਿਸਾਨਾਂ ਦਾ ਤਕਰੀਬਨ 70 ਕਿੱਲੇ ਦੇ ਕਰੀਬ ਖੇਤਾਂ ਵਿਚ ਖੜ੍ਹੇ ਝੋਨੇ ਤੇ ਕਮਾਦ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧੀ ਪਿੰਡ ਹਲੇੜ ਤੇ ਗੱਗ ਸੁਲਤਾਨ ਆਦਿ ਦੇ ਕਿਸਾਨਾਂ ਸੁਹੇਲਕਵਲ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ 4 ਕਿੱਲੇ, ਇਕਬਾਲ ਸਿੰਘ ਪੁੱਤਰ ਸੋਹਣ ਸਿੰਘ 2.5 ਕਿੱਲੇ, ਕੁਲਦੀਪ ਸਿੰਘ ਪੁੱਤਰ ਸੁਰਜਨ ਸਿੰਘ 3 ਕਿੱਲੇ, ਕੁਲਵੰਤ ਸਿੰਘ ਪੁੱਤਰ ਚਤਰ ਸਿੰਘ 1 ਕਿਲਾ, ਕੁਲਵੀਰ ਸਿੰਘ ਪੁੱਤਰ ਸਰਦਾਰਾ ਸਿੰਘ 2.5 ਕਿੱਲੇ, ਰਮੇਸ਼ ਚੰਦਰ ਪੁੱਤਰ ਬਿਹਾਰੀ ਲਾਲ 3 ਕਿੱਲੇ, ਦਿਲਬਾਗ ਸਿੰਘ ਪੁੱਤਰ ਸੇਵਾ ਸਿੰਘ 2 ਕਿੱਲੇ, ਨਵਿੰਦਰ ਸਿੰਘ ਪੁੱਤਰ ਸੇਵਾ ਸਿੰਘ 2 ਕਿੱਲੇ, ਤਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ 2 ਕਿੱਲੇ, ਦਰਸ਼ਨ ਸਿੰਘ ਪੁੱਤਰ ਰਤਨ ਸਿੰਘ 6 ਕਿੱਲੇ, ਅਜੀਤ ਸਿੰਘ ਪੁੱਤਰ ਰਤਨ ਸਿੰਘ 4.5 ਕਿੱਲੇ, ਲਵੀ ਹਲੇੜ 2 ਕਿੱਲੇ, ਸਾਰੇ ਵਾਸੀ ਹਲੇੜ, ਓਂਕਾਰ ਸਿੰਘ ਪੁੱਤਰ ਕਾਬਲ ਸਿੰਘ 8 ਕਿੱਲੇ, ਹਰਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ 3 ਕਿੱਲੇ, ਕਮਲਜੀਤ ਸਿੰਘ ਪੁੱਤਰ ਮਹਾਂਵੀਰ ਸਿੰਘ 4 ਕਿੱਲੇ, ਵਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ 5 ਕਿੱਲੇ, ਜਸਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ 1.5 ਕਿੱਲੇ, ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ 2.5 ਕਿੱਲੇ ਸਾਰੇ ਵਾਸੀ ਪਿੰਡ ਗੱਗ ਸੁਲਤਾਨ ਬਲਾਕ ਦਸੂਹਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਵਾਂਗ ਪਾਲੀ ਝੋਨੇ ਕਮਾਦ ਦੀ ਬੀਤੇ ਕੱਲ੍ਹ ਹੋਈ ਗੜੇਮਾਰੀ ਤੇ ਭਾਰੀ ਬਾਰਸ਼ ਨਾਲ ਉਨ੍ਹਾਂ ਦਾ ਕਰੀਬ 70 ਕਿੱਲੇ ਝੋਨੇ ਖੇਤਾਂ ਵਿਚ ਖੜ੍ਹਾ ਜੋ ਕਿ ਪੂਰੀ ਤਰ੍ਹਾਂ ਨਾਲ ਝਾੜ ਚੁੱਕਾ ਹੈ ਅਤੇ ਕਈ ਜਗ੍ਹਾ ’ਤੇ ਪੂਰੀ ਤਰ੍ਹਾਂ ਨਾਲ ਝੋਨਾ ਜ਼ਮੀਨ ’ਤੇ ਡਿਗ ਚੁੱਕਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ਦੇ ਕਰਮਚਾਰੀਆਂ ਤੋਂ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਸਿੰਘ ਸੀਕਰੀ ਵਲੋਂ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24