17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੀਤੀਆਂ ਵੱਖ-ਵੱਖ ਨਿਯੁਕਤੀਆਂ ਦਾ ਸਵਾਗਤ

ਗੜ੍ਹਦੀਵਾਲਾ, 16 ਅਕਤੂਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ (ਬ) ਵੱਲੋਂ ਸੀਨੀਅਰ ਆਗੂ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਤੇ ਕੰਵਲਜੀਤ ਸਿੰਘ ਤੁੱਲੀ, ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਤੇ ਟਕਸਾਲੀ ਅਕਾਲੀ ਗੁਰਦੀਪ ਸਿੰਘ ਦਾਰਾਪੁਰ ਨੂੰ ਪੀ. ਏ.

Ad Position 21
No active advertisement
ਅਜੀਤ ਡੈਸਕ 17-10-2026
ਗੜ੍ਹਦੀਵਾਲਾ, 16 ਅਕਤੂਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ (ਬ) ਵੱਲੋਂ ਸੀਨੀਅਰ ਆਗੂ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਤੇ ਕੰਵਲਜੀਤ ਸਿੰਘ ਤੁੱਲੀ, ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਤੇ ਟਕਸਾਲੀ ਅਕਾਲੀ ਗੁਰਦੀਪ ਸਿੰਘ ਦਾਰਾਪੁਰ ਨੂੰ ਪੀ. ਏ. ਸੀ. ਮੈਂਬਰ ਅਤੇ ਯੂਥ ਵਿੰਗ ਦੇ ਆਗੂ ਮਨਪ੍ਰੀਤ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ’ਤੇ ਅਰਵਿੰਦਰ ਸਿੰਘ ਰਸੂਲਪੁਰ, ਸੰਤ ਸਿੰਘ ਜੰਡੌਰ, ਲਖਵਿੰਦਰ ਠੱਕਰ, ਹਰਵਿੰਦਰ ਸਿੰਘ ਸਮਰਾ, ਕੁਲਬੀਰ ਸਿੰਘ ਡੱਫਰ, ਅਮਨਦੀਪ ਸਿੰਘ ਚੱਗਰ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਮਿਹਨਤੀ, ਨਿਡਰ ਤੇ ਇਮਾਨਦਾਰ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦਾ ਹਰ ਵਰਕਰ ਹੁਣ ਅਕਾਲੀ ਦਲ ਦੀ ਟੀਮ ਦਾ ਹਿੱਸਾ ਬਣੇਗਾ ਅਤੇ ਹਰ ਬੂਥ ’ਤੇ 21 ਮੈਂਬਰੀ ਟੀਮ ਬਣਾਈ ਜਾਵੇਗੀ। ਇਸ ਮੌਕੇ ਉਕਤ ਨਵ ਨਿਯੁਕਤ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਕਾਲੀ ਦਲ (ਬ) ਹਲਕਾ ਟਾਂਡਾ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਅਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਧੋਖਾਧੜੀ ਦੇ ਦੋਸ਼ ’ਚ ਕੈਨੇਡਾ ’ਚ ਰਹਿਣ ਵਾਲੀ ਔਰਤ ਨਾਮਜ਼ਦ ਅਗਲੀ ਖ਼ਬਰ ਮਾਂ ਭਗਵਤੀ ਜਾਗਰਣ 19 ਨੂੰ
Ad Position 24