ਹੁਸ਼ਿਆਰਪੁਰ ’ਚ ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲਾ ਕਮੇਟੀ ਵਲੋਂ ਪ੍ਰਧਾਨ ਗੋਪੀ ਚੰਦ ਕਪੂਰ ਦੀ ਅਗਵਾਈ ‘ਚ ਦੁਸਹਿਰੇ ਦੇ ਤਿਉਹਾਰ ਦੇ ਸੰਬੰਧ ‘ਚ ਸ੍ਰੀ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ। ਇਸੇ ਕੜੀ ਤਹਿਤ ਕਮੇਟੀ ਵਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਵਿਆਹ ਸੰਬੰਧੀ ਹੁਸ਼ਿਆਰਪੁਰ ‘ਚ ਸ਼ੋਭਾ ਯਾਤਰਾ ਕੱਢੀ ਗਈ।
ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲਾ ਕਮੇਟੀ ਵਲੋਂ ਪ੍ਰਧਾਨ ਗੋਪੀ ਚੰਦ ਕਪੂਰ ਦੀ ਅਗਵਾਈ ‘ਚ ਦੁਸਹਿਰੇ ਦੇ ਤਿਉਹਾਰ ਦੇ ਸੰਬੰਧ ‘ਚ ਸ੍ਰੀ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ। ਇਸੇ ਕੜੀ ਤਹਿਤ ਕਮੇਟੀ ਵਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਵਿਆਹ ਸੰਬੰਧੀ ਹੁਸ਼ਿਆਰਪੁਰ ‘ਚ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਸਨਾਤਨ ਧਰਮ ਸਕੂਲ ਕਣਕ ਮੰਡੀ ਤੋਂ ਸ਼ੁਰੂ ਹੋਈ, ਜੋ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦੀ ਹੋਈ ਸ੍ਰੀ ਸ਼ਕਤੀ ਮੰਦਰ ਨਈ ਆਬਾਦੀ ਵਿਖੇ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਨੇ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੁੰਦਰ ਅਤੇ ਮਨਮੋਹਕ ਝਾਕੀਆਂ ਵੀ ਕੱਢੀਆਂ ਗਈਆਂ ਤੇ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਹੰਤ ਰਮਿੰਦਰ ਦਾਸ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਡਾ. ਕੁਲਦੀਪ ਨੰਦਾ, ਡਾ. ਰਮਨ ਘਈ, ਨਿਪੁੰਨ ਸ਼ਰਮਾ, ਵਿਸ਼ਵਨਾਥ ਬੰਟੀ, ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਨੰਨੂ, ਹਰੀਸ਼ ਖੋਸਲਾ, ਚੇਅਰਮੈਨ ਵਿਕਰਮ ਸ਼ਰਮਾ ਬੌਬੀ, ਚੇਅਰਮੈਨ ਸੰਦੀਪ ਸੈਣੀ, ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਜਸਪਾਲ ਚੇਚੀ, ਠੇਕੇਦਾਰ ਅਨਿਲ ਸ਼ਰਮਾ, ਰਾਕੇਸ਼ ਡੋਗਰਾ, ਦਿਲਬਾਗ ਸਿੰਘ ਬਾਗੀ, ਪਰਵੇਸ਼ ਵਰਮਾ, ਸੰਦੀਪ ਨੰਦਾ, ਨਰੋਤਮ ਸ਼ਰਮਾ, ਅਜੈ ਵਰਮਾ, ਰਵਿੰਦਰ ਅਗਰਵਾਲ, ਕਮੇਟੀ ਦੇ ਚੇਅਰਮੈਨ ਸ਼ਿਵ ਸੂਦ, ਜਨਰਲ ਸਕੱਤਰ ਪ੍ਰਦੀਪ ਹਾਂਡਾ, ਡਾ. ਬਿੰਦੂਸਰ ਸ਼ੁਕਲਾ, ਸੰਜੀਵ ਐਰੀ, ਰਾਕੇਸ਼ ਸੂਰੀ, ਹਰੀਸ਼ ਆਨੰਦ, ਕਮਲ ਵਰਮਾ, ਤਰਸੇਮ ਮੋਦਗਿਲ, ਕੁਨਾਲ ਚਤਰਥ, ਕਪਿਲ ਹਾਂਡਾ, ਰਜਿੰਦਰ ਮੋਦਗਿਲ, ਭਾਰਤ ਭੂਸ਼ਣ ਵਰਮਾ, ਸ਼ੰਮੀ ਵਾਲੀਆ, ਸੁਸ਼ੀਲ ਪਡਿਆਲ, ਕ੍ਰਿਸ਼ਨਪਾਲ ਮੋਦਗਿਲ, ਮਨੋਜ ਦੱਤਾ, ਅਜੈ ਜੈਨ, ਸ਼ਿਵ ਜੈਨ, ਵਰੁਣ ਕੈਂਥ, ਸ਼ੁਭੰਕਰ ਸ਼ਰਮਾ, ਸੁਭਾਸ਼ ਗੁਪਤਾ ਸਮੇਤ ਸੰਗਤਾਂ ਹਾਜ਼ਰ ਸਨ।