17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ਹਿਰੀ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਦੇ ਹੋਰਡਿੰਗ ਨੂੰ ਕਾਲੀ ਸਿਆਹੀ ਪੋਤ ਕੇ ਪਾੜਿਆ

ਹੁਸ਼ਿਆਰਪੁਰ, 16 ਅਕਤੂਬਰ (ਹਰਪ੍ਰੀਤ ਕੌਰ)-ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰੋਹਨੀਸ਼ ਓਹਰੀ ਨੇ ਸ਼ੁੱਕਰਵਾਰ ਨੂੰ ਚਿੰਤਪੂਰਨੀ ਸੜਕ ’ਤੇ ਪਿੰਡ ਆਦਮਵਾਲ ਦੇ ਨਜ਼ਦੀਕ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗ ਨੂੰ ਕਾਲੀ ਸਿਆਹੀ ਦਾ ਸਪਰੇਅ ਕਰਕੇ ਵਿਗਾੜ ਦਿੱਤਾ। ਹੋਰਡਿੰਗ ਨੂੰ ਬਾਅਦ ਵਿਚ ਪਾੜ ਵੀ ਦਿੱਤਾ ਗਿਆ।

Ad Position 21
No active advertisement
ਪਿੰਡ ਆਦਮਵਾਲ ਨਜ਼ਦੀਕ ਕਾਲੀ ਸਿਆਹੀ ਲਗਾਉਣ ਉਪਰੰਤ ਪਾੜੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗ ਦੀ ਤਸਵੀਰ। ਤਸਵੀਰ : ਹਰਪ੍ਰੀਤ ਕੌਰ 17-10-2026
ਹੁਸ਼ਿਆਰਪੁਰ, 16 ਅਕਤੂਬਰ (ਹਰਪ੍ਰੀਤ ਕੌਰ)-ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰੋਹਨੀਸ਼ ਓਹਰੀ ਨੇ ਸ਼ੁੱਕਰਵਾਰ ਨੂੰ ਚਿੰਤਪੂਰਨੀ ਸੜਕ ’ਤੇ ਪਿੰਡ ਆਦਮਵਾਲ ਦੇ ਨਜ਼ਦੀਕ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰਡਿੰਗ ਨੂੰ ਕਾਲੀ ਸਿਆਹੀ ਦਾ ਸਪਰੇਅ ਕਰਕੇ ਵਿਗਾੜ ਦਿੱਤਾ। ਹੋਰਡਿੰਗ ਨੂੰ ਬਾਅਦ ਵਿਚ ਪਾੜ ਵੀ ਦਿੱਤਾ ਗਿਆ। ਰੋਹਨੀਸ਼ ਓਹਰੀ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨੂੰ ਕਾਬੂ ਕਰਨ ਵਿਚ ਨਾਕਾਮ ਰਹਿਣ ਅਤੇ ਨਸ਼ੇ ਦੇ ਕਾਰੋਬਾਰ ਦੀ ਸਿਆਸੀ ਪੁਸ਼ਤ ਪਨਾਹੀ ਦੇ ਵਿਰੋਧ ਵਿਚ ਇਹ ਕੀਤਾ ਗਿਆ ਹੈ। ਓਹਰੀ ਨੇ ਕਿਹਾ ਕਿ ‘ਆਪ’ ਨੇ ਸਰਕਾਰ ਬਣਾਉਣ ਸਮੇਂ ਇਹ ਵਾਅਦਾ ਕੀਤਾ ਸੀ ਕਿ ਨਸ਼ਿਆਂ ’ਤੇ ਜਲਦੀ ਹੀ ਠੱਲ੍ਹ ਪਾ ਲਈ ਜਾਵੇਗੀ ਪਰ ਇਸ ਦੇ ਕਾਰਜਕਾਲ ਦੌਰਾਨ ਨਸ਼ੇ ਦਾ ਕਾਰੋਬਾਰ ਇਸ ਕਦਰ ਵਧ ਗਿਆ ਹੈ ਕਿ ਘਰ-ਘਰ ਨਸ਼ਾ ਵਿਕਣ ਲੱਗਿਆ ਹੈ। ਉਨ੍ਹਾਂ ਨਸ਼ਿਆਂ ਖਿਲਾਫ਼ ਲੜਾਈ ਲੜ ਰਹੇ ਹਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਸਿਆਹੀ ਪੋਤਣ ਦਾ ਫ਼ੈਸਲਾ ਇਸ ਘਟਨਾ ਦੇ ਵਿਰੋਧ ਵਿਚ ਵੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿਥੇ ਕਿਤੇ ਵੀ ਮੁੱਖ ਮੰਤਰੀ ਨੂੰ ਇਮਾਨਦਾਰ ਦਰਸਾਉਂਦੇ ਪੋਸਟਰ ਜਾਂ ਹੋਰਡਿੰਗ ਲੱਗੇ ਹਨ, ਯੂਥ ਕਾਂਗਰਸ ਉਨ੍ਹਾਂ ਨੂੰ ਪਾੜ ਦੇਵੇਗੀ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਵਲੋਂ ਇਸ ਘਟਨਾ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਝੋਟਾ ਕਤਲ ਕਾਂਡ ਦੇ ਵਿਰੋਧ ’ਚ ਨਿਮਿਸ਼ਾ ਮਹਿਤਾ ਨੇ ਸਾਥੀਆਂ ਸਮੇਤ ਦਿੱਤਾ ਧਰਨਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮੁਫ਼ਤ ਮੈਡੀਕਲ ਕੈਂਪ ਅੱਜ
Ad Position 24