15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ

ਹਰਿਆਣਾ, 15 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਬੰਦ ਦੇ ਸੱਦੇ ਦੌਰਾਨ ਨਸਰਾਲਾ ਵਿਖੇ ਪ੍ਰਦਰਸ਼ਨ ਕਰ ਰਹੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ, ਜਿਨ੍ਹਾਂ ਨੂੰ ਥਾਣਾ ਹਰਿਆਣਾ ਵਿਖੇ ਲਿਆਂਦਾ ਗਿਆ। ਹਿਰਾਸਤ ਵਿਚ ਲਏ ਧਰਨਾਕਾਰੀਆਂ ਸੁਖਵਿੰਦਰ ਸਿੰਘ ਪਿਆਲਾ ਜ਼ਿਲ੍ਹਾ ਯੂਥ ਪ੍ਰਧਾਨ, ਕਰਮਜੀਤ ਸਿੰਘ ਪਿਆਲਾ, ਲਵਦੀਪ ਸਿੰਘ ਪਿਆਲਾ, ਧਰਮਿੰਦਰ ਸਿੰਘ ਪਿਆਲਾ, ਗੁਰਪ੍ਰੀਤ ਸਿੰਘ ਪਿਆਲਾ, ਕੁਲਦੀਪ ਸਿੰਘ ਪੰਡੋਰੀ ਰੁਕਮਾਨ, ਪ੍ਰਦੀਪ ਸਿੰਘ ਖਲਵਾਨਾ, ਗੁਰਮੀਤ ਸਿੰਘ ਬਡਾਲਾ ਮਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਹ ਮਾਨਸਾ ਵਿਚ ਹੋਈ ਘਟਨਾ ਦੇ ਸੰਬੰਧ ਵਿਚ ਪੰਜਾਬ ਬੰਦ ਕਾਲ ਦੇ ਸੱਦੇ ਤੇ ਨਸਰਾਲਾ ਅੱਡਾ ਵਿਖੇ ਧਰਨਾ ਦੇ ਰਹੇ ਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 16-10-2026
ਹਰਿਆਣਾ, 15 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਬੰਦ ਦੇ ਸੱਦੇ ਦੌਰਾਨ ਨਸਰਾਲਾ ਵਿਖੇ ਪ੍ਰਦਰਸ਼ਨ ਕਰ ਰਹੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ, ਜਿਨ੍ਹਾਂ ਨੂੰ ਥਾਣਾ ਹਰਿਆਣਾ ਵਿਖੇ ਲਿਆਂਦਾ ਗਿਆ। ਹਿਰਾਸਤ ਵਿਚ ਲਏ ਧਰਨਾਕਾਰੀਆਂ ਸੁਖਵਿੰਦਰ ਸਿੰਘ ਪਿਆਲਾ ਜ਼ਿਲ੍ਹਾ ਯੂਥ ਪ੍ਰਧਾਨ, ਕਰਮਜੀਤ ਸਿੰਘ ਪਿਆਲਾ, ਲਵਦੀਪ ਸਿੰਘ ਪਿਆਲਾ, ਧਰਮਿੰਦਰ ਸਿੰਘ ਪਿਆਲਾ, ਗੁਰਪ੍ਰੀਤ ਸਿੰਘ ਪਿਆਲਾ, ਕੁਲਦੀਪ ਸਿੰਘ ਪੰਡੋਰੀ ਰੁਕਮਾਨ, ਪ੍ਰਦੀਪ ਸਿੰਘ ਖਲਵਾਨਾ, ਗੁਰਮੀਤ ਸਿੰਘ ਬਡਾਲਾ ਮਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਹ ਮਾਨਸਾ ਵਿਚ ਹੋਈ ਘਟਨਾ ਦੇ ਸੰਬੰਧ ਵਿਚ ਪੰਜਾਬ ਬੰਦ ਕਾਲ ਦੇ ਸੱਦੇ ਤੇ ਨਸਰਾਲਾ ਅੱਡਾ ਵਿਖੇ ਧਰਨਾ ਦੇ ਰਹੇ ਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ। ਦੂਜੇ ਪਾਸੇ ਥਾਣਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਦੀ ਪੰਜਾਬ ਦੀ ਬੰਦ ਕਾਲ ਦੌਰਾਨ ਇਨ੍ਹਾਂ ਧਰਨਾਕਾਰੀਆਂ ਵਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਵਲੋਂ ਆਵਾਜਾਈ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ, ਜਿਸ ਕਰਕੇ ਇਨ੍ਹਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ‘ਚ ਦੇਰ ਸ਼ਾਮ ਛੱਡ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੈਲਾ ਖੁਰਦ ਬਾਜ਼ਾਰ ਰਿਹਾ ਬੰਦ ਅਗਲੀ ਖ਼ਬਰ ਅੱਡਾ ਭੂੰਗਾ ਪੂਰਨ ਤੌਰ ‘ਤੇ ਬੰਦ ਰਿਹਾ
Ad Position 24