16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ਚ ਪੰਜਾਬ ਬੰਦ ਨੂੰ ਹੁਸ਼ਿਆਰਪੁਰ ’ਚ ਮਿਲਿਆ ਭਰਵਾਂ ਸਮਰਥਨ

ਭੰਗਾਲਾ, 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਭੰਗਾਲਾ ਵਿਖੇ ਵੱਖ-ਵੱਖ ਕਿਰਤੀ, ਕਿਸਾਨ ਤੇ ਸਿੱਖ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Ad Position 21
No active advertisement
ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਨੂੰ ਲੈ ਕੇ ਭੰਗਾਲਾ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ। ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ 16-10-2026
ਭੰਗਾਲਾ, 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਭੰਗਾਲਾ ਵਿਖੇ ਵੱਖ-ਵੱਖ ਕਿਰਤੀ, ਕਿਸਾਨ ਤੇ ਸਿੱਖ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੀਂਹ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਧਰਨਾ ਜਾਰੀ ਰੱਖਿਆ ਤੇ ਇਨਸਾਫ਼ ਦੀ ਮੰਗ ਉਠਾਈ। ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵਲੋਂ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਮੁਖੀ ਤੇ ਡੀ. ਜੀ. ਪੀ. ਦੇ ਅਸਤੀਫਆਂ ਦੀ ਮੰਗ ਵੀ ਉਠਾਈ ਗਈ। ਨੈਸ਼ਨਲ ਹਾਈਵੇਅ ਜਾਮ ਹੋਣ ਕਾਰਨ ਜਲੰਧਰ ਤੇ ਪਠਾਨਕੋਟ ਵਲੋਂ ਆਉਣ-ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਰਹੀ।ਇਸ ਮੌਕੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਮੱਲ੍ਹੀ, ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਪੁਰਾਣਾ ਭੰਗਾਲਾ, ਸੂਬਾ ਸਲਾਹਕਾਰ ਜਥੇਦਾਰ ਬਾਬਾ ਗੁਰਦੇਵ ਸਿੰਘ ਦਸੂਹੇ ਵਾਲੇ, ਸੂਬਾ ਜੁਆਇੰਟ ਸਕੱਤਰ ਰਣਦੀਪ ਸਿੰਘ ਧਨੋਆ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ, ਜ਼ੋਨ ਪ੍ਰਧਾਨ ਰਜਿੰਦਰ ਸਿੰਘ, ਜ਼ੋਨ ਪ੍ਰਧਾਨ ਦਸੂਹਾ ਬੀਬੀ ਜਸਵੀਰ ਕੌਰ ਨਰਾਇਣਗੜ੍ਹ, ਮਨੁੱਖੀ ਅਧਿਕਾਰ ਸੰਗਠਨ ਤੋਂ ਸੂਬਾ ਪ੍ਰਧਾਨ ਇਸਤਰੀ ਵਿੰਗ ਬਲਵਿੰਦਰ ਕੌਰ ਖ਼ਾਲਸਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸਰਬਜੀਤ ਸਿੰਘ ਰੰਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਗਦੀਸ਼ ਸਿੰਘ ਰਾਜਾ, ਆਸਾ ਸਿੰਘ ਕੋਲੀਆ, ਸੀਨੀਅਰ ਕਿਸਾਨ ਆਗੂ ਸੁਰਜੀਤ ਸਿੰਘ ਬਿੱਲਾ, ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਚਰਨਜੀਤ ਸਿੰਘ ਭਿੰਡਰ, ਕਿਰਪਲ ਸਿੰਘ ਗੇਰਾ, ਕੁਲ ਹਿੰਦ ਕਿਸਾਨ ਮਹਾਸੰਘ ਜੁਆਇੰਟ ਸੈਕਟਰੀ ਅਸ਼ੋਕ ਕੁਮਾਰ ਮਹਾਜਨ, ਕੁਲ ਹਿੰਦ ਕਿਸਾਨ ਯੂਨੀਅਨ ਮਹਾਸੰਘ ਤੋਂ ਤਜਿੰਦਰ ਸਿੰਘ ਜੱਟ ਤਹਿਸੀਲ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪੁਰਾਣਾ ਸ਼ਾਲਾ ਜਨਰਲ ਸਕੱਤਰ ਦਲੀਪ ਸਿੰਘ, ਵਿਜੇ ਕੁਮਾ ਰ ਪ੍ਰਧਾਨ ਪਗੜੀ ਸੰਭਾਲ ਜੱਟਾ ਲਹਿਰ, ਦੁਆਬਾ ਕਿਸਾਨ ਕਮੇਟੀ ਪੰਜਾਬ ਅਵਤਾਰ ਸਿੰਘ ਬੌਬੀ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਕੁਲਵਿੰਦਰ ਸਿੰਘ ਮੰਝਪੁਰ, ਪੈਨਸ਼ਨਰ ਯੂਨੀਅਨ ਪੰਜਾਬ ਤੋਂ ਮਾਸਟਰ ਨਰਿੰਦਰ ਸਿੰਘ ਗੋਲੀ, ਮਨਜਿੰਦਰ ਸਿੰਘ ਸਰਪੰਚ ਮਹਤਹਪੁਰ, ਵਾਰਸ ਪੰਜਾਬ ਜਥੇਬੰਦੀ ਤੋਂ ਮਹਿੰਦਰ ਸਿੰਘ ਗੁਰਦਾਸਪੁਰ, ਸੂਰਤੀਰਾਮ,ਆਸਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਪੁਰਾਣਾ ਸ਼ਾਲਾ ਪ੍ਰਧਾਨ ਪਲਵਿੰਦਰ ਕੌਰ, ਅਤੇ ਵੱਡੀ ਗਿਣਤੀ ਦੇ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀ ਆਂ ਤੇ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦ ਦੇ ਸੱਦੇ ਨੂੰ ਮੁਕੇਰੀਆਂ ’ਚ ਮਿਲਿਆ ਭਰਵਾਂ ਸਮਰਥਨ ਅਗਲੀ ਖ਼ਬਰ ਚੱਬੇਵਾਲ ਪੂਰੀ ਤਰ੍ਹਾਂ ਨਾਲ ਬੰਦ ਰਿਹਾ
Ad Position 24