16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਥਾਣਾ ਟਾਂਡਾ ਸਾਹਮਣੇ ਮੁੱਖ ਮੰਤਰੀ ਤੇ ਡੀ. ਜੀ. ਪੀ. ਦਾ ਪੁਤਲਾ ਫੂਕਿਆ

ਹਾਜੀਪੁਰ, 15 ਅਕਤੂਬਰ (ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ)-ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਹਾਜੀਪੁਰ ’ਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ, ਕਿਸਾਨ ਜਥੇਬੰਦੀਆਂ ਤੇ ਧਾਰਮਿਕ ਸੁਸਾਇਟੀਆਂ ਵਲੋਂ ਕਸਬਾ ਹਾਜੀਪੁਰ ’ਚ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 16-10-2026
ਹਾਜੀਪੁਰ, 15 ਅਕਤੂਬਰ (ਜੋਗਿੰਦਰ ਸਿੰਘ, ਪੁਨੀਤ ਭਾਰਦਵਾਜ)-ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਹਾਜੀਪੁਰ ’ਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ, ਕਿਸਾਨ ਜਥੇਬੰਦੀਆਂ ਤੇ ਧਾਰਮਿਕ ਸੁਸਾਇਟੀਆਂ ਵਲੋਂ ਕਸਬਾ ਹਾਜੀਪੁਰ ’ਚ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਰੋਸ ਪ੍ਰਦਰਸ਼ਨ ਉਪਰੰਤ ਜਥੇਬੰਦੀਆਂ ਵਲੋਂ ਹਾਜੀਪੁਰ, ਤਲਵਾੜਾ, ਮੁਕੇਰੀਆਂ ਸੜਕ ਨੂੰ ਮੁਕੰਮਲ ਬੰਦ ਕਰਕੇ ਬੁੱਢਾਬੜ ਚੌਕ ਵਿਚ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਤੇ ਨਸ਼ਿਆਂ ਦਾ ਬੋਲਬਾਲਾ ਹੈ ਜੇਕਰ ਕੋਈ ਪਰਵਿੰਦਰ ਝੋਟੇ ਵਰਗਾ ਸਮਾਜ ਸੇਵਕ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਤੇ ਸਰਕਾਰ ਦੀ ਸ਼ਹਿ ਹੈ ਜਿਸ ਕਰਕੇ ਪੰਜਾਬ ਵਿਚ ਨਸ਼ਾ ਵਧਦਾ ਜਾ ਰਿਹਾ ਹੈ ਤੇ ਰੋਜ਼ਾਨਾ ਨੌਜਵਾਨ ਓਵਰਡੋਜ ਨਾਲ ਮਰ ਰਹੇ ਹਨ। ਇਸ ਮੌਕੇ ਅਮਰਜੀਤ ਸਿੰਘ ਢਾਡੇਕਟਵਾਲ, ਗੁਰੂ ਨਾਨਕ ਸੇਵਕ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ, ਪਰਮਵੀਰ ਸਿੰਘ ਢਾਡੇਕਟਵਾਲ ਵਾਈਸ ਪ੍ਰਧਾਨ ਯੂਥ ਕਾਂਗਰਸ ਪੰਜਾਬ, ਅਨਿਲ ਵਸ਼ਿਸ਼ਟ ਹਾਜੀਪੁਰ, ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਕਿਸ਼ੋਰ ਕੁਮਾਰ ਹਾਜੀਪੁਰ, ਬਲਜੀਤ ਸਿੰਘ ਗਿਫਟਾ, ਸੁਧੀਰ ਠਾਕੁਰ, ਕਿਸਾਨ ਆਗੂ ਲਖਵੀਰ ਸਿੰਘ ਕਾਹਲੋਂ, ਅਜਾਇਬ ਸਿੰਘ, ਸੁਖਵਿੰਦਰ ਸਿੰਘ ਜੱਗਾ, ਜਗਤਾਰ ਸਿੰਘ, ਖੜਕ ਸਿੰਘ, ਪ੍ਰੇਮ ਸਿੰਘ ਪੁਰੋਚੱਕ, ਗੁਰਨਾਮ ਸਿੰਘ ਅਜਮੇਰ, ਗੁਰਦੇਵ ਸਿੰਘ, ਬਿਕਰਮ ਸਿੰਘ ਹਾਜੀਪੁਰ, ਕਰਨ ਸਿੰਘ ਹਾਜੀਪੁਰ, ਗੁਰਦਿਆਲ ਸਿੰਘ ਉਲਾਹਾ ਸਰਕਲ ਪ੍ਰਧਾਨ ਅਕਾਲੀ ਦਲ, ਡਾਬਰ ਸਿੰਘ, ਪ੍ਰੀਤਮ ਸਿੰਘ ਸਰਪੰਚ ਬੇਲਾ ਸਰਿਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੱਬੇਵਾਲ ਪੂਰੀ ਤਰ੍ਹਾਂ ਨਾਲ ਬੰਦ ਰਿਹਾ ਅਗਲੀ ਖ਼ਬਰ ਤਲਵਾੜਾ ਮੁਕੰਮਲ ਬੰਦ ਰਿਹਾ
Ad Position 24