ਅੱਜ ਬਿਜਲੀ ਬੰਦ ਰਹੇਗੀ
ਨਸਰਾਲਾ, 13 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪੰਜਾਬ ਪਾਵਰਕਾਮ ਦਫ਼ਤਰ ਸ਼ਾਮਚੁਰਾਸੀ ਦੇ ਉਪ ਮੰਡਲ ਅਫ਼ਸਰ ਇੰਜੀ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਕਤੂਬਰ ਨੂੰ 66 ਕੇ.
ਨਸਰਾਲਾ, 13 ਅਕਤੂਬਰ (ਸਤਵੰਤ ਸਿੰਘ ਥਿਆੜਾ)-ਪੰਜਾਬ ਪਾਵਰਕਾਮ ਦਫ਼ਤਰ ਸ਼ਾਮਚੁਰਾਸੀ ਦੇ ਉਪ ਮੰਡਲ ਅਫ਼ਸਰ ਇੰਜੀ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਕਤੂਬਰ ਨੂੰ 66 ਕੇ. ਵੀ. ਸਬ ਸਟੇਸ਼ਨ ਨਸਰਾਲਾ ਤੋਂ ਚੱਲਦੇ 11 ਕੇ. ਵੀ. ਯੂ. ਪੀ. ਐੱਸ. ਪਿਆਲਾਂ ਫੀਡਰ ’ਤੇ ਜ਼ਰੂਰੀ ਕੰਮ ਦੇ ਚੱਲਦਿਆਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਦੇ ਚੱਲਦਿਆਂ ਪਿੰਡ ਪਿਆਲਾਂ, ਮੇਘੋਵਾਲ, ਜੰਡੂ ਜੰਡਾ, ਖ਼ਾਨਪੁਰ, ਰਾਮੁ ਥਿਆੜਾ, ਪੰਡੋਰੀ ਰੁਕਮਾਨ, ਨਸਰਾਲਾ, ਦਿਓਵਾਲ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ 66 ਕੇ.ਵੀ. ਸਬ ਸਟੇਸ਼ਨ ਸ਼ਾਮਚੁਰਾਸੀ ਤੋਂ ਚੱਲਦੇ 11 ਕੇ. ਵੀ. ਯੂ. ਪੀ. ਐੱਸ. ਤਾਰਾਗੜ੍ਹ ਫੀਡਰ ਉੱਪਰ ਜ਼ਰੂਰੀ ਕੰਮ ਕਰਨ ਲਈ 10 ਵਜੇ ਤੋਂ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਦੇ ਚੱਲਦਿਆਂ ਬਾਹਿਦ, ਬਡਾਲਾ ਮਾਹੀ, ਪੰਡੋਰੀ ਰਾਜਪੂਤਾਂ, ਭੱਠੇ, ਰੰਧਾਵਾ ਬਰੋਟਾ, ਸਾਂਧਰਾ, ਚੱਕ ਰਾਜੂ ਸਿੰਘ, ਸਾਦਾ ਅਰਾਈਆਂ, ਚਾਂਦਪੁਰ, ਬਡਿਆਲ, ਧੁੱਗੇ, ਹਰਗੜ, ਬਾਦੋਵਾਲ, ਮੰਡਿਆਲਾ, ਢੈਹਾ, ਰਹਿਸੀਵਾਲ ਤੇ ਢੋਡੋਮਾਜਰਾ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।