13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜਨਤਕ ਜਥੇਬੰਦੀਆਂ ਨੇ ਸ਼ਹਿਰ ’ਚ ਰੋਸ ਮਾਰਚ ਕੱਢ ਕੇ ਕੇਂਦਰ ਦਾ ਪੁਤਲਾ ਫੂਕਿਆ

ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਦੇਸ਼ ਦੇ ਕਰੋੜਾਂ ਵੋਟਰਾਂ ਦਾ ਨਾਂਅ ਵੋਟਰ ਸੂਚੀ ’ਚੋਂ ਕੱਟਣ ਦਾ ਵਿਰੋਧ ਕਰਨ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਨ ਅਤੇ ਦਿੱਲੀ ਦੇ ਜੰਤਰ ਮੰਦਰ ’ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਕੀਤੇ ਪ੍ਰਦਰਸ਼ਨ ਨੂੰ ਜ਼ਾਲਮਾਨਾ ਤਰੀਕੇ ਨਾਲ ਰੋਕਣ ਅਤੇ ਨੌਜਵਾਨਾਂ ’ਤੇ ਵਿਸ਼ੇਸ਼ ਤੌਰ ’ਤੇ ਲੜਕੀਆਂ ਨਾਲ ਆਰ. ਐੱਸ.

Ad Position 21
No active advertisement
ਅਜੀਤ ਡੈਸਕ 13-10-2026
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਦੇਸ਼ ਦੇ ਕਰੋੜਾਂ ਵੋਟਰਾਂ ਦਾ ਨਾਂਅ ਵੋਟਰ ਸੂਚੀ ’ਚੋਂ ਕੱਟਣ ਦਾ ਵਿਰੋਧ ਕਰਨ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਨ ਅਤੇ ਦਿੱਲੀ ਦੇ ਜੰਤਰ ਮੰਦਰ ’ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਕੀਤੇ ਪ੍ਰਦਰਸ਼ਨ ਨੂੰ ਜ਼ਾਲਮਾਨਾ ਤਰੀਕੇ ਨਾਲ ਰੋਕਣ ਅਤੇ ਨੌਜਵਾਨਾਂ ’ਤੇ ਵਿਸ਼ੇਸ਼ ਤੌਰ ’ਤੇ ਲੜਕੀਆਂ ਨਾਲ ਆਰ. ਐੱਸ. ਐੱਸ. ਤੇ ਬੀ. ਜੇ. ਪੀ. ਦੇ ਗੁੰਡਿਆਂ ਵਲੋਂ ਕੀਤੀ ਬਦਸਲੂਕੀ ਦੇ ਵਿਰੋਧ ਵਿਚ ਇਥੇ ਗੜ੍ਹਸ਼ੰਕਰ ਦੀਆਂ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਮੁਕੇਸ਼ ਕੁਮਾਰ, ਦਰਸ਼ਨ ਸਿੰਘ ਮੱਟੂ, ਸ਼ਾਦੀ ਰਾਮ ਕਪੂਰ, ਹਰਮੇਸ਼ ਢੇਸੀ, ਜੋਗਿੰਦਰ ਕੁੱਲੇਵਾਲ ਦੀ ਅਗਵਾਈ ਹੇਠ ਗਾਂਧੀ ਪਾਰਕ ਵਿਖੇ ਇਕੱਠ ਕਰਨ ਉਪਰੰਤ ਬਾਜ਼ਾਰ ਵਿਚ ਰੋਸ ਮੁਜ਼ਾਹਰਾ ਕਰਕੇ ਮੁੱਖ ਚੌਕ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਤੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੁਲਭੂਸ਼ਣ ਮਹਿੰਦਵਾਣਈ, ਮਹਿੰਦਰ ਕੁਮਾਰ ਬੱਡੋਆਣ, ਸੁਖਦੇਵ ਡਾਨਸੀਵਾਲ, ਮਲਕੀਤ ਬਾਹੋਵਾਲ, ਗੁਰਨੇਕ ਭੱਜਲ, ਸੰਦੀਪ ਗਿੱਲ, ਦਵਿੰਦਰ ਰਾਣਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਵਲੋਂ ਭਾਜਪਾ ਤੇ ਆਰ. ਐੱਸ. ਐੱਸ. ਦੇ ਇਸ਼ਾਰੇ ’ਤੇ ਐੱਸ. ਆਈ. ਆਪਰ. ਰਾਹੀਂ ਤੇਰਾਂ ਕਰੋੜ ਵੋਟਰਾਂ ਦੇ ਨਾਂਅ ਕੱਟਣ ਦੀ ਗੈਰ ਸੰਵਿਧਾਨਿਕ ਕਾਰਵਾਈ ਦਾ ਸੱਚਾ ਸਾਹਮਣੇ ਆ ਚੁੱਕਾ ਹੈ। ਮੁੱਖ ਚੋਣ ਕਮਿਸ਼ਨਰ ਆਪਣੇ ਸੰਵਿਧਾਨਿਕ ਫ਼ਰਜ਼ਾਂ ਦੀ ਪਾਲਣਾ ਕਰਨ ਦੀ ਥਾਂ ’ਤੇ ਕੇਂਦਰੀ ਹਾਕਮਾਂ ਦੀਆਂ ਸਿਆਸੀ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਉਨ੍ਹਾਂ ਦੇ ਹੱਥ ਦੀ ਕਠਪੁਤਲੀ ਬਣ ਚੁੱਕਾ ਹੈ ਇਹ ਸਾਡੀ ਜਮਹੂਰੀ ਪ੍ਰਣਾਲੀ ’ਤੇ ਵੱਡਾ ਧੱਬਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੁੱਖ ਚੋਣ ਕਮਿਸ਼ਨਰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਵੇ। ਇਸ ਦੌਰਾਨ ਦਿੱਲੀ ਪੁਲਿਸ ਵਲੋਂ ਔਰਤ ਪੱਤਰਕਾਰਾਂ ਅਤੇ ਜੈਨ ਜੀ ਕਾਰਕੁੰਨਾ ਨਾਲ ਕੀਤੀ ਜਾ ਰਹੀ ਬਦਸਲੂਕੀ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਗਈ। ਇਸ ਮੌਕੇ ਸ਼ਿਆਮ ਸੁੰਦਰ ਕਪੂਰ, ਹੰਸ ਰਾਜ, ਵਿਨੋਦ ਕੁਮਾਰ, ਬਲਵੰਤ ਰਾਮ, ਜਸਵਿੰਦਰ ਸਿੰਘ, ਸੰਦੀਪ ਸਿੰਘ ਗਿੱਲ, ਕੁਲਵਿੰਦਰ ਸੰਘਾ, ਰਾਮ ਜੀ ਦਾਸ ਚੌਹਾਨ, ਰਣਜੀਤ ਪੋਸੀ, ਮੱਖਣ ਲੰਗੇਰੀ, ਮਨਦੀਪ ਕੁਮਾਰ, ਮਲਕੀਅਤ ਬਾਹੋਵਾਲ, ਗੋਪਾਲ ਦਾਸ, ਬਲਵੰਤ ਰਾਮ, ਜਤਿੰਦਰ ਰਾਣਾ, ਗੁਰਨਾਮ ਹਾਜੀਪੁਰ, ਕੁਲਵਿੰਦਰ ਚਾਹਲ, ਰਮੇਸ਼ ਕੁਮਾਰ, ਬਿੱਕਰ ਸਿੰਘ, ਜੋਗਿੰਦਰ ਸਿੰਘ, ਹਰਜਿੰਦਰ ਸੁੰਨੀ, ਸ਼ਿੰਗਾਰਾ ਰਾਮ, ਕੁਲਵੰਤ ਸਿੰਘ ਗੋਲੇਵਾਲ, ਅਮਨਪ੍ਰੀ ਤ ਬੇਦੀ, ਮਨਜੀਤ ਅਰਮਾਨ, ਸਤਪਾਲ ਕਲੇਰ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਰਿਟਾ: ਪਟਵਾਰੀ ਬਲਵਿੰਦਰ ਸਿੰਘ ਹਲਕਾ ਬੁਢਲਾਡਾ ਤੇ ਰਿਟਾ: ਪਟਵਾਰੀ ਜਸਕਰਨ ਸਿੰਘ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ... ਅਗਲੀ ਖ਼ਬਰ ਸੈਂਚੁਰੀਪਲਾਈ ਨੇ ਹੁਸ਼ਿਆਰਪੁਰ ’ਚ 215 ਕਰੋੜ ਦੀ ਗ੍ਰੀਨਫੀਲਡ ਪਲਾਈਵੁੱਡ ਨਿਰਮਾਣ ਸਹੂਲਤ ਦਾ ਕੀਤਾ ਉਦਘਾਟਨ
Ad Position 24