13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕਾਰ ਸਵਾਰਾਂ ਨੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਨੌਜਵਾਨ ਜ਼ਖ਼ਮੀ

ਹੁਸ਼ਿਆਰਪੁਰ , 12 ਅਕਤੂਬਰ ( ਬਲਜਿੰਦਰਪਾਲ ਸਿੰਘ )- ਅੱਜ ਦੇਰ ਸ਼ਾਮ ਹੁਸ਼ਿਆਰਪੁਰ - ਫਗਵਾੜਾ ਰੋਡ ’ ਤੇ ਪੈਂਦੇ ਪਿੰਡ ਪੁਰਹੀਰਾਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ , ਜਦੋਂ ਕੁਝ ਕਾਰ ਸਵਾਰਾਂ ਨੇ ਇਕ ਨੌਜਵਾਨ ’ ਤੇ ਗੋਲੀਆਂ ਚਲਾ ਦਿੱਤੀਆਂ । ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ , ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ।

Ad Position 21
No active advertisement
ਅਜੀਤ ਡੈਸਕ 13-10-2026
ਹੁਸ਼ਿਆਰਪੁਰ , 12 ਅਕਤੂਬਰ ( ਬਲਜਿੰਦਰਪਾਲ ਸਿੰਘ )- ਅੱਜ ਦੇਰ ਸ਼ਾਮ ਹੁਸ਼ਿਆਰਪੁਰ - ਫਗਵਾੜਾ ਰੋਡ ’ ਤੇ ਪੈਂਦੇ ਪਿੰਡ ਪੁਰਹੀਰਾਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ , ਜਦੋਂ ਕੁਝ ਕਾਰ ਸਵਾਰਾਂ ਨੇ ਇਕ ਨੌਜਵਾਨ ’ ਤੇ ਗੋਲੀਆਂ ਚਲਾ ਦਿੱਤੀਆਂ । ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ , ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ । ਭਰੋਸੇਯੋਗ ਸੁੂਤਰਾਂ ਅਨੁਸਾਰ ਘਟਨਾ ਸਮੇਂ ਉਥੋਂ ਗੱਡੀ ’ ਚ ਲੰਘ ਰਹੀ ਥਾਣਾ ਮੇਹਟੀਆਣਾ ਪੁਲਿਸ ’ ਤੇ ਵੀ ਉਕਤ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ , ਜਿਸ ਦੇ ਚਲਦਿਆਂ ਜਵਾਬੀ ਕਾਰਵਾਈ ’ ਚ ਜਦੋਂ ਪੁਲਿਸ ਵਲੋਂ ਉਨ੍ਹਾਂ ’ ਤੇ ਗੋਲੀਆਂ ਚਲਾਈਆਂ ਗਈਆਂ ਤਾਂ ਕਾਰ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ । ਇਸ ਸੰਬੰਧੀ ਸਿਵਲ ਹਸਪਤਾਲ ’ ਚ ਜ਼ੇਰੇ ਇਲਾਜ ਨੌਜਵਾਨ ਦੇ ਨਜ਼ਦੀਕੀ ਨੇ ਦੱਸਿਆ ਕਿ ਉਹ ਪੁਰਹੀਰਾਂ ਵਿਖੇ ਆਪਣਾ ਗਰੋਸਰੀ ਸਟੋਰ ਬਣਾ ਰਿਹਾ ਹੈ ਅਤੇ ਨਾਲ ਹੀ ਉਸ ਨੇ ਦਫ਼ਤਰ ਬਣਾਇਆ ਹੋਇਆ ਹੈ । ਉਸ ਨੇ ਦੱਸਿਆ ਕਿ ਸ਼ਾਮ ਦੇ ਕਰੀਬ 6 ਵਜੇ ਇਕ ਬਰੇਜ਼ਾ ਕਾਰ ’ ਚ ਸਵਾਰ ਕੁੱਝ ਨੌਜਵਾਨ ਆਏ ਅਤੇ ਉਨ੍ਹਾਂ ਨੇ ਉਸ ਦੇ ਦਫਤਰ ’ ਚ ਬੈਠੇ ਉਕਤ ਨੌਜਵਾਨ ’ ਤੇ ਗੋਲੀਆਂ ਚਲਾ ਦਿੱਤੀਆਂ । ਉਸ ਨੇ ਦੱਸਿਆ ਕਿ ਇਸ ਦੌਰਾਨ ਕਾਰ ਸਵਾਰਾਂ ਨੇ ਕਰੀਬ 5-6 ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ । ਘਟਨਾ ਦੌਰਾਨ ਇਕ ਗੋਲੀ ਨੌਜਵਾਨ ਮਨਜੋਤ ਸਿੰਘ ਦੇ ਹੱਥ ’ ਤੇ ਲੱਗ ਗਈ , ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫੋਕਲ ਪੁਆਇੰਟ ਪੁਰਹੀਰਾਂ ਦੇ ਐਸ . ਐਚ . ਓ . ਰਾਜੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ ਤੇ ਪਹੁੰਚ ਗਏ ਤੇ ਘਟਨਾ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ । ਹੁਸ਼ਿਆਰਪੁਰ ’ ਚ ਆਏ ਦਿਨ ਵਾਪਰ ਰਹੀਆਂ ਗੋਲੀ ਤੇ ਅਰਾਜਕਤਾ ਦੀਆਂ ਘਟਨਾਵਾਂ ਦੇ ਚਲਦਿਆਂ ਸ਼ਹਿਰ ਵਾਸੀਆਂ ’ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਦਕਿ ਪੁਲਿਸ ਅਧਿਕਾਰੀਆਂ ਵਲੋਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸੰਗਤ ਸਿੰਘ ਗਿਲਜੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਲੱਗੇ ਪੰਜਾਬੀ ਦੇ ਗਲਤ ਸਾਈਨ ਬੋਰਡ
Ad Position 24