09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਸਪਾ ਵਲੋਂ ਡਾ. ਅੰਬੇਡਕਰ ਦੇ ਸਨਮਾਨ ਹਿੱਤ ਮੰਗਾਂ ਨਾ ਮੰਨਣ ‘ਤੇ ਡੀ. ਸੀ. ਦੀ ਕੋਠੀ ਦਾ ਘਿਰਾਓ ਦੀ ਚਿਤਾਵਨੀ

ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਹਾਈਕਮਾਨ ਦੇ ਨਿਰਦੇਸ਼ਾਂ ‘ਤੇ ਹਲਕਾ ਚੱਬੇਵਾਲ ਦੇ ਪਾਰਟੀ ਵਰਕਰ ਜੋਗਿੰਦਰ ਪਾਲ ਰਿਟਾਇਰਡ ਈ. ਟੀ.

Ad Position 21
No active advertisement
ਅਜੀਤ ਡੈਸਕ 09-10-2026
ਹੁਸ਼ਿਆਰਪੁਰ, 8 ਅਕਤੂਬਰ (ਬਲਜਿੰਦਰਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਹਾਈਕਮਾਨ ਦੇ ਨਿਰਦੇਸ਼ਾਂ ‘ਤੇ ਹਲਕਾ ਚੱਬੇਵਾਲ ਦੇ ਪਾਰਟੀ ਵਰਕਰ ਜੋਗਿੰਦਰ ਪਾਲ ਰਿਟਾਇਰਡ ਈ. ਟੀ. ਓ., ਹਰਮੇਸ਼ ਫੁਗਲਾਣਾ ਸੰਮਤੀ ਮੈਂਬਰ ਸਾਥੀਆਂ ਸਮੇਤ ਪਿੰਡ ਬਾੜੀਆਂ ਕਲਾਂ ਵਿਖੇ ਪਹੁੰਚੇ। ਇਸ ਦੌਰਾਨ ਬਸਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਕਾਨੂੰਗੋ, ਰਸ਼ਪਾਲ ਸਿੰਘ ਕਲੇਰ ਸਾਬਕਾ ਸਰਪੰਚ ਮੰਨਣਹਾਣਾ, ਰਾਜਿੰਦਰ ਭਾਟੀਆ ਰਿਟਾਇਰ ਡਾਇਰੈਕਟਰ ਪੀ. ਐਨ. ਬੀ. ਬਾੜੀਆਂ ਕਲਾਂ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਬਸਪਾ ਹਲਕਾ ਚੱਬੇਵਾਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਸਪਾ ਆਗੂਆਂ ਤੇ ਵਰਕਰਾਂ ਨੇ ਪਿੰਡ ਬਾੜੀਆਂ ਕਲਾਂ ‘ਚ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਅਜੇ ਤੱਕ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਵਲੋਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸਨਮਾਨ ਹਿੱਤ ਮੰਗਾ ਨਾ ਮੰਨੀਆਂ ਤਾਂ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਸਿੰਘ ਬਾਹੋਵਾਲ ਇੰਚਾਰਜ ਬਾਮਸੇਫ, ਵਿੱਕੀ ਬੰਗਾ ਬੀ.ਵੀ.ਐੱਫ, ਸੁਦੇਸ਼ ਭੱਟੀ ਉਪ ਪ੍ਰਧਾਨ, ਸਤਪਾਲ ਬੱਡਲਾ ਜਨਰਲ ਸਕੱਤਰ, ਰਾਜੇਸ਼ ਭੁੰਨੋ ਹਲਕਾ ਖ਼ਜ਼ਾਨਚੀ, ਅਮਨਦੀਪ ਸਿੰਘ ਸਿੱਧੂ ਬਸਪਾ ਆਗੂ, ਕੁਲਦੀਪ ਸਿੰਘ ਬੀ.ਵੀ.ਐੱਫ, ਰਾਮ ਸਰੂਪ, ਮੱਖਣ ਸਿੰਘ ਖ਼ਾਲਸਾ, ਹਰਕਮਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੂੰਬੋਤਾੜ ਵਿਖੇ ਕੁਸ਼ਤੀ ਦੰਗਲ ਕਰਵਾਇਆ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24