ਕਾਰ ਸੇਵਾ ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਪਟਨਾ ਸਾਹਿਬ ਨੂੰ ਰਸਦਾਂ ਦਾ ਟਰੱਕ ਰਵਾਨਾ
ਦਸੂਹਾ, 2 ਅਕਤੂਬਰ (ਭੁੱਲਰ)-ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਨੂੰ ਲੰਗਰ ਦੀਆਂ ਰਸਦਾਂ ਦਾ ਟਰੱਕ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਲੰਗਰ ਦੀ ਮਹਾਨ ਮਰਯਾਦਾ ਸਿੱਖ ਧਰਮ ਦੀ ਬਰਾਬਰੀ, ਸਾਂਝੀਵਾਲਤਾ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੀ ਵਿਲੱਖਣ ਮਿਸਾਲ ਹੈ।
ਦਸੂਹਾ, 2 ਅਕਤੂਬਰ (ਭੁੱਲਰ)-ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਪਟਨਾ ਸਾਹਿਬ ਨੂੰ ਲੰਗਰ ਦੀਆਂ ਰਸਦਾਂ ਦਾ ਟਰੱਕ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਲੰਗਰ ਦੀ ਮਹਾਨ ਮਰਯਾਦਾ ਸਿੱਖ ਧਰਮ ਦੀ ਬਰਾਬਰੀ, ਸਾਂਝੀਵਾਲਤਾ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੀ ਵਿਲੱਖਣ ਮਿਸਾਲ ਹੈ। ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਯਥਾਸ਼ਕਤ ਯੋਗਦਾਨ ਪਾ ਕੇ ਇਸ ਮਹਾਨ ਸੇਵਾ ਦਾ ਹਿੱਸਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਸਮੇਤ ਵੱਖ-ਵੱਖ ਥਾਵਾਂ ਦੀਆਂ ਸੰਗਤਾਂ ਵਲੋਂ ਪਟਨਾ ਸਾਹਿਬ ਵਿਖੇ ਚੱਲ ਰਹੀ ਲੰਗਰ ਸੇਵਾ ਨੂੰ ਲਗਾਤਾਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਇਸ ਪਵਿੱਤਰ ਸੇਵਾ ਨਾਲ ਜੁੜਨਾ ਸਿੱਖ ਪੰਥ ਦੀ ਸੇਵਾ-ਪਰੰਪਰਾ ਨੂੰ ਅੱਗੇ ਤੋਰਨ ਦਾ ਸੁਭਾਗ ਹੈ ਅਤੇ ਸੰਗਤਾਂ ਆਪਣਾ ਸਹਿਯੋਗ ਜਾਰੀ ਰੱਖਣ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਸੋਹਣ ਸਿੰਘ, ਬਾਬਾ ਨਾਜ਼ਰ ਸਿੰਘ, ਕਰਨ ਸਿੰਘ, ਰਤਨ ਸਿੰਘ, ਹੀਰਾ ਸਿੰਘ, ਜੋਧ ਬੀਰ ਸਿੰਘ, ਗੁਰਜੀਤ ਸਿੰਘ ਰੰਧਾਵਾ, ਬਲਜਿੰਦਰ ਸਿੰਘ ਕੰਡਿਆਲਾ, ਗੁਰਭੇਜ ਸਿੰਘ, ਗੁਰ ਸਾਜਨ ਸਿੰਘ, ਮਨਜੀਤ ਸਿੰਘ ਝਬਾਲ ਤੇ ਬਾਬਾ ਅਮਰ ਸਿੰਘ ਆਦਿ ਵੀ ਹਾਜ਼ਰ ਸਨ।