ਰੋਟਰੀ ਕਲੱਬ ਵਲੋਂ ਲੋੜਵੰਦ ਦਿਵਿਆਂਗ ਲੜਕੀ ਨੂੰ ਵੀਲ੍ਹਚੇਅਰ ਭੇਟ
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਇਕ ਲੋੜਵੰਦ ਦਿਵਿਆਂਗ ਲੜਕੀ ਨੂੰ ਵੀਲ੍ਹਚੇਅਰ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਸਾਹਬਾ, ਮੀਤ ਪ੍ਰਧਾਨ ਹਰਸ਼ਵਿੰਦਰ ਸਿੰਘ ਤੇ ਸਕੱਤਰ ਨਰੇਸ਼ ਕੁਮਾਰ ਹਾਂਡਾ ਮੌਜੂਦ ਸਨ।
ਹੁਸ਼ਿਆਰਪੁਰ, 2 ਅਕਤੂਬਰ (ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਵਲੋਂ ਇਕ ਲੋੜਵੰਦ ਦਿਵਿਆਂਗ ਲੜਕੀ ਨੂੰ ਵੀਲ੍ਹਚੇਅਰ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰੈੱਸ ਸਕੱਤਰ ਨਰੇਸ਼ ਕੁਮਾਰ ਸਾਹਬਾ, ਮੀਤ ਪ੍ਰਧਾਨ ਹਰਸ਼ਵਿੰਦਰ ਸਿੰਘ ਤੇ ਸਕੱਤਰ ਨਰੇਸ਼ ਕੁਮਾਰ ਹਾਂਡਾ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 80 ਫੀਸਦੀ ਲੋੜਵੰਦ ਦਿਵਿਆਂਗ ਵਿਅਕਤੀ ਵੀਲ੍ਹਚੇਅਰ ਪ੍ਰਾਪਤ ਕਰਨ ਲਈ ਕਲੱਬ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪ੍ਰਾਜੈਕਟ ਚੇਅਰਮੈਨ ਜਰਨੈਲ ਸਿੰਘ ਧੀਰ, ਭੁਪਿੰਦਰ ਕੁਮਾਰ, ਸੰਦੀਪ ਕੁਮਾਰ ਸ਼ਰਮਾ, ਕੁਲਦੀਪ ਸਿੰਘ ਪੱਤੀ, ਕਮਲਜੀਤ ਸਿੰਘ, ਕੁਲਵੰਤ ਸਿੰਘ, ਸਨਮਪ੍ਰੀਤ ਸਿੰਘ, ਵਿਸ਼ਵ ਬੰਧੂ, ਭੁਪਿੰਦਰ ਕੁਮਾਰ, ਹਰਸ਼ਵਿੰਦਰ ਸਿੰਘ, ਸੰਦੀਪ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ।