ਡਾ. ਹਰਜੋਬਨ ਸਿੰਘ ਤੇ ਡਾ. ਤੇਗਬੀਰ ਸਿੰਘ ਸਿੱਧੂ
ਮੈਕਸ ਹਸਪਤਾਲ ’ਚ ਨੌਜਵਾਨ ’ਚ ਮੋਢੇ ਦੀ ਹੱਡੀ ਦੇ ਟਿਊਮਰ ਦਾ ਸਫ਼ਲ ਇਲਾਜ
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)-31 ਸਾਲਾ ਨੌਜਵਾਨ ‘ਚ ਦੁਰਲੱਭ ‘ਓਸਟੀਓਆਇਡ ਓਸਟੀਓਮਾ’ ਦਾ ਮੈਕਸ ਹਸਪਤਾਲ ‘ਚ ਸਫਲਤਾਪੂਰਵਕ ਇਲਾਜ ਕੀਤਾ। ਜ਼ਿਕਰਯੋਗ ਹੈ ਕਿ ਨੌਜਵਾਨ ਧਰੁਵ ਸੇਠ ਪਿਛਲੇ ਇਕ ਸਾਲ ਤੋਂ ਸੱਜੇ ਮੋਢੇ ਦੇ ਲਗਾਤਾਰ ਦਰਦ ਤੋਂ ਪੀੜਤ ਸੀ।
ਹੁਸ਼ਿਆਰਪੁਰ, 2 ਅਕਤੂਬਰ (ਨਰਿੰਦਰ ਸਿੰਘ ਬੱਡਲਾ)-31 ਸਾਲਾ ਨੌਜਵਾਨ ‘ਚ ਦੁਰਲੱਭ ‘ਓਸਟੀਓਆਇਡ ਓਸਟੀਓਮਾ’ ਦਾ ਮੈਕਸ ਹਸਪਤਾਲ ‘ਚ ਸਫਲਤਾਪੂਰਵਕ ਇਲਾਜ ਕੀਤਾ। ਜ਼ਿਕਰਯੋਗ ਹੈ ਕਿ ਨੌਜਵਾਨ ਧਰੁਵ ਸੇਠ ਪਿਛਲੇ ਇਕ ਸਾਲ ਤੋਂ ਸੱਜੇ ਮੋਢੇ ਦੇ ਲਗਾਤਾਰ ਦਰਦ ਤੋਂ ਪੀੜਤ ਸੀ। ਸਟੀਕ ਨਿਦਾਨ ਤੇ ਐਡਵਾਂਸਡ ਇਲਾਜ ਲਈ ਧਰੁਵ ਸੇਠ ਨੇ ਮੈਕਸ ਹਸਪਤਾਲ ਦੇ ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਦੇ ਪ੍ਰਿੰਸੀਪਲ ਕੰਸਲਟੈਂਟ ਡਾ. ਹਰਜੋਬਨ ਸਿੰਘ ਨਾਲ ਸਲਾਹ ਕੀਤੀ। ਉਨ੍ਹਾਂ ਦੇ ਪਹਿਲਾਂ ਕਰਵਾਈਆਂ ਸਕੈਨਾਂ ਦੀ ਸਮੀਖਿਆ ਤੋਂ ਹੱਡੀ ਦੇ ਦੁਰਲੱਭ ਟਿਊਮਰ ਦਾ ਖ਼ਦਸ਼ਾ ਜਿਤਾਇਆ। ਇਸ ਤੋਂ ਬਾਅਦ ਕੀਤੇ ਸੀ. ਟੀ. ਸਕੈਨ ਨੇ ਨਿਦਾਨ ਦੀ ਪੁਸ਼ਟੀ ਕੀਤੀ। ਇਹ ਟਿਊਮਰ ਸੱਜੇ ਮੋਢੇ ਦੇ ਬਲੇਡ ਦੇ ਨੇੜੇ ਸਥਿਤ ਸੀ, ਜੋ ਕਿ ਓਸਟੀਓਆਇਡ ਓਸਟੀਓਮਾ ਲਈ ਇਕ ਅਸਧਾਰਨ ਜਗ੍ਹਾ ਹੈ। ਨਿਦਾਨ ਤੋਂ ਬਾਅਦ ਡਾ. ਹਰਜੋਬਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇੰਟਰਵੈਨਸ਼ਨਲ ਰੇਡੀਓਲੋਜੀ ਦੇ ਪ੍ਰਿੰਸੀਪਲ ਕੰਸਲਟੈਂਟ ਡਾ. ਤੇਗਬੀਰ ਸਿੰਘ ਸਿੱਧੂ ਦੀ ਅਗਵਾਈ ਵਾਲੀ ਇੰਟਰਵੈਨਸ਼ਨਲ ਰੇਡੀਓਲੋਜੀ ਟੀਮ ਨਾਲ ਮਿਲ ਕੇ ਓਪਨ ਸਰਜਰੀ ਤੋਂ ਬਿਨਾਂ ਟਿਊਮਰ ਦਾ ਇਲਾਜ ਕਰਨ ਲਈ ਇਕ ਮਿਨੀਮਲੀ ਇਨਵੇਸਿਵ ਸੀ. ਟੀ.-ਗਾਈਡਿਡ ਮਾਈਕ੍ਰੋਵੇਵ ਅਬਲੇਸ਼ਨ ਦੀ ਯੋਜਨਾ ਬਣਾਈ। ਇਹ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋਈ ਤੇ ਮਰੀਜ਼ ਨੂੰ ਅਗਲੇ ਦਿਨ ਸਥਿਰ ਸਥਿਤੀ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੇ ਇੰਟਰਵੈਨਸ਼ਨਲ ਰੇਡੀਓਲੋਜੀ ਦੇ ਪ੍ਰਿੰਸੀਪਲ ਕੰਸਲਟੈਂਟ ਡਾ. ਤੇਗਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਮੇਜ-ਗਾਈਡਿਡ ਇੰਟਰਵੈਨਸ਼ਨਾਂ ਵਿਚ ਪ੍ਰਗਤੀ ਸਾਨੂੰ ਉਨ੍ਹਾਂ ਸਥਿਤੀਆਂ ਦਾ ਇਲਾਜ ਕਰਨ ਦੇ ਯੋਗ ਬਣਾ ਰਹੀ ਹੈ, ਜਿਨ੍ਹਾਂ ਲਈ ਕਦੇ ਬਹੁਤ ਹੀ ਸਟੀਕ, ਮਿਨੀਮਲੀ ਇਨਵੇਸਿਵ ਤਕਨੀਕਾਂ ਰਾਹੀਂ ਸਰਜਰੀ ਦੀ ਲੋੜ ਹੁੰਦੀ ਸੀ।