03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ ਆਪ’ ਦੇ ਰਾਜ ’ਚ ਗੜ੍ਹਸ਼ੰਕਰ ਹਲਕੇ ’ਚ ਸਿੱਖਿਆ ਸੰਸਥਾਵਾਂ ਦੀ ਬਜਾਏ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧੀ-ਪੁਰਖੋਵਾਲ

ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)-ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਗੜ੍ਹਸ਼ੰਕਰ ਵਿਖੇ ਕੋਈ ਸਰਕਾਰੀ ਸਕੂਲ, ਕਾਲਜ ਜਾਂ ਤਕਨੀਕੀ ਸਿੱਖਿਆ ਅਦਾਰਾ ਤਾਂ ਕੀ ਖੁੱਲ੍ਹਣਾ ਸੀ ਸਗੋਂ ਹਲਕੇ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਾਧਾ ਜ਼ਰੂਰ ਹੋਇਆ ਹੈ। ਪੁਰਖੋਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਚੱਲ ਰਹੀ ਘਾਟ ਨੂੰ ਪੂਰਾ ਕਰਨ ਵਿਚ ਵੀ ਇਹ ਸਰਕਾਰ ਅਸਫਲ ਸਿੱਧ ਹੋਈ ਹੈ।

Ad Position 21
No active advertisement
ਅਜੀਤ ਡੈਸਕ 03-10-2026
ਗੜ੍ਹਸ਼ੰਕਰ, 2 ਅਕਤੂਬਰ (ਧਾਲੀਵਾਲ)-ਕਾਂਗਰਸੀ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਗੜ੍ਹਸ਼ੰਕਰ ਵਿਖੇ ਕੋਈ ਸਰਕਾਰੀ ਸਕੂਲ, ਕਾਲਜ ਜਾਂ ਤਕਨੀਕੀ ਸਿੱਖਿਆ ਅਦਾਰਾ ਤਾਂ ਕੀ ਖੁੱਲ੍ਹਣਾ ਸੀ ਸਗੋਂ ਹਲਕੇ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਾਧਾ ਜ਼ਰੂਰ ਹੋਇਆ ਹੈ। ਪੁਰਖੋਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਚੱਲ ਰਹੀ ਘਾਟ ਨੂੰ ਪੂਰਾ ਕਰਨ ਵਿਚ ਵੀ ਇਹ ਸਰਕਾਰ ਅਸਫਲ ਸਿੱਧ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਦੇ ਅਨੇਕਾਂ ਸਕੂਲਾਂ ਵਿਚ ਸਿਰਫ਼ ਇਕ ਇਕ ਅਧਿਆਪਕ ਹੀ ਕੰਮ ਚਲਾ ਰਿਹਾ ਹੈ ਤੇ ਵੱਡੇ ਸਕੂਲਾਂ ਵਿਚ ਅਨੇਕਾਂ ਅਸਾਮੀਆਂ ਖ਼ਾਲੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗੜ੍ਹਸ਼ੰਕਰ ਹਲਕੇ ’ਚ ਖਿਡਾਰੀਆਂ ਲਈ ਵੀ ਕੋਈ ਕੋਚਿੰਗ ਸੈਂਟਰ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਨੂੰ ਆਉਣ ਵਾਲੀ ਹਰ ਸੜਕ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇਖਣ ਤੋਂ ਹੈਰਾਨੀ ਹੀ ਨਹੀਂ ਹੁੰਦੀ ਸਗੋਂ ਸਰਕਾਰ ਦੇ ਸਿੱਖਿਆ ਤੇ ਸਿਹਤ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ-ਲਾਲ ਚੰਦ ਕਟਾਰੂਚੱਕ ਅਗਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
Ad Position 24