ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਸਾਲਾਨਾ ਸਮਾਗਮ ਅੱਜ
ਰਾਮਗੜ੍ਹ ਸੀਕਰੀ, 2 ਅਕਤੂਬਰ (ਕਟੋਚ)-ਇਲਾਕੇ ਦੇ ਮਹਾਨ ਸੁਤੰਤਰਤਾ ਸੰਗਰਾਮੀ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਦੇਸ਼ ਭਗਤੀ ਸਮਾਗਮ 3 ਅਕਤੂਬਰ ਨੂੰ ਖੋਖਾ ਮਾਰਕੀਟ ਤਲਵਾੜਾ ਵਿਖੇ ਆਯੋਜਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਗਿਆਨ ਸਿੰਘ ਗੁਪਤਾ, ਸ਼ਿਵ ਕੁਮਾਰ ਅਮਰੋਹੀ, ਜਸਵੀਰ ਤਲਵਾੜਾ, ਰਾਜੀਵ ਸ਼ਰਮਾ ਤੇ ਵਰਿੰਦਰ ਵਿਕੀ ਨੇ ਦੱਸਿਆ ਕਿ ਇਸ ਮੌਕੇ ਆਯੋਜਿਤ ਹੋਣ ਵਾਲੇ ਸਮਾਗਮ ਦੌਰਾਨ ਇਨਕਲਾਬੀ ਨਾਟਕ ਮੇਲੇ ਦੇ ਨਾਲ ਮੌਜੂਦਾ ਦੇਸ਼ ਅਤੇ ਸਮਾਜ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਦਸ਼ਾ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ।
ਅਜੀਤ ਡੈਸਕ
03-10-2026