28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਚਾਇਤ ਦੀ ਜ਼ਮੀਨ ’ਤੇ ਮਾਈਨਿੰਗ ਨੂੰ ਲੈ ਕੇ ਚੱਬੇਵਾਲ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ-ਸਰਪੰਚ

ਚੱਬੇਵਾਲ, 28 ਸਤੰਬਰ (ਰਾਜੀਵ ਭਾਰਦਵਾਜ)-ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਮਾਈਨਿੰਗ ਮਾਫ਼ੀਆਂ ਇੰਨਾ ਬੇਖ਼ੌਫ ਹੋ ਗਿਆ ਹੈ ਕਿ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਰਹਿ ਗਿਆ, ਇਸ ਦੀ ਤਾਜ਼ਾ ਉਦਾਹਰਨ ਨਜ਼ਦੀਕੀ ਪਿੰਡ ਕੁਕਰੋਵਾਲ ਤੋਂ ਸਾਹਮਣੇ ਆਈ ਹੈ, ਜਿਸ ’ਚ ਮਾਈਨਿੰਗ ਮਾਫ਼ੀਆ ਨੇ ਪੰਚਾਇਤ ਦੀ ਜ਼ਮੀਨ ਨੂੰ ਹੀ ਟੱਕ ਲਗਾ ਕੇ ਚੋਰੀ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਕੁਕਰੋਵਾਲ ਦੇ ਸਰਪੰਚ ਰਤਨ ਚੰਦ ਨੇ ਪਿੰਡ ਵਾਸੀਆਂ ਸਾਹਮਣੇ ਦੱਸਿਆ ਕਿ ਸਾਡੇ ਪਿੰਡ ਦੇ ਹੀ ਬੰਦੇ ਰਾਤ ਨੂੰ ਪੰਚਾਇਤੀ ਜ਼ਮੀਨ ’ਚੋਂ ਮਿੱਟੀ ਪੁੱਟਦੇ ਹਨ।

Ad Position 21
No active advertisement
ਅਜੀਤ ਡੈਸਕ 29-09-2026
ਚੱਬੇਵਾਲ, 28 ਸਤੰਬਰ (ਰਾਜੀਵ ਭਾਰਦਵਾਜ)-ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਮਾਈਨਿੰਗ ਮਾਫ਼ੀਆਂ ਇੰਨਾ ਬੇਖ਼ੌਫ ਹੋ ਗਿਆ ਹੈ ਕਿ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਰਹਿ ਗਿਆ, ਇਸ ਦੀ ਤਾਜ਼ਾ ਉਦਾਹਰਨ ਨਜ਼ਦੀਕੀ ਪਿੰਡ ਕੁਕਰੋਵਾਲ ਤੋਂ ਸਾਹਮਣੇ ਆਈ ਹੈ, ਜਿਸ ’ਚ ਮਾਈਨਿੰਗ ਮਾਫ਼ੀਆ ਨੇ ਪੰਚਾਇਤ ਦੀ ਜ਼ਮੀਨ ਨੂੰ ਹੀ ਟੱਕ ਲਗਾ ਕੇ ਚੋਰੀ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਕੁਕਰੋਵਾਲ ਦੇ ਸਰਪੰਚ ਰਤਨ ਚੰਦ ਨੇ ਪਿੰਡ ਵਾਸੀਆਂ ਸਾਹਮਣੇ ਦੱਸਿਆ ਕਿ ਸਾਡੇ ਪਿੰਡ ਦੇ ਹੀ ਬੰਦੇ ਰਾਤ ਨੂੰ ਪੰਚਾਇਤੀ ਜ਼ਮੀਨ ’ਚੋਂ ਮਿੱਟੀ ਪੁੱਟਦੇ ਹਨ। ਉਨ੍ਹਾਂ ਕਿਹਾ ਕਿ ਭੋਂ ਮਾਫ਼ੀਆ ਵਲੋਂ ਪੰਚਾਇਤ ਦੀ ਜ਼ਮੀਨ ਵਿਚ 10 ਤੋਂ 12 ਫੁੱਟ ਤੱਕ ਟੋਏ ਪਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀ ਸਾਰੀ ਰਾਤ ਇਨ੍ਹਾਂ ਦੇ ਟਰੈਕਟਰ ਚੱਲਦੇ ਰਹਿੰਦੇ ਹਨ, ਜਿਸ ਨਾਲ ਪਿੰਡ ਵਾਸੀਆਂ ਦਾ ਸੌਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਖ਼ਿਲਾਫ਼ ਚੱਬੇਵਾਲ ਪੁਲਿਸ ਕੋਲ ਲਿਖਤੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਚੱਬੇਵਾਲ ਪੁਲਿਸ ਵੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਫ਼ੀਆ ਦੇ ਲੋਕ ਸ਼ਰੇਆਮ ਕਹਿੰਦੇ ਹਨ ਕਿ ਪੁਲਿਸ ਉਨ੍ਹਾਂ ਦਾ ਕੁੱਝ ਵੀ ਵਿਗਾੜ ਨਹੀਂ ਸਕਦੀ। ਸਰਪੰਚ ਨੇ ਕਿਹਾ ਕਿ ਉਹ ਹੁਣ ਪੰਚਾਇਤ ਵਿਚ ਮਤਾ ਪਾ ਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਦੇਣਗੇ ਅਤੇ ਉਨ੍ਹਾਂ ਨੂੰ ਬੁਲਾ ਕੇ ਮੌਕਾ ਦਿਖਾਇਆ ਜਾਵੇਗਾ। ਇਸ ਸੰਬੰਧ ’ਚ ਚੱਬੇਵਾਲ ਪੁਲਿਸ ਥਾਣੇ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਾਡੇ ਵਿਭਾਗ ਨੂੰ ਮਾਈਨਿੰਗ ਵਿਭਾਗ ਵਲੋਂ ਲਿਖਤੀ ਰੂਪ ਵਿਚ ਆਵੇਗਾ ਤਾਂ ਸਾਡੇ ਵਲੋਂ ਤੁਰੰਤ ਪਰਚਾ ਦੇ ਦਿੱਤਾ ਜਾਵੇਗਾ। ਇਸ ਸੰਬੰਧ ਵਿਚ ਮਾਈਨਿੰਗ ਵਿਭਾਗ ਦੇ ਐਕਸੀਅਨ ਤੁਸ਼ਾਰ ਗੋਇਲ ਨੇ ਕਿਹਾ ਕਿ ਇਸ ਸੰਬੰਧੀ ਆਪਣੇ ਜੇ. ਈ. ਨਾਲ ਸੰਪਰਕ ਕਰਕੇ ਹੀ ਕੁੱਝ ਕਹਿ ਸਕਾਂਗਾ। ਇਸ ਮੌਕੇ ਪਿੰਡ ਵਾਸੀ ਮੈਂਬਰ ਰਾਕੇਸ਼ ਚੰਦਰ, ਰਿੱਕੀ, ਹੈਪੀ, ਜਸਕਰਨ ਤੇ ਰਵਿੰਦਰ ਕੁਮਾਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਵੱਡੇ ਪ੍ਰਾਜੈਕਟ ਲਿਆਉਣ ’ਚ ਵੀ ਸਰਕਾਰ ਰਹੀ ਅਸਫਲ-ਸੰਗਤ ਸਿੰਘ ਗਿਲਜੀਆਂ ਅਗਲੀ ਖ਼ਬਰ ਸੈਨੇਟਰ ਸੰਦੀਪ ਸਿੰਘ ਸੀਕਰੀ ਦਾ ਖ਼ਾਲਸਾ ਕਾਲਜ ’ਚ ਸਨਮਾਨ
Ad Position 24