28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਇਕਾਈ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 28 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਹੰਗਾਮੀ ਮੀਟਿੰਗ ਕੁੰਵਰ ਰਾਕੇਸ਼ ਸਿੰਘ ਦੀ ਪ੍ਰਧਾਨਗੀ ਹੇਠ ਮੌਨਸਰ ਮੰਦਰ ਮੁਕੇਰੀਆਂ ਵਿਖੇ ਹੋਈ, ਜਿਸ ’ਚ ਮਿਤੀ 18 ਸਤੰਬਰ 2026 ਨੂੰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਮੰਚ ’ਤੇ ਆਧਾਰਤ ਤਾਲਮੇਲ ਕਮੇਟੀ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਦਵਿੰਦਰ ਸਿੰਘ, ਕੁਲਦੀਪ ਸਿੰਘ, ਬ੍ਰਿਜ ਮੋਹਨ ਸੋਨੀ, ਗਿਰਧਾਰੀ ਲਾਲ, ਬਲਵਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਪਣੀ ਹੰਡੀ ਹੋਈ ਲੀਡਰਸ਼ਿਪ ਦੇ ਸਰਕਾਰੀ ਚਾਲ ਨੂੰ ਨਾ ਸਮਝਦੇ ਹੋਏ ਅਨਜਾਣੇ ਵਿਚ ਕੁੱਝ ਟਰੇਡ ਯੂਨੀਅਨ ਪੱਧਰ ’ਤੇ ਹੋਏ ਵਰਤਾਰੇ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਸਰਕਾਰ ਦੀ ਇਸ ਲੂੰਬੜ ਚਾਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।

Ad Position 21
No active advertisement
ਮੀਟਿੰਗ ਦੌਰਾਨ ਹਾਜ਼ਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਇਕਾਈ ਮੁਕੇਰੀਆਂ ਦੇ ਆਗੂ। ਤਸਵੀਰ : ਰਾਮਗੜ੍ਹੀਆ 29-09-2026
ਮੁਕੇਰੀਆਂ, 28 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਹੰਗਾਮੀ ਮੀਟਿੰਗ ਕੁੰਵਰ ਰਾਕੇਸ਼ ਸਿੰਘ ਦੀ ਪ੍ਰਧਾਨਗੀ ਹੇਠ ਮੌਨਸਰ ਮੰਦਰ ਮੁਕੇਰੀਆਂ ਵਿਖੇ ਹੋਈ, ਜਿਸ ’ਚ ਮਿਤੀ 18 ਸਤੰਬਰ 2026 ਨੂੰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਮੁਲਾਜ਼ਮ ਮੰਚ ’ਤੇ ਆਧਾਰਤ ਤਾਲਮੇਲ ਕਮੇਟੀ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਦਵਿੰਦਰ ਸਿੰਘ, ਕੁਲਦੀਪ ਸਿੰਘ, ਬ੍ਰਿਜ ਮੋਹਨ ਸੋਨੀ, ਗਿਰਧਾਰੀ ਲਾਲ, ਬਲਵਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਪਣੀ ਹੰਡੀ ਹੋਈ ਲੀਡਰਸ਼ਿਪ ਦੇ ਸਰਕਾਰੀ ਚਾਲ ਨੂੰ ਨਾ ਸਮਝਦੇ ਹੋਏ ਅਨਜਾਣੇ ਵਿਚ ਕੁੱਝ ਟਰੇਡ ਯੂਨੀਅਨ ਪੱਧਰ ’ਤੇ ਹੋਏ ਵਰਤਾਰੇ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਸਰਕਾਰ ਦੀ ਇਸ ਲੂੰਬੜ ਚਾਲ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਨਿਰਮਲ ਚੰਦ ਛਿੱਬਰ, ਮਲਕੀਅਤ ਸਿੰਘ ਇੰਸਪੈਕਟਰ, ਪ੍ਰਮੋਦ ਕੁਮਾਰ ਸ਼ਰਮਾ, ਸੁਜਾਨ ਸਿੰਘ ਤੇ ਤੀਰਥ ਸਿੰਘ ਨੇ ਸਰਕਾਰ ਵਲੋਂ 8% ਮਹਿੰਗਾਈ ਭੱਤੇ ਦੀ ਕੀਤੀ ਗਈ ਨੋਟੀਫ਼ਿਕੇਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਨੇ ਵਿਸਥਾਰ ਪੂਰਵਕ ਸਮੁੱਚੇ ਘਟਨਾਕ੍ਰਮ ਬਾਰੇ ਵਿਸ਼ਲੇਸ਼ਣ ਕਰਦਿਆਂ ਹੋਇਆਂ ਸਮੂਹ ਹਾਜ਼ਰ ਸਾਥੀਆਂ ਨੂੰ ਕਿਹਾ ਕਿ ਸਰਕਾਰਾਂ ਹਮੇਸ਼ਾ ਅਜਿਹੀਆਂ ਚਾਲਾਂ ਚੱਲਿਆ ਕਰਦੀਆਂ ਹਨ, ਸਾਡੀ ਲੀਡਰਸ਼ਿਪ ਨੂੰ ਭਵਿੱਖ ਵਿਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਰਕਾਰੀ ਲੂੰਬੜ ਚਾਲਾਂ ਨੂੰ ਨਿਕਾਮ ਕਰਨਾ ਹੋਵੇਗਾ। ਉਨ੍ਹਾਂ ਪੰਜਾਬ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ 22 ਸਤੰਬਰ ਨੂੰ ਹੋਈ ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਕੁੰਵਰ ਰਕੇਸ਼ ਸਿੰਘ ਨੇ ਵਿਸਥਾਰ ਪੂਰਵਕ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਸੰਘਰਸ਼ ਦੇ ਅੰਤਿਮ ਪੜਾਅ ਤੱਕ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਹਾਜ਼ਰ ਸਾਥੀਆਂ ਦਾ ਧੰਨਵਾਦ ਕਰਦਿਆਂ ਮਿਤੀ 5 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ’ਚ ਵੀ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਐਂਚਲ ਸਿੰਘ, ਨਰਿੰਦਰ ਪਾਲ, ਕੇਵਲ ਕ੍ਰਿਸ਼ਨ, ਸੁਰਿੰਦਰ ਸਿੰਘ, ਅਵਤਾਰ ਸਿੰਘ, ਬਲਦੇਵ ਕਿ੍ਸ਼ਨ, ਸੁਰਜੀਤ ਸਿੰਘ ਕਾਨੂੰਗੋ, ਪਰਮਜੀਤ ਸਿੰਘ, ਤੀਰਥ ਸਿੰਘ, ਜਗਜੀਵਨ ਸਿੰਘ, ਗਨੇਸ਼ ਮਹਿਤਾ, ਬਲਦੇਵ ਸਿੰਘ, ਬਲਵੰਤ ਸਿੰਘ, ਤੀਰਥ ਸਿੰਘ ਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ। ਸਟੇਜ ਦੀ ਕਾਰਵਾਈ ਪ੍ਰਿੰਸੀਪਲ ਜਗਜੀਤ ਸਿੰਘ ਜਨਰਲ ਸਕੱਤਰ ਵਲੋਂ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਬਲਾਕ ਦਫ਼ਤਰ ਕੋਟਫ਼ਤੂਹੀ ਦਾ ਬੁਰਾ ਹਾਲ, ਤਨਖ਼ਾਹ ਤੇ ਬਕਾਏ ਦੀ ਕਿਸ਼ਤ ਨਹੀਂ ਮਿਲੀ - ਜੀ.ਟੀ.ਯੂ. ਅਗਲੀ ਖ਼ਬਰ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿਚ ਅੰਗਦ ਸਿੰਘ ਬਾਜਵਾ ਨੇ ਜਿੱਤਿਆ ਸੋਨ ਤਗਮਾ
Ad Position 24