ਟਾਂਡਾ ਰਾਮ ਸਹਾਏ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕੀਤਾ ਸਨਮਾਨਿਤ
ਮੁਕੇਰੀਆਂ, 28 ਸਤੰਬਰ (ਰਾਮਗੜ੍ਹੀਆ)-ਪਿੰਡ ਟਾਂਡਾ ਰਾਮ ਸਹਾਏ ਵਿਖੇ ਪਹੁੰਚਣ ’ਤੇ ਚੀਫ਼ ਇੰਜੀਨੀਅਰ ਨਿਰਮਲ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਚਾਰ ਸੁਣ ਕੇ ਅਤੇ ਉਨ੍ਹਾਂ ਦੇ ਦਰਸ਼ਨ ਕਰਕੇ ਹਾਜ਼ਰ ਸੰਗਤ ਨੇ ਖ਼ੁਸ਼ੀ ਅਤੇ ਅਨੰਦ ਮਹਿਸੂਸ ਕੀਤਾ।
ਮੁਕੇਰੀਆਂ, 28 ਸਤੰਬਰ (ਰਾਮਗੜ੍ਹੀਆ)-ਪਿੰਡ ਟਾਂਡਾ ਰਾਮ ਸਹਾਏ ਵਿਖੇ ਪਹੁੰਚਣ ’ਤੇ ਚੀਫ਼ ਇੰਜੀਨੀਅਰ ਨਿਰਮਲ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਚਾਰ ਸੁਣ ਕੇ ਅਤੇ ਉਨ੍ਹਾਂ ਦੇ ਦਰਸ਼ਨ ਕਰਕੇ ਹਾਜ਼ਰ ਸੰਗਤ ਨੇ ਖ਼ੁਸ਼ੀ ਅਤੇ ਅਨੰਦ ਮਹਿਸੂਸ ਕੀਤਾ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਵੱਖ-ਵੱਖ ਵਿਚਾਰਾਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੁਨਰ ਸੁਰਜੀਤੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੂਨਕ, ਜ਼ਿਲ੍ਹਾ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਸਿੰਘਪੁਰ ਜੱਟਾਂ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੇ ਸਪੁੱਤਰ ਸਰਬਜੀਤ ਸਿੰਘ ਗੋਲਡੀ, ਸਰਕਲ ਪ੍ਰਧਾਨ ਟਾਂਡਾ ਕਿਰਪਾਲ ਸਿੰਘ ਜਾਜਾ, ਮੋਹਨ ਸਿੰਘ ਸਾਬਕਾ ਸਰਪੰਚ ਤੇ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਟਾਂਡਾ ਰਾਮ ਸਹਾਏ, ਸੁਖਵਿੰਦਰ ਸਿੰਘ ਸੁੱਖਾ, ਬੀਬੀ ਸੁਰਜੀਤ ਕੌਰ ਨੀਤੂ ਯੂ. ਐੱਸ. ਏ. ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।