29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭੇੜਾ ਵਿਖੇ ਸਾਲਾਨਾ ਕੁਸ਼ਤੀ ਦੰਗਲ ਭੁਪਿੰਦਰ ਅਜਨਾਲਾ ਨੇ ਜਿੱਤੀ 1.10 ਲੱਖ ਦੀ ਵੱਡੀ ਮਾਲੀ

ਤਲਵਾੜਾ, 28 ਸਤੰਬਰ (ਐਚ. ਐਸ.

Ad Position 21
No active advertisement
ਅਜੀਤ ਡੈਸਕ 29-09-2026
ਤਲਵਾੜਾ, 28 ਸਤੰਬਰ (ਐਚ. ਐਸ. ਮਿੱਠੂ)-ਤਲਵਾੜਾ ਬਲਾਕ ਦੇ ਪਿੰਡ ਡੌਹਰ ਭੇੜਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ। ਦੰਗਲ ਵਿਚ ਇਲਾਕੇ ਦੇ ਨਾਮਵਰ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਕੁਸ਼ਤੀਆਂ ਦਾ ਆਨੰਦ ਮਾਣਿਆ। ਇਸ ਮੌਕੇ ਸਮਾਜ ਸੇਵੀ ਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੰਗਲ ਦੀ ਮੁੱਖ ਖਿੱਚ ਵੱਡੀ ਮਾਲੀ ਦੀ ਕੁਸ਼ਤੀ ਰਹੀ, ਜੋ ਰੋਜ਼ੀ ਕਪੂਰਥਲਾ ਤੇ ਭੁਪਿੰਦਰ ਅਜਨਾਲਾ ਦਰਮਿਆਨ ਹੋਈ। ਦੋਵਾਂ ਪਹਿਲਵਾਨਾਂ ਨੇ ਸ਼ਾਨਦਾਰ ਦਾਅ-ਪੇਚ ਦਿਖਾਉਂਦਿਆਂ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਅਖੀਰ ’ਚ ਭੁਪਿੰਦਰ ਅਜਨਾਲਾ ਨੇ ਬਾਜ਼ੀ ਮਾਰਦਿਆਂ 1 ਲੱਖ 10 ਹਜ਼ਾਰ ਰੁਪਏ ਦੀ ਵੱਡੀ ਮਾਲੀ ਹਾਸਿਲ ਕੀਤੀ। ਦੰਗਲ ਦੌਰਾਨ ਪ੍ਰਬੰਧਕਾਂ ਵਲੋਂ ਪਹਿਲਵਾਨਾਂ ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬੰਟੀ ਸਰਪੰਚ ਡੌਹਰ, ਗੁਰਧਿਆਨ ਸਰਪੰਚ ਭੇੜਾ, ਮਿੰਟੂ ਪ੍ਰਧਾਨ, ਨਰਿੰਦਰ ਚੌਧਰੀ, ਪਰਵਿੰਦਰ ਸਿੰਘ, ਸਾਬਕਾ ਸਰਪੰਚ ਜਗਰੂਪ ਸਿੰਘ, ਰਾਜੇਸ਼ ਕੁਮਾਰ, ਬਿੱਟੂ, ਕਾਕਾ, ਠਾਕੁਰ ਪਰਦੀਪ ਸਿੰਘ, ਠਾਕੁਰ ਵਾਸਦੇਵ, ਦਵਿੰਦਰ ਸਿੰਘ ਸਮੇਤ ਪਿੰਡ ਵਾਸੀ ਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਗੜ੍ਹਦੀਵਾਲਾ ਵਿਖੇ ਫੈਂਸੀ ਲਾਈਟਾਂ ਦਾ ਉਦਘਾਟਨ ਅਗਲੀ ਖ਼ਬਰ ਏਡਿਡ ਸਕੂਲ ਕਰਮਚਾਰੀਆਂ ਦਾ ਸਰਕਾਰੀ ਸਕੂਲਾਂ ’ਚ ਮਰਜ ਹੋਣਾ ਜ਼ਰੂਰੀ-ਆਗੂ
Ad Position 24