ਸਿਲਵਰ ਓਕ ਸਕੂਲ ਦੀ ਗੁਰਲੀਨ ਕੌਰ ਨੇ ਅਥਲੈਟਿਕ ਮੁਕਾਬਲਿਆਂ ’ਚੋਂ 100 ਤੇ 400 ਮੀਟਰ ਦੀ ਦੌੜ ਵਿਚੋਂ ਸੋਨ ਤਗਮਾ ਜਿੱਤਿਆ
ਟਾਂਡਾ ਉੜਮੁੜ, 26 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਤੇ ਖਿਡਾਰੀਆਂ ਦਾ ਪ੍ਰਦਰਸ਼ਨ ਇਸ ਸਾਲ ਵੀ ਲਗਾਤਾਰ ਸ਼ਾਨਦਾਰ ਚਲਦਾ ਆ ਰਿਹਾ ਹੈ। ਸਕੂਲ ਦੀ ਅਥਲੀਟ ਗੁਰਲੀਨ ਕੌਰ ਨੇ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ 100 ਮੀਟਰ ਤੇ 400 ਮੀਟਰ ਹਰਡਲ ਰੇਸਾਂ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਟਾਂਡਾ ਉੜਮੁੜ, 26 ਸਤੰਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਤੇ ਖਿਡਾਰੀਆਂ ਦਾ ਪ੍ਰਦਰਸ਼ਨ ਇਸ ਸਾਲ ਵੀ ਲਗਾਤਾਰ ਸ਼ਾਨਦਾਰ ਚਲਦਾ ਆ ਰਿਹਾ ਹੈ। ਸਕੂਲ ਦੀ ਅਥਲੀਟ ਗੁਰਲੀਨ ਕੌਰ ਨੇ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ 100 ਮੀਟਰ ਤੇ 400 ਮੀਟਰ ਹਰਡਲ ਰੇਸਾਂ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੀ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਲੀਨ ਕੌਰ ਨੇ ਸਰਕਾਰੀ ਕਾਲਜ ਟਾਂਡਾ ਦੇ ਸਟੇਡੀਅਮ ਵਿਖੇ ਚੱਲ ਰਹੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਮੀਟਰ ਤੇ 400 ਮੀਟਰ ਹਾਰਡਲ ਰੇਸਾਂ ਦੇ ਵਿਚ ਸੋਨ ਤਗਮੇ ’ਤੇ ਕਬਜ਼ਾ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆਂ ’ਚ ਕੁਆਲੀਫਾਈ ਕਰ ਲਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਬੇਹਦ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਸਿਲਵਰ ਓਕ ਸਕੂਲ ਹਮੇਸ਼ਾ ਹੀ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ ਅਤੇ ਸਕੂਲ ’ਚ ਵਧੀਆ ਖੇਡ ਸੁਵਿਧਾਵਾਂ ਮੁਹਈਆ ਕਰਵਾ ਰਿਹਾ ਹੈ। ਗੁਰਲੀਨ ਕੌਰ ਨੇ ਅੱਜ ਇਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਗੁਰਲੀਨ ਕੌਰ ਰਾਜ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਪੱਧਰ ਤੱਕ ਸਕੂਲ ਦਾ ਨਾਂਅ ਚਮਕਾਵੇਗੀ। ਇਸ ਮੌਕੇ ਸੰਸਥਾ ਦੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ ਗੁਰਪ੍ਰੀਤ, ਪੰਕਜ, ਬਲਦੇਵ, ਸੁਸ਼ੀਲ, ਸੁਰੇਸ਼, ਵਿਸ਼ਾਲੀ, ਅਰਚਨਾ, ਰਾਜਵਿੰਦਰ, ਨੇਹਾ, ਸੁਮਨ, ਬਲਜੀਤ, ਕੰਚਨ, ਪਰਮਜੀਤ, ਗੁਰਦੇਵ, ਹਰਜੀਤ, ਅਜੇ, ਅਮਰੀਕ, ਬਲਵਿੰਦਰ, ਮੋਨਿਕਾ, ਪੂਜਾ, ਰੁਪਿੰਦਰ, ਅਮਨ ਤੇ ਹੋਰ ਸਟਾਫ ਮੌਜੂਦ ਸੀ।