25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰਕਾਰਾਂ ਦੇ ਦਾਅਵੇ ਤੇ ਵਾਅਦੇ ਖੋਖਲੇ, ‘ਰੰਗਲਾ ਪੰਜਾਬ’ ਹੁਣ ਬਣ ਰਿਹੈ ‘ਗੰਧਲਾ ਪੰਜਾਬ’

ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)-ਮੌਕੇ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਤੇ ਭਾਵੇਂ ਪੰਜਾਬ ਸਰਕਾਰ ਇਨ੍ਹਾਂ ਵਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਤੇ ਵਾਅਦੇ ਬਸ ਲੀਡਰਾਂ ਦੇ ਬਿਆਨਾਂ ਤੱਕ ਹੀ ਸੀਮਿਤ ਰਹਿ ਗਏ ਹਨ। ਕੁੱਝ ਸਾਲ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ‘ਸਵੱਛ ਭਾਰਤ’ ਦਾ ਨਾਅਰਾ ਦੇ ਕੇ ਇੱਕ ਸਕੀਮ ਚਲਾਈ ਗਈ ਜਿਸ ਦੇ ਤਹਿਤ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਇਨ੍ਹਾਂ ਦੇ ਚਹੇਤਿਆਂ ਵਲੋਂ ਹੱਥਾਂ ਵਿਚ ਝਾੜੂ ਫੜ ਕੇ ਸਫ਼ਾਈ ਕਰਨ ਦਾ ਦਿਖਾਵਾ ਕਰਕੇ ਮੀਡੀਏ ਵਿਚ ਆਪਣੀ ਵਾਹਵਾ ਕਰਾਉਣ ਦੀ ਗੱਲ ਕਰੀ ਸੀ ਅਤੇ ਹੁਣ ਵਾਲੀ ਪੰਜਾਬ ਸਰਕਾਰ ਵਲੋਂ ਵੀ ਇਸੇ ਤਰਜ਼ ’ਤੇ ਹੀ ਸੂਬੇ ਨੂੰ ਸਾਫ਼ ਸੁਥਰਾ ਬਣਾਉਣ ਲਈ ‘ਮਿਸ਼ਨ ਕਲੀਨ ਪੰਜਾਬ’ ਤੇ ਸਵੱਛਤਾ ਹੀ ਸੇਵਾ-2026 ਵਰਗੀਆਂ ਵਿਸ਼ੇਸ਼ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

Ad Position 21
No active advertisement
ਹੁਸ਼ਿਆਰਪੁਰ-ਜਲੰਧਰ ਸੜਕ ਨਸਰਾਲਾ ਸਰਕਾਰੀ ਸਕੂਲ ਅਤੇ ਪਿੰਡ ਸਿੰਗੜੀਵਾਲਾ ਕੋਲ ਰੋਡ ‘ਤੇ ਲੱਗੇ ਕੂੜੇ ਦੇ ਢੇਰ ਅਤੇ ਇਕ ਸ਼ੈੱਡ ਦੇ ਬਾਹਰ ਖਿੱਲਰਿਆ ਹੋਇਆ ਕੂੜਾ। ਤਸਵੀਰਾਂ : ਸਤਵੰਤ ਸਿੰਘ ਥਿਆੜਾ 26-09-2026
ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)-ਮੌਕੇ ਦੀਆਂ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਤੇ ਭਾਵੇਂ ਪੰਜਾਬ ਸਰਕਾਰ ਇਨ੍ਹਾਂ ਵਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਤੇ ਵਾਅਦੇ ਬਸ ਲੀਡਰਾਂ ਦੇ ਬਿਆਨਾਂ ਤੱਕ ਹੀ ਸੀਮਿਤ ਰਹਿ ਗਏ ਹਨ। ਕੁੱਝ ਸਾਲ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ‘ਸਵੱਛ ਭਾਰਤ’ ਦਾ ਨਾਅਰਾ ਦੇ ਕੇ ਇੱਕ ਸਕੀਮ ਚਲਾਈ ਗਈ ਜਿਸ ਦੇ ਤਹਿਤ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਇਨ੍ਹਾਂ ਦੇ ਚਹੇਤਿਆਂ ਵਲੋਂ ਹੱਥਾਂ ਵਿਚ ਝਾੜੂ ਫੜ ਕੇ ਸਫ਼ਾਈ ਕਰਨ ਦਾ ਦਿਖਾਵਾ ਕਰਕੇ ਮੀਡੀਏ ਵਿਚ ਆਪਣੀ ਵਾਹਵਾ ਕਰਾਉਣ ਦੀ ਗੱਲ ਕਰੀ ਸੀ ਅਤੇ ਹੁਣ ਵਾਲੀ ਪੰਜਾਬ ਸਰਕਾਰ ਵਲੋਂ ਵੀ ਇਸੇ ਤਰਜ਼ ’ਤੇ ਹੀ ਸੂਬੇ ਨੂੰ ਸਾਫ਼ ਸੁਥਰਾ ਬਣਾਉਣ ਲਈ ‘ਮਿਸ਼ਨ ਕਲੀਨ ਪੰਜਾਬ’ ਤੇ ਸਵੱਛਤਾ ਹੀ ਸੇਵਾ-2026 ਵਰਗੀਆਂ ਵਿਸ਼ੇਸ਼ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਮੁੱਖ ਮਨੋਰਥ ਪਿੰਡਾਂ, ਸ਼ਹਿਰਾਂ, ਇਤਿਹਾਸਕ ਥਾਵਾਂ ਤੇ ਜਨਤਕ ਸਥਾਨਾਂ ਨੂੰ ਕੂੜਾ ਮੁਕਤ ਕਰਕੇ ਸਾਫ਼ ਸੁਥਰਾ ਰੱਖਣਾ, ਕੂੜੇ ਦਾ ਸਹੀ ਪ੍ਰਬੰਧਨ, ਲੋਕਾਂ ਨੂੰ ਖੱਲ੍ਹੇ ਵਿਚ ਕੂੜਾ ਨਾ ਸੁੱਟਣ ਦੀ ਅਪੀਲ ਕਰਨਾ ਆਦਿ ਹਨ ਪਰ ਜਦੋਂ ਅਸੀਂ ਆਪਣੇ ਆਸ-ਪਾਸ ਦਾ ਹਾਲ ਦੇਖਦੇ ਹਾਂ ਤਾਂ ਇਨ੍ਹਾਂ ਸਰਕਾਰਾਂ ਦੇ ਕੰਮਾਂ ਦੀ ਸਚਾਈ ਕੋਹਾਂ ਦੂਰ ਜਾਪਦੀ ਹੈ ਤੇ ਇਹ ਇਕ ਮਹਿਜ਼ ਡਰਾਮਾ ਜੀ ਜਾਪਦਾ ਹੈ। ਇਸ ਵੇਲੇ ਪਿੰਡਾਂ, ਸ਼ਹਿਰਾਂ, ਸੜਕਾਂ ਦੇ ਕਿਨਾਰਿਆਂ, ਧਾਰਮਿਕ ਅਸਥਾਨਾਂ ਤੇ ਹੋਰ ਸਾਂਝੀਆਂ ਥਾਵਾਂ ਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਲੋਕਾਂ ਲਈ ਵੱਡੀ ਸਮੱਸਿਆ ਦਾ ਕਾਰਨ ਬਣਦੇ ਜਾ ਰਹੇ ਹਨ। ਖੁੱਲ੍ਹੇ ਵਿਚ ਸੁੱਟੇ ਜਾ ਰਹੇ ਪਲਾਸਟਿਕ ਦੇ ਲਿਫ਼ਾਫ਼ੇ, ਡਿਸਪੋਜੇਵੱਲ ਸਾਮਾਨ ਤੇ ਹੋਰ ਕੂੜਾ ਕਰਕਟ ਲੋਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਹਿਲਾਂ ਪਿੰਡ, ਸ਼ਹਿਰਾਂ ਤੇ ਕਸਬਿਆਂ ਵਿਚ ਕੂੜਾ ਇਕੱਠ ਕਰਕੇ ਇੱਕ ਥਾਂ ਸੁੱਟਿਆ ਜਾਂਦਾ ਸੀ ਤੇ ਬਾਅਦ ਵਿਚ ਉਸ ਦਾ ਨਿਪਟਾਰਾ ਕੀਤਾ ਜਾਂਦਾ ਸੀ। ਪਹਿਲਾਂ ਪਿੰਡਾਂ ਦੀਆਂ ਫਿਰਨੀਆਂ ਸਾਫ਼ ਸੁਥਰੀਆਂ ਰੱਖੀਆਂ ਜਾਂਦੀਆਂ ਸੀ ਕਿ ਜਦੋਂ ਕੋਈ ਬਾਹਰਲਾ ਵਿਅਕਤੀ ਸਾਡੇ ਪਿੰਡ ਆਵੇ ਤਾਂ ਸਫ਼ਾਈ ਦੇਖ ਕੇ ਸਾਡੇ ਪਿੰਡ ਨੂੰ ਸਾਫ਼ ਸੁਥਰਾ ਕਹੇ। ਹੁਣ ਤਾਂ ਲੋਕਾਂ ਵਲੋਂ ਪਿੰਡਾਂ ਦੀਆਂ ਫਿਰਨੀਆਂ, ਲਿੰਕ ਸੜਕਾਂ, ਮੁੱਖ ਰਾਜ ਮਾਰਗਾਂ ਨੂੰ ਵੀ ਗੰਧਲਾ ਕਰ ਦਿੱਤਾ ਹੈ। ਭਾਵੇਂ ਸਰਕਾਰ ਵਲੋਂ ਠੋਸ ਕੂੜਾ ਪ੍ਰਬੰਧ ਅਧੀਨ ਪਿੰਡਾਂ ਵਿਚ ਕੂੜਾ ਸੁੱਟਣ ਲਈ ਸ਼ੈੱਡ ਵੀ ਬਣਾਏ ਹਨ, ਪਰ ਲੋਕ ਇਸ ਜਗ੍ਹਾ ਨੂੰ ਵਰਤਣ ਦੀ ਬਜਾਏ ਆਪਣੇ ਘਰਾਂ ਤੋਂ ਕੂੜੇ ਦੇ ਭਰੇ ਲਿਫ਼ਾਫ਼ੇ, ਬੋਰੇ ਆਦਿ ਲੈ ਕੇ ਆਉਂਦੇ ਹਨ, ਰਾਤ ਬਰਾਤੇ ਅੱਖ ਬਚਾ ਕੇ ਤੁਰੇ ਜਾਂਦੇ ਹੀ ਵਾਹਨ ਤੋਂ ਹੀ ਸੜਕ ਕਿਨਾਰੇ ਸੁੱਟ ਜਾਂਦੇ ਹਨ। ਇਸ ਤੋਂ ਇਲਾਵਾ ਹੋਟਲਾਂ, ਢਾਬਿਆਂ ਜਾਂ ਮੈਰਿਜ ਪੈਲੇਸਾਂ ਦੀ ਰਹਿੰਦ ਖੂੰਹਦ ਦਾ ਸਮਾਨ ਵੀ ਇਸ ਕੂੜੇ ਵਿਚ ਸ਼ਾਮਿਲ ਹੁੰਦਾ ਹੈ। ਇਨ੍ਹਾਂ ਢੇਰਾਂ ਵਿਚ ਆਪਣਾ ਖਾਣਾ ਖਾਣ ਲਈ ਸੜਕਾਂ ਵਿਚ ਆਵਾਰਾ ਕੁੱਤੇ ਤੇ ਪਸ਼ੂ ਖੜ੍ਹੇ ਰਹਿੰਦੇ ਹਨ ਜੋ ਕਿ ਤੇਜ਼ ਵਾਹਨਾਂ ਦੇ ਨਾਲ ਟਕਰਾ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਇਨ੍ਹਾਂ ਸੜਕਾਂ ਤੋਂ ਹੀ ਸਾਡੇ ਮੰਤਰੀ, ਸੰਤਰੀ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਲੰਘਦੇ ਹਨ, ਉਨ੍ਹਾਂ ਦੀ ਅੱਖ ਕਿਉਂ ਨਹੀਂ ਖੁੱਲ੍ਹਦੀ। ਪ੍ਰਸ਼ਾਸਨ ਦੀ ਇਹ ਅਣਗਹਿਲੀ ਕਰਕੇ ਜਿੱਥੇ ਸੜਕਾਂ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲੱਗ ਰਿਹਾ ਹੈ, ਉਥੇ ਹੀ ਜੇਕਰ ਇਸ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੜਕਾਂ ਕਿਨਾਰੇ ਕੂੜੇ ਦੇ ਵੱਡੇ ਵੱਖਰੇ ਢੇਰ ਆਮ ਦੇਖਣ ਨੂੰ ਮਿਲਿਆ ਕਰਨਗੇ। ਇਲਾਕਾ ਨਿਵਾਸੀ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਿਨਾਰਿਆਂ ਨੂੰ ਮੁਕਤ ਕੀਤਾ ਜਾਵੇ। ਜਿੱਥੇ ਅਸੀਂ ਇਸ ਸਾਰੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰਾਂ ਤੇ ਸਰਕਾਰੀ ਅਧਿਕਾਰੀਆਂ ਨੂੰ ਕੋਸਦੇ ਹਾਂ, ਉੱਥੇ ਹੀ ਅਸੀਂ ਵੀ ਬਣਦੀ ਜ਼ਿੰਮੇਵਾਰੀ ਨਿਭਾਈਏ, ਆਪਣੇ ਘਰ ਦੇ ਲਿਫ਼ਾਫ਼ੇ, ਜਾਂ ਕੋਈ ਹੋਰ ਪਲਾਸਟਿਕ ਦਾ ਸਾਮਾਨ ਉਸ ਨੂੰ ਅੱਗ ਲਾ ਕੇ ਸਾੜ ਦੇਈਏ ਤੇ ਹੋਰ ਕੂੜੇ ਨੂੰ ਵੀ ਕਿਤੇ ਢੁਕਵੀਂ ਜਗ੍ਹਾ ਸੁੱਟੀਏ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਹੁਸ਼ਿਆਰਪੁਰ ਵਿਖੇ ਪਹੁੰਚਣ ’ਤੇ ਸਵਾਗਤ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਭਾਰਤੀ ਜਨਤਾ ਪਾਰਟੀ ਦੀ ਨਸ਼ਾ ਵਿਰੋਧੀ ਰੈਲੀ ਦਾ ਗੁਰੂ ਰਵਿਦਾਸ ਫੋਰਸ ਵਲੋਂ ਵਿਰੋਧ
Ad Position 24