ਪੰਜਾਬ ਦੀ ਟੀਮ ਲਈ ਲਗਾਏ ਜਾਣ ਵਾਲੇ ਕੈਂਪ ਲਈ ਹੁਸ਼ਿਆਰਪੁਰ ਦੀਆਂ 5 ਖਿਡਾਰਨਾਂ ਦੀ ਚੋਣ
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਪੀ. ਸੀ.
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ)-ਪੀ.ਸੀ.ਏ. ਵੱਲੋਂ ਕੌਮੀ 23 ਮਹਿਲਾ ਕ੍ਰਿਕੇਟ ਟੂਰਨਾਮੈਂਟ ’ਚ ਭਾਗ ਲੈਣ ਵਾਲੀ ਪੰਜਾਬ ਦੀ ਟੀਮ ਲਈ ਲਗਾਏ ਜਾ ਰਹੇ ਪੰਜਾਬ ਕੈਂਪ ’ਚ ਐੱਚ.ਡੀ.ਸੀ. ਏ.ਦੀਆਂ ਪੰਜ ਖਿਡਾਰਨਾਂ ਪੂਜਾ, ਨਿਰੰਕ, ਸ਼ਿਵਾਨੀ, ਮਨਰੀਤ ਔਲਖ ਤੇ ਸੁਹਾਨਾ ਦੀ ਚੋਣ ਕੀਤੀ ਗਈ ਹੈ, ਜੋ ਕਿ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਦੀ ਟੀਮ ਦੀ ਚੋਣ ਲਈ ਲਗਾਇਆ ਜਾ ਰਿਹਾ 1 ਹਫ਼ਤਾ ਚੱਲੇਗਾ, ਜਿਸ ’ਚ ਖਿਡਾਰੀ ਮੁੰਬਈ ਤੇ ਯੂ.ਟੀ.ਸੀ. ਚੰਡੀਗੜ੍ਹ ਟੀਮ ਦੇ ਖ਼ਿਲਾਫ਼ ਪੈ੍ਰਕਟਿਸ ਮੈਚ ਖੇਡਣਗੇ ਅਤੇ ਇਨ੍ਹਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਪੰਜਾਬ ਟੀਮ ਲਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਿਵਾਨੀ ਤੇ ਮਨਪ੍ਰੀਤ ਔਲਖ ਪਹਿਲਾਂ ਵੀ ਪੰਜਾਬ ਦੀ ਟੀਮ ’ਚ ਖੇਡ ਚੁੱਕੀਆਂ ਹਨ। ਐੱਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ , ਵਿਵੇਕ ਸਾਹਨੀ, ਠਾਕੁਰ ਯੋਗਰਾਜ, ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸਾਹਿਬ ਦਿਆਲ, ਅਮਿਤ ਠਾਕੁਰ, ਕੋਚ ਦਵਿੰਦਰ ਕੌਰ ਕਲਿਆਣ, ਨਿਕੀਤਾ ਕੁਮਾਰੀ, ਕੁਲਦੀਪ ਧਾਮੀ, ਦਲਜੀਤ ਸਿੰਘ, ਅਸ਼ੋਕ ਸ਼ਰਮਾ, ਪ੍ਰਵੀਨ ਕਪੂਰ, ਪੰਕਜ ਪਿੰਕਾ, ਕਰਨ ਸੈਣੀ ਤੇ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਖਿਡਾਰੀਆਂ ਨੂੰ ਚੋਣ ਲਈ ਵਧਾਈ ਦਿੱਤੀ।